ਮਾਲਵਾ ਡਰਾਮਾਟ੍ਰਿਕ ਕਲੱਬ ਵਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਹੋਰਨਾਂ ਦਾ ਸਨਮਾਨ
ਪਾਇਲ, 18 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਵਾਰਡ ਨੰਬਰ 7 ਵਿੱਚ ਸ੍ਰੀ ਭੋਲਾ ਮੰਦਿਰ ਵਿਖੇ ਮਾਲਵਾ ਡਰੱਮਟਿ੍ਰਕ ਕਲੱਬ ਵਲੋਂ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਦੀ ਪ੍ਰਧਾਨਗੀ ਹੇਠ ਹਰੇਕ ਸਾਲ ਸ੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾਦਾ ਹੈ। ਸ੍ਰੀ ਰਾਮ ਲਾਲ ਦੇ 7ਵੇਂ ਦਿਨ ਦੀ ਸਟੇਜ ਦਾ ਉਦਘਾਟਨ ਉਘੇ ਸਮਾਜ ਸੇਵੀ ਅਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਵਲੋਂ ਕੀਤਾ ਗਿਆ।
ਪਾਇਲ, 18 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਵਾਰਡ ਨੰਬਰ 7 ਵਿੱਚ ਸ੍ਰੀ ਭੋਲਾ ਮੰਦਿਰ ਵਿਖੇ ਮਾਲਵਾ ਡਰੱਮਟਿ੍ਰਕ ਕਲੱਬ ਵਲੋਂ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਦੀ ਪ੍ਰਧਾਨਗੀ ਹੇਠ ਹਰੇਕ ਸਾਲ ਸ੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾਦਾ ਹੈ। ਸ੍ਰੀ ਰਾਮ ਲਾਲ ਦੇ 7ਵੇਂ ਦਿਨ ਦੀ ਸਟੇਜ ਦਾ ਉਦਘਾਟਨ ਉਘੇ ਸਮਾਜ ਸੇਵੀ ਅਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਵਲੋਂ ਕੀਤਾ ਗਿਆ। ਇਸ ਸਮੇਂ ਉਨ੍ਹਾਂ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸ੍ਰੀ ਰਾਮ ਜੀ ਵਲੋਂ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਇਸ ਸਮੇਂ ਮੰਦਿਰ ਕਮੇਟੀ ਵਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਉਨ੍ਹਾਂ ਨਾਲ ਪੁੱਜੇ ਹੋਰ ਅਕਾਲੀ ਆਗੂਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ, ਸਤੀਸ ਕੁਮਾਰ ਸੋਨੀ, ਜਗਦੀਸ਼ ਸਿੰਘ ਔਜਲਾ, ਮਨਦੀਪ ਸਿੰਘ ਚੀਮਾ, ਕੌਸਲਰ ਗੁਰਪ੍ਰੀਤ ਸਿੰਘ, ਮਨਧੀਰ ਸਿੰਘ ਧੀਰਾ, ਪਵਨ ਕੁਮਾਰ ਬਾਲੂ, ਮਨਪ੍ਰੀਤ ਸਿੰਘ ਬਿੱਲਾ, ਸੋਨੂੰ ਸਚਦੇਵਾ, ਵਿਜੇ ਕੁਮਾਰ ਨੇਤਾ, ਦਿਨੇਸ਼ ਕੁਮਾਰ ਟਿੰਕੂ, ਚਰਨਜੀਤ ਸਿੰਘ , ਨਿਤਿਨ ਮਹਿਦੂਰ ,ਈਸ਼ਵਰ ਲਾਲ, ਆਸੂ ਸੋਨੀ, ਪਵਨ ਧਰਨੀ, ਗੁਰਦਾਸ ਨਨਚਾਹਲ, ਨਿਤਿਨ ਜੋਸ਼ੀ, ਕਾਕਾ ਸਚਦੇਵਾ, ਲੱਕੀ ਸ਼ਰਮਾ, ਮੁਨੀਸ਼ ਵੈਦ, ਪ੍ਰਬਲ ਪੁਰੀ, ਪਿ੍ਰਸ ਨਨਚਾਹਲ ਤੇ ਵੱਡੀ ਗਿਣਤੀ ’ਚ ਕਲੱਬ ਮੈਬਰ ਤੇ ਦਰਸਕ ਹਾਜ਼ਰ ਸਨ।