18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਹਨੂੰਮਾਨ ਜੀ ਦੇ ਲੰਕਾ ਪਹੁੰਚਣ ਅਤੇ ਅਸ਼ੋਕ ਵਾਟਿਕਾ ਉਜਾੜਨ ਦਾ ਦ੍ਰਿਸ਼ ਕੀਤਾ ਪੇਸ਼

ਮਾਛੀਵਾੜਾ ਸਾਹਿਬ, 18 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ੍ਰੀ ਰਾਮਲੀਲਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਮੰਚਨ ਦੌਰਾਨ ਬੀਤੀ ਰਾਤ ਭਗਵਾਨ ਸ੍ਰੀ ਹਨੂਮਾਨ ਜੀ ਦੇ ਲੰਕਾ ਪਹੁੰਚਣ ਅਤੇ ਅਸ਼ੋਕ ਵਾਟਿਕਾ ਉਜਾੜਨ ਦਾ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਹੋਏ ਸਨ ਅਤੇ ਰਾਮ ਲੀਲਾ ਦਾ ਮੰਚਨ ਦੇਖ ਕੇ ਸੰਗਤਾਂ ਭਗਤੀ-ਭਾਵ ਵਿਚ ਲੀਨ ਨਜ਼ਰ ਆਈਆਂ।

Ad Position 21
No active advertisement
ਅਸ਼ੋਕ ਵਾਟਿਕਾ ਉਜਾੜਨ ਦੇ ਦ੍ਰਿਸ਼ ਦਾ ਮੰਚਨ ਕਰਦੇ ਹੋਏ ਭਗਵਾਨ ਸ੍ਰੀ ਹਨੂੰਮਾਨ ਤਸਵੀਰ : ਰਾਜਦੀਪ ਸਿੰਘ 19-10-2026
ਮਾਛੀਵਾੜਾ ਸਾਹਿਬ, 18 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ੍ਰੀ ਰਾਮਲੀਲਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਮੰਚਨ ਦੌਰਾਨ ਬੀਤੀ ਰਾਤ ਭਗਵਾਨ ਸ੍ਰੀ ਹਨੂਮਾਨ ਜੀ ਦੇ ਲੰਕਾ ਪਹੁੰਚਣ ਅਤੇ ਅਸ਼ੋਕ ਵਾਟਿਕਾ ਉਜਾੜਨ ਦਾ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਹੋਏ ਸਨ ਅਤੇ ਰਾਮ ਲੀਲਾ ਦਾ ਮੰਚਨ ਦੇਖ ਕੇ ਸੰਗਤਾਂ ਭਗਤੀ-ਭਾਵ ਵਿਚ ਲੀਨ ਨਜ਼ਰ ਆਈਆਂ। ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਮੁੱਖ ਮਹਿਮਾਨ ਦਵਿੰਦਰ ਮਿੱਤਲ ਵਲੋਂ ਰੀਬਨ ਕੱਟ ਕੇ ਕੀਤੀ ਗਈ। ਮੰਚਨ ਦੌਰਾਨ ਦਿਖਾਇਆ ਗਿਆ ਕਿ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਲੈ ਕੇ ਹਨੂਮਾਨ ਜੀ ਲੰਕਾ ਪਹੁੰਚਦੇ ਹਨ ਅਤੇ ਮਾਤਾ ਸੀਤਾ ਜੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਭਗਵਾਨ ਸ੍ਰੀ ਰਾਮ ਜੀ ਜਲਦ ਹੀ ਲੰਕਾ ਪਹੁੰਚ ਕੇ ਉਨ੍ਹਾਂ ਨੂੰ ਰਾਵਣ ਦੀ ਕੈਦ ਵਿਚੋਂ ਮੁਕਤ ਕਰਵਾਉਣਗੇ। ਇਸ ਤੋਂ ਬਾਅਦ ਹਨੂਮਾਨ ਜੀ ਵਲੋਂ ਅਸ਼ੋਕ ਵਾਟਿਕਾ ਉਜਾੜਨ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਦਰਸ਼ਕਾਂ ਨੇ ਭਰਪੂਰ ਉਤਸ਼ਾਹ ਦਿਖਾਇਆ। ਇਸ ਮੌਕੇ ਅਸ਼ੋਕ ਵਾਟਿਕਾ ਦੇ ਫਲਾਂ ਨੂੰ ਪ੍ਰਸ਼ਾਦ ਵਜੋਂ ਸੰਗਤ ਵਿਚ ਵੰਡਿਆ ਗਿਆ। ਫਲਾਂ ਦਾ ਪ੍ਰਸ਼ਾਦ ਪ੍ਰਾਪਤ ਕਰਨ ਲਈ ਸ਼ਰਧਾਲੂਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਸੰਗਤ ਦੀ ਆਮਦ ਕਾਰਨ ਰਾਮਲੀਲਾ ਦੇ ਮੰਚਨ ਵਾਲੀ ਥਾਂ ’ਤੇ ਰੌਣਕ ਬਣੀ ਰਹੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਦਾਅਵੇ ਨਹੀਂ, ਠੋਸ ਕਾਰਵਾਈ ਦੀ ਲੋੜ-ਬਾਜਵਾ ਅਗਲੀ ਖ਼ਬਰ ਆਤਮ-ਨਿਰਭਰ ਭਾਰਤ ਦੇ ਨਿਰਮਾਣ ਲਈ ਤਿਉਹਾਰੀ ਸੀਜ਼ਨ ’ਚ ਖਰੀਦੋ ਸਵਦੇਸ਼ੀ ਵਸਤਾਂ- ਐਡਵੋਕੇਟ ਚਿਰਾਂਸ਼ੂ ਰਤਨ
Ad Position 24