18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਧਾਰਮਿਕ ਸੰਸਥਾ ਅਤੇ ਜਾਤੀ ਆਧਾਰਿਤ ਨਫ਼ਰਤੀ ਬਿਆਨ ਦੇਣ ਵਾਲੇ ਵਿਧਾਇਕ ਨੂੰ ਪਾਰਟੀ ਬਾਹਰਲਾ ਰਾਸਤਾ ਵਿਖਾਵੇ- ਰਮਨ ਚਾਂਦੀ

ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਬੁਲਾਰੇ ਰਮਨ ਚਾਂਦੀ ਨੇ ਇੱਕ ਲਿਖਤੀ ਬਿਆਨ ਦਿੰਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਸਮੇਂ ਸਿਰ ਲਿਆ ਸਹੀ ਫੈਸਲਾ ਹੈ। ਇਸ ਨਾਲ ਪੂਰੀ ਦੁਨੀਆ ਵਿੱਚ ਸੁਨੇਹਾ ਜਾਵੇਗਾ ਕਿ ਹਲਕਾ ਵਿਧਾਇਕ ਨੇ ਘਟੀਆ ਸਿਆਸਤ ਵਰਤ ਕਿ ਇਹ ਬਿਆਨ ਦਿਤਾ ਸੀ।

Ad Position 21
No active advertisement
ਅਜੀਤ ਡੈਸਕ 19-10-2026
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਬੁਲਾਰੇ ਰਮਨ ਚਾਂਦੀ ਨੇ ਇੱਕ ਲਿਖਤੀ ਬਿਆਨ ਦਿੰਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਸਮੇਂ ਸਿਰ ਲਿਆ ਸਹੀ ਫੈਸਲਾ ਹੈ। ਇਸ ਨਾਲ ਪੂਰੀ ਦੁਨੀਆ ਵਿੱਚ ਸੁਨੇਹਾ ਜਾਵੇਗਾ ਕਿ ਹਲਕਾ ਵਿਧਾਇਕ ਨੇ ਘਟੀਆ ਸਿਆਸਤ ਵਰਤ ਕਿ ਇਹ ਬਿਆਨ ਦਿਤਾ ਸੀ। ਉਹਨਾਂ ਕਿਹਾ ਕਿ ਸੰਸਾਰ ਵਿੱਚ ਸਰਬ ਸਾਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸ੍ਰੀ ਦਰਬਾਰ ਸਹਿਬ ਦੀ ਪਰਕਰਮਾ ਵਿੱਚ ਖੜਕਿ ਕਿ ਇਕ ਸਿੱਖ ਸਰੂਪ ਵਾਲਾ ਲੋਕਾ ਦਾ ਚੁਣਿਆ ਹੋਇਆ ਨੁਮਾਇਦਾ ਜਦੋਂ ਇਹ ਕਹੇ ਕਿ ਉਸ ਨੂੰ ਜਾਤੀ ਦੇ ਅਧਾਰ ਤੇ ਅੰਦਰ ਨਹੀਂ ਜਾਣ ਦਿਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਲਈ ਘਟੀਆ ਸਬਦਾਵਲੀ ਬੋਲੇ ਤਾਂ ਹਰ ਕੋਈ ਸੋਚਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ। ਪਰ ਬਾਰ ਬਾਰ ਟੀ. ਵੀ ਚੈਨਲਾਂ ਤੇ ਇਕ ਅੰਮ੍ਰਿਤ ਧਾਰੀ ਸਿੱਖ ਇਹੋ ਸ਼ਬਦ ਬੋਲਦਾ ਹੈ ਕਿ ਉਸ ਨੂੰ ਉਸ ਦੀ ਜਾਤ ਕਾਰਣ ਅੰਦਰ ਨਹੀ ਜਾਣ ਦਿਤਾ, ਪਰ ਹੁਣ ਜਦੋਂ ਵਫਦ ਵਿੱਚ ਗਏ ਵਿਧਾਇਕਾ ਤੇ ਆਗੂਆ ਨੇ ਗਿਆਸਪੁਰਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਤਾਂ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ ਸਸੌਧੀਆ ਤੁਰੰਤ ਫੈਸਲਾ ਲੈ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤੁਰੰਤ ਪਾਰਟੀ ਤੋਂ ਬਾਹਰਲਾ ਰਾਸਤਾ ਵਿਖਾਉਣ ਤਾ ਕਿ ਲੋਕਾਂ ਵਿੱਚ ਪਾਰਟੀ ਪ੍ਰਤੀ ਬਣਿਆ ਵਿਸਵਾਸ ਬਰਕਰਾਰ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਮੇਲੇ ਸੰਬੰਧੀ ਹੋਈ ਮੀਟਿੰਗ ਰਿਟਾਇਡ ਡਾ. ਪਰਮਿੰਦਰ ਸਿੰਘ ਦਾ ਕੀਤਾ ਵਿਸੇਸ਼ ਸਨ... ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਦਾਅਵੇ ਨਹੀਂ, ਠੋਸ ਕਾਰਵਾਈ ਦੀ ਲੋੜ-ਬਾਜਵਾ
Ad Position 24