ਮਾਛੀਵਾੜਾ ਸਾਹਿਬ, 9 ਮਾਰਚ (ਮਨੋਜ ਕੁਮਾਰ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵਲੋਂ ਪਿੰਡ ਖੇੜਾ ਵਿਖੇ ਕਾਮਰੇਡ ਗੁਰਪ੍ਰੀਤ ਕੌਰ ਖੇੜਾ ਦੀ ਅਗਵਾਈ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੂਬਾਈ ਕਿਸਾਨ ਆਗੂ ਕਾਮਰੇਡ ਨਿੱਕਾ ਸਿੰਘ ਨੇ ਕਿਹਾ ਕਿ ਇਹ ਦਿਹਾੜਾ ਸੰਸਾਰ ਪੱਧਰ 'ਤੇ ਮਨਾਇਆ ਜਾਂਦਾ ਹੈ | ਇਸ ਦਿਵਸ ਦੀ ਸ਼ੁਰੂਆਤ 1908 ਨੂੰ ਨਿਊਯਾਰਕ ਵਿਚ ਹੋਈ ਸੀ | ਇਹ ਦਿਵਸ ਅÏਰਤ ਸ਼ਕਤੀ ਦੀ ਹਿੰਮਤ ਤੇ ਸਨਮਾਨ ਦਾ ਵੀ ਪ੍ਰਤੀਕ ਹੈ | ਅÏਰਤ ਘਰ ਦੀ ਹੀ ਨਹੀਂ, ਸਮਾਜ ਦੀ ਵੀ ਮਜ਼ਬੂਤ ਨੀਂਹ ਹੁੰਦੀ ਹੈ | ਮਹਿਲਾ ਦਿਵਸ ਮਨਾਉਣ ਦਾ ਉਦੇਸ਼ ਅÏਰਤਾਂ ਦੀ ਮਹੱਤਤਾ ਨੂੰ ਸਮਝਣਾ ਵੀ ਹੈ | ਇਸ ਮੌਕੇ ਸਾਬਕਾ ਸਰਪੰਚ ਹਰਬੰਸ ਕੌਰ, ਦਰਸ਼ਨਾ ਦੇਵੀ, ਰਵਿੰਦਰ ਕੌਰ, ਹਰਜਿੰਦਰ ਕੌਰ, ਪ੍ਰੀਤਮ ਕੌਰ, ਪਰਮਜੀਤ ਕੌਰ, ਪਿੰਕੀ ਰਾਣੀ, ਬਬਲੀ ਦੇਵੀ, ਚਰਨਜੀਤ ਕੌਰ, ਰੌਯਾਈਲਿਨ ਕੌਰ, ਪੰਚ ਸਿਮਰਨ ਕੌਰ, ਰਮਨਦੀਪ ਕੌਰ, ਰਵਿੰਦਰ ਕੌਰ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |