ਸਮਰਾਲਾ, 9 ਮਾਰਚ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਸਮਰਾਲਾ ਇਲਾਕੇ ਦੇ ਉੱਘੇ ਸੁਤੰਤਰਤਾ ਸੰਗਰਾਮੀ ਕਾਮਰੇਡ ਜਗਜੀਤ ਸਿੰਘ ਬਾਗ਼ੀ ਜੋ ਇੱਥੋਂ ਨਜ਼ਦੀਕੀ ਪਿੰਡ ਕੋਟਲਾ ਸਮਸ਼ਪੁਰ ਦੇ ਜੰਮਪਲ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਕਸ਼ਟ ਝੱਲੇ ਅਤੇ ਜੇਲ੍ਹ ਵੀ ਕੱਟੀ | ਉਨ੍ਹਾਂ ਦੀ ਅੱਜ 34ਵੀਂ ਬਰਸੀ ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਦੇ ਦਫ਼ਤਰ 'ਬਾਗ਼ੀ ਭਵਨ' ਵਿਖੇ ਲੱਗੇ ਉਨ੍ਹਾਂ ਦੇ ਬੁੱਤ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਪਰਿਵਾਰ ਵੱਲੋਂ ਦਰਸ਼ਨ ਸਿੰਘ ਕੰਗ ਤੇ ਇੰਦਰਜੀਤ ਸਿੰਘ ਕੰਗ ਸ਼ਾਮਲ ਹੋਏ | ਇਸ ਮੌਕੇ ਫ਼ਰੰਟ ਦੇ ਸਰਪ੍ਰਸਤ ਕਮਾਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਧ ਰਹੇ ਭਿ੍ਸ਼ਟਾਚਾਰ, ਲੋਕਤੰਤਰ ਦੇ ਹੋ ਰਹੇ ਘਾਣ, ਵੱਧ ਰਹੀ ਫ਼ਿਰਕਾਪ੍ਰਸਤੀ ਨਾਲ ਨਜਿੱਠਣ ਲਈ ਜਗਜੀਤ ਸਿੰਘ ਬਾਗ਼ੀ ਵਰਗੀ ਸੋਚ ਰੱਖਣ ਵਾਲਿਆਂ ਦੀ ਜ਼ਰੂਰਤ ਹੈ | ਸਾਨੂੰ ਸਭ ਨੂੰ ਮਾਣ ਹੈ ਕਿ ਅਸੀਂ ਅੱਜ ਉਸ ਆਜ਼ਾਦੀ ਦੇ ਪਰਵਾਨੇ ਦੇ ਅਸ਼ੀਰਵਾਦ ਸਦਕਾ ਭਿ੍ਸ਼ਟਾਚਾਰ ਖ਼ਿਲਾਫ਼ ਇੱਕ ਅਜਿਹੀ ਸੰਸਥਾ ਚਲਾ ਰਹੇ ਜਿੱਥੇ ਬਿਨਾਂ ਕਿਸੇ ਲੋਭ ਲਾਲਚ ਤੋਂ ਲੋਕਾਂ ਦੇ ਕੰਮ ਕੀਤੇ ਜਾਂਦੇ ਹਨ | ਇਸ ਮੌਕੇ ਕਾਮਰੇਡ ਭਜਨ ਸਿੰਘ ਨੇ ਕਾਮਰੇਡ ਜਗਜੀਤ ਸਿੰਘ ਬਾਗ਼ੀ, ਸਰਪੰਚ ਅਮਰੀਕ ਸਿੰਘ ਅਤੇ ਸਾਥੀ ਮਹਿਮਾ ਸਿੰਘ ਕੰਗ ਨਾਲ ਬਿਤਾਏ ਪਲਾਂ ਨੂੰ ਸਭ ਨਾਲ ਸਾਂਝੇ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਬਾਲਿਓਾ, ਇੰਦਰਜੀਤ ਸਿੰਘ ਕੰਗ, ਸ਼ਵਿੰਦਰ ਸਿੰਘ ਸਕੱਤਰ, ਸੁਰਿੰਦਰ ਕੁਮਾਰ ਅੰਗਰੀਸ਼ ਖ਼ਜ਼ਾਨਚੀ, ਮਾ. ਪ੍ਰੇਮ ਨਾਥ, ਕਰਨੈਲ ਸਿੰਘ ਕੋਟਾਲਾ, ਦਰਸ਼ਨ ਸਿੰਘ ਕੰਗ, ਜਗਤਾਰ ਸਿੰਘ ਨੰਬਰਦਾਰ, ਰਾਮ ਸਿੰਘ ਉਟਾਲਾਂ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਬਚਨ ਸਿੰਘ ਖੇੜਾ, ਕਾਮਰੇਡ ਜਰਨੈਲ ਸਿੰਘ ਘੁਲਾਲ, ਕਾਮਰੇਡ ਜਗਜੀਤ ਸਿੰਘ ਜਟਾਣਾ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |