ਮਲੌਦ, 10 ਮਾਰਚ (ਸਹਾਰਨ ਮਾਜਰਾ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਆਪ ਸਰਕਾਰ ਸਿਰਫ਼ ਵਿਖਾਵਿਆਂ ਦੀ ਰਾਜਨੀਤੀ ਕਰਕੇ ਸੂਬੇ ਦੇ ਹਰੇਕ ਵਰਗ ਨੂੰ ਗੁਮਰਾਹ ਕਰਨ ਲਈ ਜੁਟੀ ਹੋਈ ਹੈ, ਜਦੋਂਕਿ ਅਸਲੀਅਤ ਵਿੱਚ ਇਹ ਮੁੱਦਿਆਂ ਦੇ ਸਾਰਥਿਕ ਹੱਲ ਕਰਨ ਲਈ ਕਿਸੇ ਵਰਗ ਦੀ ਗੱਲਬਾਤ ਸੁਣਨ ਨੂੰ ਵੀ ਤਿਆਰ ਨਹੀਂ ਹੈ | ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਿੰਡ ਟਿੰਬਰਵਾਲ ਵਿਖੇ ਐੱਮ. ਪੀ. ਡਾਕਟਰ ਅਮਰ ਸਿੰਘ ਦੇ ਅਖ਼ਤਿਆਰੀ ਕੋਟੇ ਵਿਚੋਂ ਮਿਲੀ 1.50 ਹਜ਼ਾਰ ਰੁਪਏ ਦੀ ਗ੍ਰਾਂਟ ਨਾਲ ਸਾਰੇ ਪਿੰਡ ਵਿਚ ਸਾਂਝੀਆਂ ਥਾਵਾਂ 'ਤੇ ਜਨਹਿੱਤ ਦੇ ਬੈਠਣ ਲਈ ਬੈਂਚ ਲਗਾਉਣ ਲਈ ਪੁੱਜੇ ਸਨ | ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਆਪਣੀਆਂ ਹੱਕੀ ਮੰਗਾਂ ਸਬੰਧੀ ਪੁੱਜੇ ਮੁਲਾਜ਼ਮਾਂ ਉੱਪਰ ਜਬਰ ਕਰਨਾ, ਕੁੱਟਣਾ, ਅÏਰਤ ਦਿਵਸ ਮੌਕੇ ਅਧਿਆਪਕਾਵਾਂ ਨੂੰ ਕੁੱਟਣਾ ਕਿੱਥੋਂ ਦਾ ਇਨਸਾਫ਼ ਹੈ | ਉਹ ਸਰਕਾਰ ਦੀ ਪੂਰਨ ਤੌਰ 'ਤੇ ਨਿੰਦਾ ਕਰਦੇ ਹੋਏ ਸਮੁੱਚੇ ਮੁਲਾਜ਼ਮ ਵਰਗ ਨਾਲ ਡਟ ਕੇ ਖੜ੍ਹਨ ਦਾ ਵਾਅਦਾ ਕਰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਆਪ ਪਾਰਟੀ ਲੋਕਾਂ ਦੇ ਹਰ ਪੱਖੋਂ ਮੂੰਹ ਤੋਂ ਉੱਤਰ ਗਈ ਹੈ | ਕਿਉਂਕਿ ਝੂਠੇ ਵਾਅਦੇ ਤੇ ਲਾਰੇ ਲਗਾਉਣ ਵਾਲਿਆਂ ਨੂੰ ਹੁਣ ਨੁੱਕਰੇ ਲਗਾਉਣ ਲਈ ਹਰ ਵਰਗ ਤਿਆਰ ਹੈ ਅਤੇ 2027 ਸਮੇਂ ਦੀ ਉਡੀਕ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਜਾਪਦੀ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬੀਆਂ ਨੂੰ ਰਾਹਤਾਂ ਦੇਣ ਦੀ ਬਿਜਾਏ ਚੁਟਕਲਿਆਂ ਰਾਹੀਂ ਹੀ ਵਿਧਾਨ ਸਭਾ ਦਾ ਕੀਮਤੀ ਸਮਾਂ ਖ਼ਰਾਬ ਕਰ ਰਹੇ ਹਨ | ਸਾਬਕਾ ਵਿਧਾਇਕ ਲਖਵੀਰ ਲੱਖਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜੱਸਾ ਰੋੜੀਆਂ ਨੇ ਕਿਹਾ ਕਿ ਮੁੱਖ ਮੰਤਰੀ ਬੱਕਰੀਆਂ, ਮੁਰਗ਼ੀਆਂ ਦੀ ਰਾਹਤਾਂ ਦੇਣ ਦੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ ਮਹਿਜ਼ ਭਰੋਸੇ ਹੀ ਦਿੰਦੇ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮਹਿਲਾਵਾਂ ਨੂੰ 1000/1500 ਰੁਪਏ ਮਹੀਨਾ ਦੇਣ ਦੇ ਐਲਾਨ ਸਿਰਫ਼ ਐਲਾਨ ਹੀ ਰਹਿ ਜਾਣੇ ਹਨ ਕਿਉਂਕਿ ਇਨ੍ਹਾਂ ਬਹੁਤ ਚਲਾਕੀ ਵਰਤਦਿਆਂ ਬਹੁਤ ਸਾਰੀਆਂ ਸ਼ਰਤਾਂ ਤਹਿਤ ਅÏਰਤਾਂ ਨੂੰ ਇਸ ਸੁਵਿਧਾ ਤੋਂ ਵਾਂਝੇ ਰੱਖ ਦਿੱਤਾ ਹੈ | ਜਦੋਂਕਿ ਇਨ੍ਹਾਂ ਵਾਅਦਾ ਸਾਰੀਆਂ ਅÏਰਤਾਂ ਨੂੰ ਬਰਾਬਰ ਸਤਿਕਾਰ ਦੇਣ ਦਾ ਵਾਅਦਾ ਕੀਤਾ ਸੀ | ਸਾਬਕਾ ਵਿਧਾਇਕ ਲਖਵੀਰ ਲੱਖਾ ਨੇ ਬੀਬੀਆਂ, ਭੈਣਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਇਨ੍ਹਾਂ ਪਹਿਲਾਂ ਹੀ ਝੂਠੇ ਵਾਅਦੇ ਦਾਅਵੇ ਕਰਕੇ ਸੱਤਾ ਪ੍ਰਾਪਤ ਕਰ ਲਈ ਅਤੇ ਸੂਬੇ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਹੈ | ਇਸ ਲਈ ਹੁਣ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਦੂਰ ਰਹਿ ਕੇ ਸਹੀ ਦੀ ਚੋਣ ਕਰਨੀ ਸਮੇਂ ਦੀ ਮੰਗ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਬਲਾਕ ਮਲੌਦ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਸਰਪੰਚ ਸੰਦੀਪ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ, ਸਾਬਕਾ ਸਰਪੰਚ ਜੀਤ ਸਿੰਘ, ਬਿੱਕਰ ਸਿੰਘ ਟਿੰਬਰਵਾਲ, ਬਲਾਕ ਸੰਮਤੀ ਮੈਂਬਰ ਕਿ੍ਸ਼ਨ ਦੇਵ, ਗੁਰਮੇਲ ਸਿੰਘ ਕੈਨੇਡਾ, ਨਰੇਸ਼ ਸਿੰਘ, ਐੱਸ. ਸੀ ਵਿੰਗ ਬਲਾਕ ਪ੍ਰਧਾਨ ਰਾਮਦਾਸ ਸਿੰਘ, ਅਜਮੇਰ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ ਨਿੰਮਾ ਸਮੇਤ ਹੋਰ ਆਗੂ ਹਾਜ਼ਰ ਸਨ |