14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਹਾਈਟੈੱਕ ਨਾਕਾ ਤੋੜ ਕੇ ਫ਼ਰਾਰ ਹੋਣ ਵਾਲੀ ਕਾਰ ਦਾ ਪਿੱਛਾ ਕਰਦੀ ਪੁਲਿਸ ਦੀ ਗੱਡੀ ਪਲਟੀ, ਦੋ ਮੁਲਾਜ਼ਮ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 11-03-2026
ਸਮਰਾਲਾ, 10 ਮਾਰਚ (ਗੋਪਾਲ ਸੋਫਤ)-ਇੱਥੋਂ ਨਜ਼ਦੀਕ ਪੁਲਿਸ ਚੌਂਕੀ ਹੇਡੋਂ ਵਿਖੇ ਚੈਕਿੰਗ ਲਈ ਲਗਾਏ ਗਏ ਹਾਈਟੈੱਕ ਨਾਕੇ ਨੂੰ ਤੋੜ ਕੇ ਕਾਰ ਭਜਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਪਿੱਛਾ ਕਰ ਰਹੀ ਪੁਲਿਸ ਦੀ ਗੱਡੀ ਪਲਟ ਜਾਣ ਨਾਲ ਇਕ ਏ. ਐਸ. ਆਈ ਸਮੇਤ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਹਨ | ਸਥਾਨਕ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚੌਂਕੀ ਹੇਡੋਂ ਵਿਖੇ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਅਤੇ ਸ਼ੱਕੀ ਬੰਦਿਆਂ ਸਬੰਧੀ ਨਾਕਾ ਬੰਦੀ ਕੀਤੀ ਹੋਈ ਸੀ | ਇਸੇ ਇਸੇ ਦੌਰਾਨ ਲੁਧਿਆਣੇ ਵਾਲੇ ਪਾਸਿਓਾ ਆ ਰਹੀ ਇੱਕ ਸਵਿਫ਼ਟ ਕਾਰ ਨੂੰ ਜਦੋਂ ਰੋਕਣ ਲਈ ਬੈਰੀਕੇਟ ਅੱਗੇ ਕੀਤੇ ਗਏ ਤਾਂ ਉਹ ਸਵਿਫ਼ਟ ਕਾਰ ਦਾ ਚਾਲਕ ਬੈਰੀਕੇਟ ਨੂੰ ਤੋੜਦਾ ਹੋਇਆ ਗੱਡੀ ਭਜਾ ਕੇ ਲੈ ਗਿਆ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਦੇ ਮੁਲਾਜ਼ਮਾਂ ਨੇ ਇਸ ਗੱਡੀ ਦਾ ਪਿੱਛਾ ਕੀਤਾ ਅਤੇ ਪਿੰਡ ਨਾਨੋਵਾਲ ਦੇ ਨਜ਼ਦੀਕ ਜਦੋਂ ਉਹ ਫਰਾਰ ਹੋਈ ਕਾਰ ਦੇ ਨੇੜੇ ਪਹੁੰਚੇ ਤਾਂ ਉਸਨੇ ਪੁਲਿਸ ਦੀ ਗੱਡੀ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਪੁਲਸ ਦੀ ਗੱਡੀ ਪਲਟ ਗਈ | ਇਸ ਘਟਨਾ ਵਿੱਚ ਇੱਕ ਏ. ਐਸ. ਆਈ. ਗੁਰਵੀਰ ਸਿੰਘ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਕੁੱਝ ਸੱਟਾਂ ਲੱਗੀਆਂ ਹਨ | ਉਸ ਨੇ ਫ਼ਰਾਰ ਹੋਈ ਕਾਰ ਦੇ ਨੰਬਰ ਤੇ ਵੇਰਵੇ ਸਮੇਤ ਕਾਰਜ ਸਵਾਰ ਦੋਨਾਂ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ 'ਚੋਂ ਫਿਰ ਦਰੱਖ਼ਤਾਂ ਦੀ ਚੋਰੀ ਦਾ ਮਾਮਲਾ ਗਰਮਾਇਆ, ਅਕਸਰ ਪਹਿਲਾਂ ਵੀ ਲੱਕੜ ਦੀ ਹੁੰਦੀ ਰਹੀ ਚੋਰੀ ਅਗਲੀ ਖ਼ਬਰ ਅÏਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰਨਾ ਸਰਕਾਰ ਦਾ ਨਿਵੇਕਲਾ ਕਦਮ- ਭਾਟੀਆ
Ad Position 24