14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜੰਗਲਾਤ 'ਚੋਂ ਫਿਰ ਦਰੱਖ਼ਤਾਂ ਦੀ ਚੋਰੀ ਦਾ ਮਾਮਲਾ ਗਰਮਾਇਆ, ਅਕਸਰ ਪਹਿਲਾਂ ਵੀ ਲੱਕੜ ਦੀ ਹੁੰਦੀ ਰਹੀ ਚੋਰੀ

Ad Position 21
No active advertisement
ਅਜੀਤ ਡੈਸਕ 11-03-2026
ਮਾਛੀਵਾੜਾ ਸਾਹਿਬ, 10 ਮਾਰਚ (ਮਨੋਜ ਕੁਮਾਰ)-ਅਕਸਰ ਸਰਕਾਰੀ ਜੰਗਲਾਂ ਵਿਚੋਂ ਲੱਕੜ ਦੀ ਚੋਰੀ ਦਿਖਾਈ ਦਿੰਦੀ ਰਹਿੰਦੀ ਹੈ ਤੇ ਕਈ ਵਾਰ ਇਹ ਮਾਮਲੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਕੋਲ ਆਉਣ ਤੇ ਵੀ ਸਖ਼ਤ ਕਾਰਵਾਈ ਨਹੀਂ ਹੁੰਦੀ, ਅਜਿਹਾ ਚੋਰੀ ਦਾ ਇੱਕ ਹੋਰ ਮਾਮਲਾ ਗੜੀ ਪੁਲ ਕੋਲ ਵਗਦੀ ਸਰਹਿੰਦ ਨਹਿਰ ਕਿਨਾਰੇ ਪੈਂਦੇ ਜੰਗਲ ਵਿਚੋਂ ਲੱਕੜ ਚੋਰੀ ਦਾ ਮਾਮਲਾ ਸਾਹਮਣੇ ਆਇਆ | ਜਾਣਕਾਰੀ ਅਨੁਸਾਰ ਪਿੰਡ ਪਾਲ ਮਾਜਰਾ ਨੇੜੇ ਜੰਗਲ ਵਿਚੋਂ ਤਿੰਨ ਵੱਡੇ ਦਰਖਤ ਚੋਰਾਂ ਵੱਲੋਂ ਕੱਟ ਲਏ ਗਏ ਤੇ ਜਿਸ ਦੀ ਜਾਣਕਾਰੀ ਮਿਲਦਿਆਂ ਹੀ ਜੰਗਲਾਤ ਵਿਭਾਗ ਵੱਲੋਂ ਮੌਕੇ 'ਤੇ ਜਾ ਕੇ ਜਾਂਚ ਕੀਤੀ ਗਈ ਅਤੇ ਉੱਥੇ ਪਏ ਕੁੱਝ ਬਚੀ ਹੋਈ ਲੱਕੜੀ ਨੂੰ ਆਪਣੇ ਕਬਜ਼ੇ ਵਿੱਚ ਲੇ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਚੋਰੀ ਕਰਨ ਵਾਲਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਹਾਲਾਂਕਿ ਇਸ ਖੇਤਰ ਦੇ ਦੁਆਲੇ ਲੱਕੜ ਚੋਰੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ |
ਇਸ ਤੋਂ ਪਹਿਲਾਂ ਵੀ ਲੱਕੜ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਜੰਗਲਾਤ ਵਿਭਾਗ ਵੱਲੋਂ ਲੱਕੜ ਦੀ ਹੋ ਰਹੀ ਚੋਰੀ ਨੂੰ ਰੋਕਣ ਲਈ ਕਿਸ ਤਰ੍ਹਾਂ ਕਾਰਵਾਈ ਨੂੰ ਅੰਜਾਮ ਤੱਕ ਪਹੰੁਚਾਇਆ ਜਾਂਦਾ ਹੈ | ਸਿਰਫ਼ ਜੰਗਲੀ ਖੇਤਰ ਵਿੱਚ ਲੱਕੜ ਚੋਰੀ ਦਾ ਹੀ ਇਕ ਮੁੱਦਾ ਨਹੀਂ ਹੈ | ਇਸ ਤੋਂ ਇਲਾਵਾ ਜੰਗਲੀ ਖੇਤਰ ਵਿੱਚ ਕਈ ਤਰ੍ਹਾਂ ਦੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਦੁਆਰਾ ਕਬਜ਼ੇ ਕੀਤੇ ਹੋਏ ਹਨ | ਇਹਨਾਂ ਕਬਜ਼ਿਆਂ ਨੂੰ ਰੋਕਣ ਵਿਚ ਵੀ ਜੰਗਲਾਤ ਵਿਭਾਗ ਪੂਰੀ ਤਰ੍ਹਾਂ ਅਸਫਲ ਰਿਹਾ ਹੈ | ਜਦੋਂ ਇਸ ਸਬੰਧ ਵਿੱਚ ਵਣ ਰੇਂਜ ਅਧਿਕਾਰੀ ਸ਼ਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਸਰਹਿੰਦ ਨਹਿਰ ਕਿਨਾਰੇ ਜੰਗਲ ਵਿਚੋਂ ਕਰੀਬ ਤਿੰਨ ਦਰਖਤਾਂ ਦੀ ਚੋਰੀ ਹੋਈ ਹੈ | ਜਿਸ ਦੀ ਵਿਭਾਗ ਵੱਲੋਂ ਆਪਣੇ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ |
ਉਨ੍ਹਾਂ ਜੰਗਲੀ ਖੇਤਰ ਵਿੱਚ ਪਹਿਲਾਂ ਵੀ ਲੱਕੜ ਚੋਰੀ ਦੇ ਮਾਮਲੇ ਹੋਣ ਬਾਰੇ ਵੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲੱਕੜ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ | ਜਿਨ੍ਹਾਂ ਵਿਚੋਂ ਕਈ ਮਾਮਲੇ ਸੁਲਝਾ ਲਏ ਗਏ ਹਨ ਪਰ ਫਿਰ ਵੀ ਲੱਕੜ ਤਸਕਰ ਰਾਤ ਨੂੰ ਆ ਕੇ ਇਹਨਾਂ ਜੰਗਲਾਂ ਵਿੱਚ ਪਈ ਕੀਮਤੀ ਲੱਕੜ ਚੋਰੀ ਕਰ ਲੈ ਜਾਂਦੇ ਹਨ | ਜੰਗਲਾਤ ਵਿਭਾਗ ਦੀ ਜ਼ਮੀਨ ਤੇ ਹੋਏ ਗੈਰ ਕਾਨੂੰਨੀ ਢੰਗ ਨਾਲ ਕਬਜ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੂੰ ਲਿਖਤ ਵਿਚ ਭੇਜਿਆ ਜਾ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਬਲਦੇਵ ਸਿੰਘ ਗਰੇਵਾਲ ਦੀ ਮਨਾਈ ਪਹਿਲੀ ਬਰਸੀ ਮੌਕੇ ਉੱਘੀਆਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਹਾਈਟੈੱਕ ਨਾਕਾ ਤੋੜ ਕੇ ਫ਼ਰਾਰ ਹੋਣ ਵਾਲੀ ਕਾਰ ਦਾ ਪਿੱਛਾ ਕਰਦੀ ਪੁਲਿਸ ਦੀ ਗੱਡੀ ਪਲਟੀ, ਦੋ ਮੁਲਾਜ਼ਮ ਜ਼ਖ਼ਮੀ
Ad Position 24