14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜੇ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਖਹਿੜਾ ਨਾ ਛੱਡਿਆ ਤਾਂ ਕਿਸਾਨ ਕਰਨਗੇ ਵੱਡਾ ਅੰਦੋਲਨ -ਭੱਟੀਆਂ

Ad Position 21
No active advertisement
ਅਜੀਤ ਡੈਸਕ 11-03-2026
ਸਮਰਾਲਾ, 10 ਮਾਰਚ (ਕੁਲਵਿੰਦਰ ਸਿੰਘ/ਗੋਪਾਲ ਸੋਫ਼ਤ)-ਕੇਂਦਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੀ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਗਈ ਹੈ, ਕਾਰਪੋਰੇਟ ਘਰਾਣੇ ਜੋ ਦੇਸ਼ ਦੀ ਕਿਰਸਾਨੀ ਮਗਰ ਹੱਥ ਧੋ ਕੇ ਪਏ ਹੋਏ ਹਨ, ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਜੋ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮਹਾਂ ਪੰਚਾਇਤ ਰੱਖੀ ਗਈ, ਉਹ ਕੇਂਦਰ ਸਰਕਾਰ ਦੀਆਂ ਅੱਖਾਂ ਖ਼ੋਲ ਦੇਵੇਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਬਰਨਾਲਾ ਮਹਾਂ-ਪੰਚਾਇਤ ਲਈ ਸਮਰਾਲਾ ਤੋਂ ਵੱਡੇ ਜਥੇ ਨਾਲ ਰਵਾਨਾ ਹੋਣ ਤੋਂ ਪਹਿਲਾਂ ਪੈੱ੍ਰਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਮਹਾਂ ਪੰਚਾਇਤ ਵਿੱਚ ਜਾਣ ਲਈ ਰਵਾਨਾ ਹੋਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ, ਅਜਮੇਰ ਸਿੰਘ ਮੇਹਲੋਂ, ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਕਰਮਜੀਤ ਸਿੰਘ ਅਡਿਆਣਾ, ਰਾਜਾ ਮੇਹਲੋਂ ਬਲਾਕ ਪ੍ਰਧਾਨ ਮਾਂਗਟ, ਮੁਖ਼ਤਿਆਰ ਸਿੰਘ ਸਰਵਰਪੁਰ, ਜਗਦੇਵ ਸਿੰਘ ਮੁੱਤੋ, ਸੁੱਖਾ ਬਾਬਾ ਸੰਗਤਪੁਰਾ, ਜਸਵਿੰਦਰ ਸਿੰਘ ਕੁਲੇਵਾਲ, ਤਪਿੰਦਰ ਸਿੰਘ ਰੁਪਾਲੋਂ, ਪ੍ਰਗਟ ਸਿੰਘ ਕੋਟ ਪਨੈਚ, ਕਰਮਜੀਤ ਮਾਛੀਵਾੜਾ,ਬੰਤ ਬਾਬਾ, ਕੁਲਦੀਪ ਮੁੱਤੋ, ਬੂਟਾ ਬਗ਼ਲੀ, ਲਾਲੀ ਮੰਜਾਲੀਆਂ, ਬਹਾਲ ਇਕੋਲਾਹੀ, ਸਤਨਾਮ ਪੂਰਬਾ, ਗੁਰਦੀਪ ਸਰਵਰਪੁਰ, ਚੌਧਰੀ ਸੰਗਤਪੁਰਾ, ਗੁਰਮੇਲ ਸਿੰਘ, ਗੁਰਦੀਪ ਸਿੰਘ ਸਿਹੌੜਾ, ਗੁਰਸੇਵਕ ਸਿੰਘ, ਰਿੰਕੂ ਸਿੰਘ, ਰਣਵੀਰ ਸਿੰਘ ਜੀਤਾ ਬਗਲੀ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਰੈਲੀ ਵਿਚ ਰਜਿੰਦਰ ਕੋਟ ਪਨੈਚ ਦੀ ਅਗਵਾਈ 'ਚ ਵੱਡਾ ਕਾਫ਼ਲਾ ਰਵਾਨਾ ਹੋਏ ਅਗਲੀ ਖ਼ਬਰ ਓਕਡੇਲ ਸਕੂਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਿਲੀ ਪਹਿਚਾਣ- ਪਿੰ੍ਰਸੀ. ਯਾਸਮੀਨ ਸੈਣੀ <br/>
Ad Position 24