ਮਾਛੀਵਾੜਾ ਸਾਹਿਬ, 12 ਮਾਰਚ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਬਤੌਰ ਲੇਖਾਕਾਰ ਸੇਵਾਵਾਂ ਨਿਭਾਉਣ ਵਾਲੇ ਅਰੁਨਿੰਦਰ ਸਿੰਘ ਮਾਂਗਟ ਨੇ ਪਦ ਉੱਨਤ ਹੋਣ ਤੋਂ ਬਾਅਦ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲਿਆ | ਨਵ-ਨਿਯੁਕਤ ਸਕੱਤਰ ਅਰੁਨਿੰਦਰ ਸਿੰਘ ਮਾਂਗਟ ਇੱਕ ਈਮਾਨਦਾਰ ਵਿਅਕਤੀ ਹਨ ਜਿਨ੍ਹਾਂ ਦਫ਼ਤਰ ਵਿਚ ਲੇਖਾਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਹੁਣ ਤਰੱਕੀ ਮਿਲਣ 'ਤੇ ਸਕੱਤਰ ਵਜੋਂ ਆਪਣੀ ਸੇਵਾ ਨਿਭਾਉਣਗੇ | ਸਕੱਤਰ ਅਰੁਨਿੰਦਰ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਦਾ ਉਦੇਸ਼ ਮੰਡੀ ਵਿਚ ਵਿਕਣ ਆ ਰਹੀਆਂ ਫ਼ਸਲਾਂ ਦੇ ਸੁਚਾਰੂ ਢੰਗ ਨਾਲ ਖ਼ਰੀਦ ਪ੍ਰਬੰਧ ਚਲਾਉਣਾ ਅਤੇ ਇਸ ਦੀ ਸਫ਼ਾਈ ਰੱਖਣਾ ਹੈ | ਸਕੱਤਰ ਅਰੁਨਿੰਦਰ ਸਿੰਘ ਮਾਂਗਟ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਕੱਤਰ ਕਮਲਦੀਪ ਸਿੰਘ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਨਿਰਮਲ ਸਿੰਘ (ਸਾਰੇ ਕੌਂਸਲਰ), ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਟਹਿਲ ਸਿੰਘ ਅÏਜਲਾ, ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਵਿੱਕੀ, ਗੁਰਨਾਮ ਸਿੰਘ ਖਾਲਸਾ, ਪਰਵੀਨ ਮੱਕੜ, ਲੇਖਾਕਾਰ ਪੁਸ਼ਪਿੰਦਰ ਕੁਮਾਰ, ਸੁਰਜੀਤ ਸਿੰਘ ਚੀਮਾ, ਲੇਖਾਕਾਰ ਹਰਜਿੰਦਰ ਸਿੰਘ ਖੰਨਾ, ਰਿਕਾਰਡ ਕੀਪਰ ਗੁਰਕੰਵਲ ਸਿੰਘ ਗਿੱਲ, ਕਲਰਕ ਅਵਤਾਰ ਸਿੰਘ ਅÏਜਲਾ, ਦਵਿੰਦਰ ਸਿੰਘ, ਮਾਨਵ ਮਹਿਤਾ, ਸ਼ੈਂਟੀ ਮੋਗਾ, ਗੁਰਵੀਨ ਸਿੰਘ ਗਿੱਲ ਹਾਜ਼ਰ ਸਨ |