ਚੌਂਕੀਮਾਨ, 12 ਮਾਰਚ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਵੱਦੀ ਕਲਾਂ ਵਿਖੇ ਫੂਡ ਪ੍ਰੋਸੈਸਿੰਗ ਦਾ ਨਵਾਂ ਕੋਰਸ ਲੜਕੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਣ ਵਾਲਾ ਕੋਰਸ ਆਇਆ ਹੈ | ਇਸ ਮੌਕੇ ਮਾ: ਮਹਿੰਦਰਪਾਲ ਸਿੰਘ ਬਰਸਾਲ ਨੇ ਦੱਸਿਆ ਕੇ ਇਸ ਕੋਰਸ ਵਿਚ ਲੜਕੀਆਂ ਨੂੰ ਕੇਕ, ਬਿਸਕੁੱਟ, ਬਰੈੱਡ ਅਤੇ ਹੋਰ ਬੇਕਰੀ ਉਤਪਾਦ ਬਣਾਉਣਾ, ਸਿਖਾਉਣਾ ਅਤੇ ਅਧਿਐਨ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਜਿਸ ਨਾਲ ਲੜਕੀਆਂ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਕੇ ਆਤਮ ਨਿਰਭਰ ਬਣਨਗੀਆਂ | ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਲਈ ਤਕਰੀਬਨ ਸਵਾ ਦੋ ਲੱਖ ਦਾ ਸਾਰਾ ਸਮਾਨ ਸਕੂਲ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ | ਇਸ ਮੌਕੇ ਪਿੰਡ ਸਵੱਦੀ ਕਲਾਂ ਦੇ ਸਰਪੰਚ ਜਗਦੀਪ ਸਿੰਘ ਖ਼ਾਲਸਾ, ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਫੌਜੀ ਤੇ ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਸਕੂਲ ਵਿਚ ਪਹੁੰਚ ਕੇ ਆਏ ਹੋਏ ਸਮਾਨ ਦਾ ਜਾਇਜ਼ਾ ਕੀਤਾ ਤੇ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਦਾ ਫਾਇਦਾ ਲੈਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਇੰਚਾਰਜ ਮੈਡਮ ਰਣਜੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿਚ ਸਖ਼ਤ ਮਿਹਨਤ ਕਰਵਾਈ ਜਾਂਦੀ ਹੈ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਹਿਸਾਬ ਨਾਲ ਸਕੂਲ ਵਿਚ ਸਾਰੀਆਂ ਖੇਡਾਂ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਤੇ ਸਕੂਲ ਦੀ ਖੇਡ ਗਰਾਊਾਡ ਵਿਚ ਆਧੁਨਿਕ ਖੇਡ ਪਾਰਕ ਬਣਾਈ ਜਾਣੀ ਹੈ ਜਿਸ ਨਾਲ ਖੇਡਾਂ ਦਾ ਮਿਆਰ ਹੋਰ ਵੀ ਉੱਚਾ ਹੋਵੇਗਾ | ਇਸ ਮੌਕੇ ਸਰਪੰਚ ਜਗਦੀਪ ਸਿੰਘ ਖ਼ਾਲਸਾ ਸਵੱਦੀ ਨੇ ਵਧੀਆ ਆਧੁਨਿਕ ਖੇਡ ਪਾਰਕ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਅਤੇ ਮਿਹਨਤੀ ਸਕੂਲ ਸਟਾਫ਼ ਦੀ ਪ੍ਰਸੰਸਾ ਵੀ ਕੀਤੀ ਤੇ ਕਿਹਾ ਕਿ ਖੇਡ ਪਾਰਕ ਬਣਨ ਦੇ ਨਾਲ ਸਕੂਲ ਦੇ ਬੱਚਿਆਂ ਸਮੇਤ ਨਾਲ ਲੱਗਦੇ ਪਿੰਡਾਂ ਦੇ ਬੱਚੇ ਵੀ ਇਸ ਖੇਡ ਪਾਰਕ ਦਾ ਫਾਇਦਾ ਲੈ ਕੇ ਸਟੇਟ/ਨੈਸ਼ਨਲ ਪੱਧਰ ਤੱਕ ਪੁਜੀਸ਼ਨਾਂ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਮੈਡਮ ਰਣਜੀਤ ਕੌਰ ਨੇ ਸਕੂਲ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਬਲਜੀਤ ਸਿੰਘ ਧਨੋਆ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਸਵੱਦੀ, ਗੁਰਬਖਸ ਸਿੰਘ ਗਿੱਲ, ਰਾਧੇ ਸਿਆਮ, ਸੁਖਵਿੰਦਰ ਸਿੰਘ ਚੌਂਕੀਮਾਨ, ਗੁਰਮੀਤ ਸਿੰਘ, ਹਰਜੋਤ ਸਿੰਘ, ਅੰਮਿ੍ਤਪਾਲ ਕੌਰ, ਅਮਨਦੀਪ ਕੌਰ, ਮੈਡਮ ਮੋਨਾ, ਗੁਰਦੀਪ ਕੌਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਮੈਡਮ ਅੰਕੁਸ਼ਾ ਸ਼ਰਮਾ, ਦਿਲਜੀਤ ਕੌਰ ਆਦਿ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |