27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਏ. ਐਸ. ਕਾਲਜ ਖੰਨਾ ਦੇ ਵਿਦਿਆਰਥੀਆਂ ਦੀ ਸੀ. ਏ. ਪ੍ਰੀਖਿਆ 'ਚ ਸ਼ਾਨਦਾਰ ਸਫਲਤਾ

Ad Position 21
No active advertisement
ਅਜੀਤ ਡੈਸਕ 13-03-2026
ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਖੰਨਾ ਦੇ ਵਿਦਿਆਰਥੀਆਂ ਨੇ ਇੰਸਟੀਚਿਊਟ ਆਫ਼ ਚਾਰਟਰਡ ਅਕਾਉਂਟੇਂਟਸ ਆਫ਼ ਇੰਡੀਆ ਦੁਆਰਾ ਕਰਵਾਏ ਚਾਰਟਰਡ ਅਕਾਉਂਟੇਂਸੀ ਪਰੀਖਿਆਵਾਂ ਵਿੱਚ ਜ਼ਿਕਰਯੋਗ ਸਫਲਤਾਵਾਂ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ ¢ਮਈ 2025, ਸਤੰਬਰ 2025 ਅਤੇ ਜਨਵਰੀ 2026 ਦੇ ਨਤੀਜਿਆਂ ਵਿੱਚ 11 ਵਿਦਿਆਰਥੀਆਂ ਨੇ ਸੀ. ਏ. ਫਾਉਂਡੇਸ਼ਨ ਪਰੀਖਿਆ ਪਾਸ ਕੀਤੀ, ਜਦੋਂ ਕਿ 2 ਵਿਦਿਆਰਥੀਆਂ ਨੇ ਸੀ. ਏ. ਇੰਟਰਮੀਡਿਏਟ (ਪਹਿਲਾਂ ਗਰੁੱਪ) ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ¢ ਸੀ. ਏ. ਇੰਟਰਮੀਡਿਏਟ ਪਹਿਲਾ ਗਰੱੁਪ ਪਾਸ ਕਰਨ ਵਾਲੇ ਵਾਲੇ ਵਿਦਿਆਰਥੀ ਵੈਭਵ ਨਾਰੰਗ ਅਤੇ ਬੰਸਰੀ ਸਿੰਗਲਾ ਹਨ | ਜਦੋਂ ਕਿ ਪੀਊਸ਼, ਕਾਵਿਆ ਸਚਦੇਵਾ, ਦੀਸ਼ਾ ਗੁਪਤਾ -ਮਿਤਾਲੀ, ਸਿ੍ਸ਼ਟੀ ਵਰਮਾ, ਚਿਰਾਗ ਮੋਹਨ, ਹਰਸ਼ਿਤਾ ਮਿੱਤਲ, ਉਤਕਰਸ਼, ਤਨਵੀ ਨਾਗਪਾਲ, ਹਰਸ਼ਵੀਰ ਸਿੰਘ, ਅਸ਼ਨੂਰਵੀਰ ਸਿੰਘ ਆਦਿ ਸੀ. ਏ. ਫਾਉਂਡੇਸ਼ਨ ਪਰੀਖਿਆ ਪਾਸ ਕਰਨ ਵਾਲੇ ਹਨ | ਇਸ ਮੌਕੇ ਉਤੇ ਕਾਲਜ ਦੇ ਪਿ੍ੰ. ਡਾ. ਕੇ. ਕੇ. ਸ਼ਰਮਾ ਅਤੇ ਪੀਜੀ ਵਣਜ ਵਿਭਾਗ ਦੇ ਪ੍ਰਧਾਨ ਡਾ. ਮੋਹਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਵਿਦਿਆਰਥੀਆਂ ਦੀ ਉਪਲਬਧੀ ਨੇ ਕਾਲਜ ਦੀ ਸਿੱਖਿਅਕ ਪ੍ਰਤਿਸ਼ਠਾ ਨੂੰ ਅਤੇ ਜ਼ਿਆਦਾ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ¢ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਉਤਮ ਉਪਲਬਧੀ ਲਈ ਵਧਾਈ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਬਦਲਾਅ ਰੈਲੀ ਵਿਚ ਹਲਕਾ ਸਾਹਨੇਵਾਲ ਦੇ ਲੋਕ ਹੋਣਗੇ ਸ਼ਾਮਿਲ-ਬਲੀਏਵਾਲ ਅਗਲੀ ਖ਼ਬਰ ਗੁ. ਚੋਲਾ ਸਾਹਿਬ ਵਿਖੇ ਮੈਨੇਜਰ ਗੁਰਜੀਤ ਸਿੰਘ ਤੇ ਸਰਪੰਚ ਗੁਰਿੰਦਰ ਸਿੰਘ ਵਲੋਂ ਸੰਤ ਗੁਰਬਚਨ ਸਿੰਘ ਘੁਡਾਣੀ ਕਲਾਂ ਵਾਲਿਆ...
Ad Position 24