25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਲੌਦ ਸਕੂਲ (ਲੜਕੇ) ਵਿਖੇ ਮੈਗਾ ਪੀ. ਟੀ. ਐੱਮ. ਸਮੇਂ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਨਤੀਜੇ ਐਲਾਨੇ

Ad Position 21
No active advertisement
ਅਜੀਤ ਡੈਸਕ 29-03-2026
ਮਲੌਦ, 28 ਮਾਰਚ (ਸਹਾਰਨ ਮਾਜਰਾ)-ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਅਤੇ ਬਲਾਕ ਨੋਡਲ ਅਫ਼ਸਰ ਦੀ ਅਗਵਾਈ ਹੇਠ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸ. ਸੀ. ਸੈਕੰਡਰੀ ਸਕੂਲ ਮਲੌਦ (ਲੜਕੇ) ਵਿਖੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ | ਸਕੂਲ ਸਟਾਫ਼ ਵਲੋਂ ਪ੍ਰਧਾਨ ਸੋਨੀਆ ਗੋਇਲ, ਬੱਚਿਆਂ ਦੇ ਮਾਪਿਆਂ, ਐੈੱਸ. ਐੈੱਮ. ਸੀ. ਕਮੇਟੀ ਮੈਂਬਰਾਂ ਨੂੰ ਜੀ ਆਇਆਂ ਆਖਿਆ | 6ਵੀਂ ਜਮਾਤ ਤੋਂ 12ਵੀਂ ਜਮਾਤ (ਆਰਟਸ ਤੇ ਕਾਮਰਸ) ਤੱਕ ਦੇ ਨਤੀਜੇ ਘੋਸ਼ਿਤ ਕੀਤੇ ਗਏ | ਪੜ੍ਹਾਈ ਅਤੇ ਖੇਡਾਂ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਸੋਨੀਆ ਗੋਇਲ ਅਤੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਵਲੋਂ ਸਮੂਹ ਸਟਾਫ਼ ਮੈਂਬਰਾਂ ਦੀ ਸ਼ਮੂਲੀਅਤ ਦੌਰਾਨ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋਂ ਹੋਰ ਵਧੇਰੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਅਸ਼ੀਰਵਾਦ ਦਿੱਤਾ | ਉਪਰੰਤ ਬੱਚਿਆਂ ਦੇ ਮਾਪਿਆਂ ਵਲੋਂ ਆਪੋ ਆਪਣੇ ਬੱਚਿਆਂ ਦੀ ਸਿਹਤ, ਸਿੱਖਿਆ, ਖੇਡਾਂ ਸਮੇਤ ਸਮੂਹ ਵਿਕਾਸ ਦੀ ਪ੍ਰਗਤੀ ਰਿਪੋਰਟ ਪ੍ਰਾਪਤ ਕੀਤੀ | ਮਾਪਿਆਂ ਵਲੋਂ ਲਾਇਬ੍ਰੇਰੀ ਅਤੇ ਸਾਰੀਆਂ ਵਰਕਸ਼ਾਪਾਂ ਵੇਖੀਆਂ ਗਈਆਂ | ਸ਼ਿਕਾਇਤਾਂ ਅਤੇ ਸੁਧਾਰ ਕਰਨ ਲਈ ਬਕਸਾ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਨੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਅਤੇ ਸਮੁੱਚੇ ਸਟਾਫ਼ ਵਲੋਂ ਸਕੂਲ ਵਿਚਲੇ ਅਨੁਸ਼ਾਸਨ, ਪੜ੍ਹਾਈ, ਸਫ਼ਾਈ, ਸਿਹਤ ਸੰਭਾਲ ਆਦਿ ਵੱਖ-ਵੱਖ ਖੇਤਰਾਂ ਬਾਰੇ ਪੂਰਨ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਇਲਾਕੇ ਵਿਚੋਂ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ | ਇਸ ਮੌਕੇ ਲੈਕ. ਪਰਮਿੰਦਰਪਾਲ ਸਿੰਘ ਕਾਲੀਆ, ਲੈਕ. ਮੁਹੰਮਦ ਆਰਿਫ਼, ਮਾ. ਕਮਲਦੀਪ ਸਿੰਘ, ਮਾ. ਰਮੇਸ਼ ਕੁਮਾਰ, ਮੁਹੰਮਦ ਸਫੀਕ, ਮੁਹੰਮਦ ਨਾਸਿਰ, ਮਾ. ਬੂਟਾ ਸਿੰਘ, ਧਰਮ ਸਿੰਘ, ਲੈਕ. ਸੁਖਦੇਵ ਸਿੰਘ, ਜਗਦੀਪ ਸਿੰਘ ਬਦੇਸ਼ਾ, ਕਮਲਜੀਤ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ, ਜਸਪਾਲ ਕੌਰ, ਰਾਜਵਿੰਦਰ ਕੌਰ, ਨਵਨੀਤ ਕੌਰ, ਐੈੱਸ. ਐੈੱਲ. ਏ. ਅੰਮਿ੍ਤਪਾਲ ਸਿੰਘ, ਕੈਂਪਸ ਮੈਨੇਜਰ ਪਰਦੀਪਮੋਹਨ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਖੰਨਾ ਨੇ ਐਮ. ਕਾਮ ਨਤੀਜਿਆਂ 'ਚ ਸਿਖਰਲੇ 6 'ਚੋਂ 4 ਸਥਾਨ ਕੀਤੇ ਪ੍ਰਾਪਤ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਚੱਲ ਰਹੀ 3 ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ
Ad Position 24