ਖ਼ਾਲਸਾ ਕਾਲਜ ਵਿਖੇ ਚੱਲ ਰਹੀ 3 ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ
ਖ਼ਾਲਸਾ ਕਾਲਜ ਵਿਖੇ ਆਰਟੀਫਿਸ਼ਨ ਇੰਟੈਲੀਜੈਂਸ ਵਿਸ਼ੇ 'ਤੇ ਚੱਲ ਰਹੀ 3 ਦਿਨਾ ਕੌਮਾਂਤਰੀ ਕਾਨਫਰੰਸ ਦੌਰਾਨ ਪਿ੍ੰ: ਡਾ. ਆਤਮ ਸਿੰਘ ਰੰਧਾਵਾ ਕਾਨਫੰਰਸ ਵਿਚ ਪੁੱਜੇ ਹੋਰ ਵਿਦਵਾਨਾਂ ਨਾਲ ਨਜ਼ਰ ਆ ਰਹੇ ਹਨ | ਤਸਵੀਰ : ਨਿਰਮਲ ਸਟੂਡੀਓੁ
<br/>
29-03-2026
ਪ੍ਰੋਫ਼ੈਸਰ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਹਰ ਕਾਢ ਆਪਣੇ ਨਾਲ ਕਈ ਤਰ੍ਹਾਂ ਦੇ ਤÏਖਲੇ ਲੈ ਕੇ ਆਉਂਦੀ ਹੈ | ਏ.ਆਈ. ਵਰਗੀ ਤਕਨੀਕ ਮਨੁੱਖ ਲਈ ਆਉਣ ਵਾਲੇ ਸਮੇਂ ਵਿੱਚ ਲਾਹੇਵੰਦ ਸਾਬਤ ਹੋਵੇਗੀ | ਡਾ. ਅਕਾਲ ਅੰਮਿ੍ਤ ਕÏਰ ਨੇ ਵੀ ਵਿਸ਼ਾ ਮਾਹਿਰਾਂ ਵਜੋਂ ਏ.ਆਈ ਦੀ. ਭੂਮਿਕਾ ਸੰਬੰਧੀ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ | 'ਖੋਜ ਅਤੇ ਸਿਰਜਣਾਤਮਿਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ-ਵਿਧੀਆਂ' ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਗੁਰਉਪਦੇਸ਼ ਸਿੰਘ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਦਿੱਲੀ ਤੋਂ ਪ੍ਰੋ. ਪਸੰਨਾਂਸ਼ੂ ਅਤੇ ਬਠਿੰਡਾ ਤੋਂ ਪ੍ਰੋ. ਅਲਪਨਾ ਸੈਣੀ ਨੇ ਆਪਣੇ ਵਿਚਾਰ ਪੇਸ਼ ਕੀਤੇ | ਅੱਜ 'ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕ' ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਪਟਿਆਲਾ ਤੋਂ ਪ੍ਰੋਫ਼ੈਸਰ ਰਾਜੇਸ਼ ਸ਼ਰਮਾ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਚੰਡੀਗੜ੍ਹ ਦੇ ਡਾ. ਪਰਵੀਨ ਕੁਮਾਰ ਤੇ ਅੰਮਿ੍ਤਸਰ ਤੋਂ ਡਾ. ਸਿਮਰਨਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ |ਅਠਵੇਂ ਸਮਾਨਾਂਤਰ ਅਕਾਦਮਿਕ ਸੈਸ਼ਨ ਵਿਚ 'ਦਵਾਈਆਂ ਵਾਲੇ ਪੌਦਿਆਂ ਦੀ ਖੋਜ ਅਤੇ ਜੈਵਿਕ ਵਿਭਿੰਨਤਾ ਪ੍ਰਬੰਧਨ ਲਈ ਏ.ਆਈ. ਆਧਾਰਿਤ ਵਿਧੀਆਂ' ਵਿਸ਼ੇ 'ਵਾਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਡਾ. ਸਰੋਜ ਅਰੋੜਾ ਨੇ ਕੀਤੀ ਅਤੇ ਡਾ. ਅਰੁਨ ਚੰਦਨ ਜੋਗਿੰਦਰ ਨਗਰ ਅਤੇ ਚੰਡੀਗੜ੍ਹ ਦੇ ਡਾ. ਗੁਰਹਰਮਿੰਦਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਵਿਚਾਰ ਪੇਸ਼ ਕੀਤੇ | 'ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕ' ਵਿਸ਼ੇ ਵਾਲੇ ਸੈਸ਼ਨ ਦੀ ਪ੍ਰਧਾਨਗੀ ਡਾ. ਰਮਿੰਦਰ ਕÏਰ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਡਾ. ਮੇਘਾ ਸਲਵਾਨ ਅਤੇ ਡਾ. ਹਰਿੰਦਰ ਕÏਰ ਸੋਹਲ ਨੇ ਵਿਚਾਰ ਪੇਸ਼ ਕੀਤੇ | ਬਾਅਦ ਦੁਪਹਿਰ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਵਿੱਚ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਖ਼ਾਲਸਾ ਕਾਲਜ ਵਿੱਚ ਇਹ ਪਹਿਲੀ ਇਤਿਹਾਸਕ ਕਾਨਫ਼ਰੰਸ ਹੈ, ਜੋ ਹਿੰਦੁਸਤਾਨ ਦੇ ਇਤਿਹਾਸ 'ਚ ਆਪਣਾ ਵੱਖਰਾ ਸਥਾਨ ਰੱਖਦੀ ਹੈ | ਉਨ੍ਹਾਂ ਕਿਹਾ ਕਿ ਏ.ਆਈ. ਦੇ ਆਉਣ ਤੋਂ ਪਹਿਲਾਂ ਅਜਿਹੇ ਵਿਸ਼ਿਆਂ ਨਾਲ ਜੁੜੀਆਂ ਸਮੱਸਿਆਵਾਂ ਦੀ ਅਣਹੋਂਦ ਸੀ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ |