21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਲੌਦ ਬਲਾਕ ਸੰਮਤੀ ਚੋਣਾਂ ਨੇ 'ਆਪ'-ਕਾਂਗਰਸ ਮਿਲੀਭੁਗਤ ਦਾ ਕੀਤਾ ਪਰਦਾਫਾਸ਼- ਇੰਜੀ. ਬੋਪਾਰਾਏ

Ad Position 21
No active advertisement
ਅਜੀਤ ਡੈਸਕ 03-04-2026
ਪਾਇਲ, 2 ਅਪ੍ਰੈਲ (ਨਿਜ਼ਾਮਪੁਰ/ਰਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਬਲਾਕ ਸੰਮਤੀ ਮਲੌਦ ਦੀਆਂ ਹਾਲੀਆ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਕਿਹਾ ਕਿ ਇਸ ਚੋਣ ਦੌਰਾਨ ਸਾਹਮਣੇ ਆਈ ਸਥਿਤੀ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਅੰਦਰੂਨੀ ਮਿਲੀਭੁਗਤ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਦੌਰਾਨ ਬਣੇ ਸਮੀਕਰਨ ਇਹ ਦਰਸਾਉਂਦੇ ਹਨ ਕਿ ਜਿਹੜੀਆਂ ਪਾਰਟੀਆਂ ਲੋਕਾਂ ਅੱਗੇ ਇਕ-ਦੂਜੇ ਦੇ ਖ਼ਿਲਾਫ਼ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਉਹ ਅਸਲ ਵਿੱਚ ਸੱਤਾ ਹਾਸਲ ਕਰਨ ਲਈ ਇਕੱਠੀਆਂ ਹੋ ਰਹੀਆਂ ਹਨ | ਇਹ ਸਾਰਾ ਘਟਨਾਕ੍ਰਮ ਲੋਕਤੰਤਰਿਕ ਮਰਿਆਦਾ ਦੇ ਉਲਟ ਹੈ ਅਤੇ ਇਸ ਨਾਲ ਆਮ ਲੋਕਾਂ ਦੇ ਭਰੋਸੇ ਨੂੰ ਗੰਭੀਰ ਝਟਕਾ ਲੱਗਿਆ ਹੈ | ਇੰਜੀ. ਬੋਪਾਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਕੁੱਝ ਸਮਾਂ ਪਹਿਲਾ ਤੱਕ ਇਕ-ਦੂਜੇ 'ਤੇ ਲਗਾਤਾਰ ਗੰਭੀਰ ਦੋਸ਼ ਲਗਾਉਂਦੇ ਰਹੇ ਹਨ, ਪਰ ਹੁਣ ਦੋਵੇਂ ਆਗੂ ਸਿਆਸੀ ਲਾਭ ਲਈ ਘਿਉ-ਖਿਚੜੀ ਬਣ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਰਵੱਈਆ ਸਿਰਫ਼ ਰਾਜਨੀਤਿਕ ਦੋਹਰੇਪਨ ਦੀ ਮਿਸਾਲ ਹੀ ਨਹੀਂ, ਸਗੋਂ ਲੋਕਾਂ ਨਾਲ ਸ਼ਰੇਆਮ ਧੋਖਾ ਵੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਮਲੌਦ ਬਲਾਕ ਸੰਮਤੀ ਦੀ ਚੋਣ ਦੌਰਾਨ ਬਣੀ ਸਥਿਤੀ ਸਿਰਫ਼ ਸਿਆਸੀ ਸੌਦੇਬਾਜ਼ੀ ਦਾ ਨਤੀਜਾ ਹੈ, ਜਿਸ ਵਿੱਚ ਲੋਕਾਂ ਦੇ ਭਰੋਸੇ ਅਤੇ ਫ਼ੈਸਲੇ ਦੀ ਕੋਈ ਕਦਰ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਾਲ ਨਾ ਸਿਰਫ਼ ਲੋਕਤੰਤਰ ਕਮਜ਼ੋਰ ਹੁੰਦਾ ਹੈ, ਸਗੋਂ ਵਿਕਾਸ ਕਾਰਜ ਵੀ ਪ੍ਰਭਾਵਿਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਹਲਕਾ ਪਾਇਲ ਵਿੱਚ ਚੱਲ ਰਹੀਆਂ ਰਾਜਨੀਤਿਕ ਸਰਗਰਮੀਆਂ, ਧਰਨੇ-ਪ੍ਰਦਰਸ਼ਨ ਅਤੇ ਟਕਰਾਅ ਵਾਲੇ ਹਾਲਾਤ ਦਰਸਾਉਂਦੇ ਹਨ ਕਿ ਮੌਜੂਦਾ ਪ੍ਰਬੰਧ ਵਿੱਚ ਸਥਿਰਤਾ ਦੀ ਘਾਟ ਹੈ | ਜਦੋਂ ਚੁਣੇ ਹੋਏ ਪ੍ਰਤੀਨਿਧੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਆਪਸੀ ਰਾਜਨੀਤਿਕ ਲੜਾਈਆਂ ਵਿੱਚ ਹੀ ਫਸੇ ਰਹਿੰਦੇ ਹਨ, ਤਾਂ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਰਹੀ ਹੈ ਅਤੇ ਪਾਰਟੀ ਨੇ ਹਰ ਮੁਸ਼ਕਲ ਸਮੇਂ ਲੋਕਾਂ ਦੇ ਨਾਲ ਖੜ੍ਹ ਕੇ ਆਪਣਾ ਫ਼ਰਜ਼ ਨਿਭਾਇਆ ਹੈ | ਇਸ ਮੌਕੇ ਸਰਪੰਚ ਗੁਰਦੀਪ ਸਿੰਘ ਚਾਪੜਾ, ਚਰਨਜੀਤ ਸਿੰਘ, ਵਿਜੇ ਕੁਮਾਰ ਨੇਤਾ, ਜਥੇਦਾਰ ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਦਿਲਪ੍ਰੀਤ ਸਿੰਘ, ਪ੍ਰਦੀਪ ਸਿੰਘ, ਰਿੰਕੂ, ਗੁਰਮੀਤ ਸਿੰਘ, ਬਿਕਰਮ ਸਿੰਘ, ਅਰਸ਼ਦੀਪ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬੱਸਾਂ 'ਚ ਅÏਰਤਾਂ ਨਾਲ ਅਪਮਾਨ ਤੇ ਲਾਪਰਵਾਹੀ ਦਾ ਮਾਮਲਾ ਭੜਕਿਆ-ਬੋਪਾਰਾਏ ਵਲੋਂ ਸਖ਼ਤ ਨਿੰਦਾ ਅਗਲੀ ਖ਼ਬਰ ਭੱਠਿਆਂ 'ਤੇ ਪਿਆ ਜੰਗ ਦਾ ਅਸਰ, ਇੱਟਾਂ ਦੇ ਭਾਅ ਚੜ੍ਹੇ ਅਸਮਾਨੀ
Ad Position 24