21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਕਾਰੀ ਬੱਸਾਂ 'ਚ ਅÏਰਤਾਂ ਨਾਲ ਅਪਮਾਨ ਤੇ ਲਾਪਰਵਾਹੀ ਦਾ ਮਾਮਲਾ ਭੜਕਿਆ-ਬੋਪਾਰਾਏ ਵਲੋਂ ਸਖ਼ਤ ਨਿੰਦਾ

Ad Position 21
No active advertisement
ਅਜੀਤ ਡੈਸਕ 03-04-2026
ਪਾਇਲ, 2 ਅਪ੍ਰੈਲ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਅÏਰਤਾਂ ਨੂੰ ਆਰਥਿਕ ਰਾਹਤ ਅਤੇ ਆਵਾਜਾਈ ਵਿੱਚ ਸੁਵਿਧਾ ਪ੍ਰਦਾਨ ਕਰਨ ਦੇ ਨਾਂ 'ਤੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਕੀਮ ਲਾਗੂ ਕੀਤੀ ਗਈ ਹੈ, ਪਰ ਜ਼ਮੀਨੀ ਹਕੀਕਤ ਵਿੱਚ ਇਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਉੱਠ ਰਹੇ ਹਨ | ਬੱਸ ਅੱਡਿਆਂ 'ਤੇ ਅਧੂਰੇ ਪ੍ਰਬੰਧ, ਬੱਸਾਂ ਦੀ ਘਾਟ, ਸਟਾਫ਼ ਦੀ ਲਾਪਰਵਾਹੀ ਅਤੇ ਅÏਰਤਾਂ ਨਾਲ ਹੋ ਰਹੇ ਅਪਮਾਨਜਨਕ ਵਰਤਾਓ ਕਾਰਨ ਇਹ ਸਕੀਮ ਹੁਣ ਵੱਡੇ ਵਿਵਾਦ ਦਾ ਵਿਸ਼ਾ ਬਣਦੀ ਜਾ ਰਹੀ ਹੈ | ਤਾਜ਼ਾ ਮਾਮਲਾ ਪਟਿਆਲਾ ਬੱਸ ਅੱਡੇ 'ਤੇ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਸਾਹਮਣੇ ਆਇਆ ਹੈ, ਜਿਸ ਨੇ ਨਾ ਸਿਰਫ਼ ਬੱਸ ਸੇਵਾ ਦੀਆਂ ਪ੍ਰਬੰਧਕੀ ਖ਼ਾਮੀਆਂ ਨੂੰ ਬੇਨਕਾਬ ਕੀਤਾ ਹੈ, ਸਗੋਂ ਅÏਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਵੀ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ |
ਦੋ ਘੰਟੇ ਉਡੀਕ ਤੋਂ ਬਾਅਦ ਵੀ ਨਹੀਂ ਮਿਲੀ ਸਹੂਲਤ
ਪਾਇਲ ਦੇ ਸਰਹੰਦੀ ਗੇਟ ਸਥਿਤ ਸ਼੍ਰੀ ਸ਼ਿਵ ਮੰਦਰ ਦੀ ਸੇਵਾਦਾਰ ਭੈਣ ਇੰਦਰਾ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੀਆਂ ਦੋ ਨਾਬਾਲਿਗ ਪੋਤਰੀਆਂ ਨਾਲ ਪਟਿਆਲਾ ਸਥਿਤ ਮਾਤਾ ਕਾਲੀ ਦੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਸਨ | ਪਟਿਆਲਾ ਬੱਸ ਅੱਡੇ 'ਤੇ ਉਹ ਕਰੀਬ ਦੋ ਘੰਟੇ ਤੱਕ ਹੋਰ ਸੈਂਕੜਿਆਂ ਅÏਰਤਾਂ ਸਮੇਤ ਬੱਸ ਦੀ ਉਡੀਕ ਕਰਦੀਆਂ ਰਹੀਆਂ, ਪਰ ਬੱਸਾਂ ਦੇ ਆਉਣ ਜਾਂ ਜਾਣ ਬਾਰੇ ਕੋਈ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਸੀ | ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਅÏਰਤਾਂ ਦੀ ਗਿਣਤੀ 100 ਤੋਂ 150 ਦੇ ਕਰੀਬ ਸੀ, ਪਰ ਨਾ ਕੋਈ ਟਾਈਮ-ਟੇਬਲ ਸੀ ਅਤੇ ਨਾ ਹੀ ਕਿਸੇ ਅਧਿਕਾਰੀ ਵੱਲੋਂ ਕੋਈ ਸਹੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਸਨ |
ਚਲਦੀ ਬੱਸ ਤੋਂ ਮਾਰੀ ਛਾਲ, ਮੌਕੇ 'ਤੇ ਮਚੀ ਦਹਿਸ਼ਤ
ਭੈਣ ਇੰਦਰਾ ਅਨੁਸਾਰ ਜਦੋਂ ਬੱਸ ਆਈ ਤਾਂ ਭੀੜ ਬੇਹੱਦ ਜ਼ਿਆਦਾ ਸੀ ਅਤੇ ਬੱਸ ਦਾ ਪਿਛਲਾ ਦਰਵਾਜ਼ਾ ਬੰਦ ਰੱਖਿਆ ਗਿਆ | ਉਨ੍ਹਾਂ ਦੀਆਂ ਦੋਵੇਂ ਪੋਤਰੀਆਂ ਕਿਸੇ ਤਰ੍ਹਾਂ ਬੱਸ ਵਿੱਚ ਚੜ੍ਹ ਗਈਆਂ, ਪਰ ਉਹ ਖ਼ੁਦ ਉਮਰ ਦੇ ਤਕਾਜ਼ੇ ਕਾਰਨ ਬੱਸ ਵਿਚ ਚੜ੍ਹ ਨਹੀਂ ਸਕੀ | ਇਸ ਦੌਰਾਨ ਡਰਾਈਵਰ ਨੇ ਬੱਸ ਚਲਾ ਲਈ, ਜਦਕਿ ਬੱਚੀਆਂ ਰੋਂਦਿਆਂ ਬੱਸ ਰੋਕਣ ਦੀ ਬੇਨਤੀ ਕਰਦੀਆਂ ਰਹੀਆਂ | ਕੰਡਕਟਰ ਵੱਲੋਂ ਕੋਈ ਧਿਆਨ ਨਾ ਦੇਣ ਕਾਰਨ ਘਬਰਾਹਟ ਵਿੱਚ ਇੱਕ ਪੋਤਰੀ ਨੇ ਚਲਦੀ ਬੱਸ ਵਿਚੋਂ ਛਾਲ ਮਾਰ ਦਿੱਤੀ, ਜਿਸ ਨਾਲ ਮੌਕੇ 'ਤੇ ਹੜਕੰਪ ਮੱਚ ਗਿਆ | ਭੈਣ ਇੰਦਰਾ ਨੂੰ ਮਜਬੂਰ ਹੋ ਕੇ ਬੱਸ ਦੇ ਅੱਗੇ ਖੜ੍ਹ ਕੇ ਵਿਰੋਧ ਕਰਨਾ ਪਿਆ, ਜਿਸ ਤੋਂ ਬਾਅਦ ਹੀ ਬੱਸ ਰੋਕੀ ਗਈ |
ਅÏਰਤਾਂ ਨਾਲ ਅਪਮਾਨਜਨਕ ਵਰਤਾਓ ਦੇ ਦੋਸ਼
ਇੰਦਰਾ ਨੇ ਦੋਸ਼ ਲਗਾਇਆ ਕਿ ਬੱਸ ਅੱਡੇ 'ਤੇ ਪ੍ਰਾਈਵੇਟ ਬੱਸਾਂ ਦੇ ਕਰਮਚਾਰੀ ਮੁਫ਼ਤ ਸਫ਼ਰ ਕਰਨ ਵਾਲੀਆਂ ਅÏਰਤਾਂ 'ਤੇ ਤਿੱਖੀਆਂ ਅਤੇ ਅਪਮਾਨਜਨਕ ਟਿੱਪਣੀਆਂ ਕਰਦੇ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੱਸ ਕੰਡਕਟਰ ਅਕਸਰ ਕਹਿੰਦੇ ਹਨ ਕਿ ਇਹ ਬੱਸ ਪਟਿਆਲਾ ਤੋਂ ਸਿੱਧੀ ਜਲੰਧਰ ਜਾ ਕੇ ਹੀ ਰੁਕੇਗੀ ਅਤੇ ਵਿਚਕਾਰ ਕਿਸੇ ਵੀ ਥਾਂ ਸਟਾਪ ਨਹੀਂ ਕਰੇਗੀ, ਜਿਸ ਕਾਰਨ ਰਸਤੇ ਵਿੱਚ (ਖੰਨਾ, ਲੁਧਿਆਣਾ) ਉੱਤਰਨ ਵਾਲੀਆਂ ਅÏਰਤਾਂ ਨੂੰ ਨਾ ਸਿਰਫ਼ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਉਨ੍ਹਾਂ ਨੂੰ ਬੇਇੱਜ਼ਤੀ ਵੀ ਸਹਿਣੀ ਪੈਂਦੀ ਹੈ | ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਦੀ ਪੋਤਰੀ ਦੀ ਜਾਨ ਬਚ ਜਾਣਾ ਸਿਰਫ਼ ਕਿਸਮਤ ਦੀ ਗੱਲ ਸੀ, ਨਹੀਂ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ | ਜਨਤਾ ਵਿੱਚ ਇਹ ਧਾਰਨਾ ਤੇਜ਼ੀ ਨਾਲ ਬਣ ਰਹੀ ਹੈ ਕਿ ਕਈ ਥਾਵਾਂ 'ਤੇ ਬੱਸ ਡਰਾਈਵਰ ਅÏਰਤਾਂ ਨੂੰ ਦੇਖ ਕੇ ਬੱਸ ਸਟਾਪ ਤੋਂ ਦੂਰ ਰੋਕਦੇ ਹਨ ਜਾਂ ਜਲਦੀ ਨਾਲ ਬੱਸ ਅੱਗੇ ਲੈ ਜਾਂਦੇ ਹਨ, ਤਾਂ ਜੋ ਉਹ ਚੜ੍ਹ ਨਾ ਸਕਣ | ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਦਾ ਹੈ ਅਤੇ ਕਈ ਵਾਰ ਉਹ ਅਪਮਾਨਜਨਕ ਸਥਿਤੀਆਂ ਦਾ ਸਾਹਮਣਾ ਕਰਦੀਆਂ ਹਨ | ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਮੁਫ਼ਤ ਸਫ਼ਰ ਸਕੀਮ ਦੇ ਅਸਲ ਮਕਸਦ 'ਤੇ ਹੀ ਸਵਾਲ ਖੜ੍ਹੇ ਹੋ ਰਹੇ ਹਨ |
ਉਨ੍ਹਾਂ ਕਿਹਾ ਕਿ ਜੇ ਸਰਕਾਰ ਅÏਰਤਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਸਫ਼ਰ ਨਹੀਂ ਦੇ ਸਕਦੀ, ਤਾਂ ਅਜਿਹੀਆਂ ਸਕੀਮਾਂ ਲਾਗੂ ਕਰਨਾ ਸਿਰਫ਼ ਰਾਜਨੀਤਿਕ ਦਿਖਾਵਾ ਹੈ |
ਅÏਰਤਾਂ ਦੀ ਜਾਨ ਅਤੇ ਇੱਜ਼ਤ ਨਾਲ ਜੁੜੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜੇ ਸੁਧਾਰ ਸੰਭਵ ਨਹੀਂ, ਤਾਂ ਇਸ ਸਕੀਮ ਨੂੰ ਤੁਰੰਤ ਬੰਦ ਕੀਤਾ ਜਾਵੇ |
ਇੰਜੀ. ਜਗਦੇਵ ਸਿੰਘ ਬੋਪਾਰਾਏ ਵਲੋਂ ਸਖ਼ਤ ਨਿੰਦਾ
ਇਸ ਮਾਮਲੇ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਜੇ ਅÏਰਤਾਂ ਨੂੰ ਸਹੂਲਤ ਦੇਣ ਦੇ ਨਾਂ 'ਤੇ ਉਨ੍ਹਾਂ ਨੂੰ ਖ਼ਤਰੇ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਵੇ, ਤਾਂ ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇੰਜੀ. ਬੋਪਾਰਾਏ ਨੇ ਚੇਤਾਵਨੀ ਦਿੱਤੀ ਕਿ ਜੇ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ ਲੋਕਾਂ ਦਾ ਸਰਕਾਰੀ ਪ੍ਰਣਾਲੀ 'ਤੇ ਭਰੋਸਾ ਘਟੇਗਾ, ਜੋ ਲੋਕਤੰਤਰ ਲਈ ਚਿੰਤਾਜਨਕ ਸਥਿਤੀ ਹੋਵੇਗੀ | ਉਨ੍ਹਾਂ ਬੱਸ ਅੱਡਿਆਂ 'ਤੇ ਨਿਗਰਾਨੀ ਪ੍ਰਣਾਲੀ ਮਜ਼ਬੂਤ ਕਰਨ ਅਤੇ ਅÏਰਤਾਂ ਨਾਲ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਸਰਪੰਚ ਮਨਦੀਪ ਸਿੰਘ ਚਾਪੜਾ (ਆੜ੍ਹਤੀ), ਜਥੇਦਾਰ ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਸੁਨੀਲ ਦਿਕਸ਼ਤ, ਵਿਜੇ ਕੁਮਾਰ ਨੇਤਾ ਅਤੇ ਹੋਰ ਆਗੂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਲਗਾਇਆ ਕੈਂਪ ਅਗਲੀ ਖ਼ਬਰ ਮਲੌਦ ਬਲਾਕ ਸੰਮਤੀ ਚੋਣਾਂ ਨੇ 'ਆਪ'-ਕਾਂਗਰਸ ਮਿਲੀਭੁਗਤ ਦਾ ਕੀਤਾ ਪਰਦਾਫਾਸ਼- ਇੰਜੀ. ਬੋਪਾਰਾਏ
Ad Position 24