ਡੇਹਲੋਂ, 4 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਖ਼ੁਸ਼ੀ ਦੇ ਮਾਹੌਲ ਅਤੇ ਉਤਸ਼ਾਹ ਨਾਲ ਕੀਤੀ ਗਈ | ਸਕੂਲ ਕੈਂਪਸ ਨੂੰ ਨਵੇਂ ਸੈਸ਼ਨ ਦੇ ਮੱਦੇਨਜ਼ਰ ਸੁੰਦਰ ਤਰੀਕੇ ਨਾਲ ਸਜਾਇਆ ਗਿਆ | ਸਕੂਲ ਪਿੰ੍ਰਸੀਪਲ ਮਨਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿਚ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਬੱਚਿਆਂ ਨੂੰ ਪਿਛਲੀਆਂ ਗ਼ਲਤੀਆਂ ਤੋਂ ਸਿੱਖਣ ਦੀ ਪੇ੍ਰਰਨਾ ਦਿੱਤੀ | ਇਸ ਸਮੇਂ ਸਕੂਲ ਚੇਅਰਪਰਸਨ ਸੁਮਨ ਸੋਫਤ ਨੇ ਵਿਦਿਆਰਥੀਆਂ ਨੂੰ ਨਵੇਂ ਲਕਸ਼ ਬਣਾਉਣ ਅਤੇ ਸਕਾਰਾਤਮਿਕ ਸੋਚ ਰੱਖਣ ਲਈ ਉਤਸ਼ਾਹਿਤ ਕੀਤਾ | ਜਦਕਿ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਮਿਹਨਤ ਅਤੇ ਚੰਗੀਆਂ ਕਦਰਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਕਲਾਸ ਇੰਚਾਰਜਾਂ ਨੇ ਬੱਚਿਆਂ ਦਾ ਸੁਆਗਤ ਕੈਂਡੀਜ਼, ਫੁੱਲਾਂ ਅਤੇ ਗ੍ਰੀਟਿੰਗ ਕਾਰਡ ਦੇ ਕੇ ਕੀਤਾ | ਇਸ ਤੋਂ ਇਲਾਵਾ, ਮਨੋਰੰਜਕ ਗਤੀਵਿਧੀਆਂ ਜਿਵੇਂ ਆਈਸ-ਬ੍ਰੇਕਿੰਗ ਗੇਮਜ਼ ਅਤੇ ਇੰਟਰ ਐਕਟਿਵ ਸੈਸ਼ਨ ਕਰਵਾਏ ਗਏ | ਵਿਦਿਆਰਥੀਆਂ ਨੇ ਨਵੇਂ ਸੈਸ਼ਨ ਵਿਚ ਮਿਹਨਤ ਕਰਨ ਦੀ ਕਸਮ ਖਾਧੀ ਤਾਂ ਕਿ ਭਵਿੱਖ ਵਿਚ ਆ ਰਹੀਆਂ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਹੋ ਸਕੇ |