ਮਲੌਦ, 4 ਅਪ੍ਰੈਲ (ਸਹਾਰਨ ਮਾਜਰਾ)- ਨਗਰ ਪੰਚਾਇਤ ਮਲੌਦ ਦੇ ਉੱਪ ਪ੍ਰਧਾਨ ਅਤੇ ਆਪ ਦੇ ਸੀਨੀਅਰ ਨੇਤਾ ਮੁੱਖ ਬੁਲਾਰੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਵਲੋਂ ਪਾਰਟੀ ਪ੍ਰੋਗਰਾਮ ਤਹਿਤ ਵਾਰਡ ਨੰਬਰ ਇਕ ਦੇ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ ਗਈ | ਉਨ੍ਹਾਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਉਹ ਕੰਮ ਵੀ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਚੋਣ ਮੈਨੀਫੈਸਟੋ ਵਿੱਚ ਕੋਈ ਜ਼ਿਕਰ ਨਹੀਂ ਸੀ | ਪ੍ਰੰਤੂ ਫਿਰ ਵੀ ਉਹ ਕਾਜ ਕਰਕੇ ਵਰਕਰਾਂ ਦਾ ਮਾਣ ਸਨਮਾਨ ਵਧਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨੰਬਰਾਂ ਮੁਤਾਬਿਕ ਨਿਸ਼ਾਨਦੇਹੀ ਕਰਕੇ ਮਾਲਕਾਨਾ ਹੱਕ ਦੇਣ ਲਈ ਕਾਰਵਾਈ ਮੁਕੰਮਲ ਕਰਕੇ ਉਨ੍ਹਾਂ ਨੂੰ ਮਾਲਕ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਹੁਕਮਾਂ ਅਨੁਸਾਰ ਪਿੰਡ ਪਿੰਡ ਜਾ ਕੇ ਆਪ ਸਰਕਾਰ ਦੀਆਂ ਨੀਤੀਆਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਜਾ ਰਿਹਾ ਹੈ | ਪਾਲਾ ਸੋਮਲਖੇੜੀ ਅਤੇ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਦਿੱਤੀਆਂ ਗਈਆਂ ਸੁਵਿਧਾਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸਰਕਾਰ ਦੀ ਸਪੱਸ਼ਟਵਾਦੀ ਕਾਰਗੁਜ਼ਾਰੀ ਤੇ ਮੋਹਰ ਲਗਾਈ ਦਿੱਤੀ ਹੈ | ਕਿਉਂਕਿ ਸਰਕਾਰ ਵਲੋਂ ਸੂਬੇ ਦੇ ਹਰੇਕ ਵਰਗ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾ ਕੇ ਉਨ੍ਹਾਂ ਦਾ ਮਨ ਜਿੱਤਿਆ ਜਾ ਰਿਹਾ ਹੈ | ਉਨ੍ਹਾਂ ਆਪਣੇ ਫ਼ਰਜ਼ ਅਦਾ ਕਰਕੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਸਬਕ ਸਿਖਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀਆਂ ਹੁਣ ਸੱਤਾ ਦੇ ਸੁਪਨੇ ਲੈਣੇ ਭੁੱਲ ਜਾਣ | ਕਿਉਂਕਿ ਪੰਜਾਬੀਆਂ ਨੇ ਇਨ੍ਹਾਂ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਗਈ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਬੀਮਾ ਸਹੂਲਤ ਨਾਲ ਸੂਬੇ ਦੇ ਹਰੇਕ ਵਰਗ ਦੇ ਮਰੀਜ਼ਾਂ ਅਤੇ ਪਰਿਵਾਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ | ਉਨ੍ਹਾਂ ਅਰਦਾਸ ਕੀਤੀ ਕਿ ਰੱਬ ਕਰੇ ਸਭ ਘਰਾਂ ਵਿਚ ਸਿਹਤਯਾਬੀ ਰਹੇ | ਪ੍ਰੰਤੂ ਜੇਕਰ ਕਿਸੇ ਪਰਿਵਾਰ ਵਿਚ ਕੋਈ ਵਿਅਕਤੀ ਬਿਮਾਰ ਹੋ ਗਿਆ ਤਾਂ ਇਸ ਸਹੂਲਤ ਤਹਿਤ ਉਹ ਮਰੀਜ਼ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਕਰਵਾ ਸਕੇਗਾ | ਇਸ ਵਿੱਚ ਕੋਈ ਬੱਚਾ, ਨੌਜਵਾਨ, ਬਜ਼ੁਰਗ, ਅÏਰਤ ਜਾਂ ਕੋਈ ਬੇਸਹਾਰਾ ਹੋਵੇ, ਨੌਕਰੀ ਪੇਸ਼ੇ ਵਾਲਾ ਭਾਵ ਹਰੇਕ ਵਿਅਕਤੀ ਇਲਾਜ ਕਰਵਾ ਸਕੇਗਾ | ਇਹ ਕਾਰਡ ਵੀ ਪਿੰਡ ਵਿਚ ਬਣਵਾਏ ਜਾ ਰਹੇ ਹਨ | ਦੋਵਾਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਬਿਜਲੀ ਮੁਫ਼ਤ, ਟਰਾਂਸਪੋਰਟ ਦਫ਼ਤਰ ਬੰਦ ਕਰਨੇ, ਟੋਲ ਪਲਾਜ਼ੇ ਬੰਦ ਕਰਨੇ ਸਮੇਤ ਬਹੁਤ ਵੱਡੀਆਂ ਸੇਵਾਵਾਂ ਲੋਕ ਹਿਤ ਲਈ ਦਿੱਤੀਆਂ ਗਈਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਧਾਨ ਸਭਾ ਚੋਣਾਂ ਵਿੱਚ ਆਪ ਦੁਬਾਰਾ ਸਰਕਾਰ ਬਣਾਏਗੀ | ਜਿਸ ਦਾ ਮੁੱਢ ਬੰਨਿ੍ਹਆ ਜਾ ਚੁੱਕਾ ਹੈ | ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਹਰਮੀਤ ਸਿੰਘ, ਟਕਸਾਲੀ ਆਗੂ ਪੰਮਾ ਸੇਖਾ, ਸਰਪੰਚ ਪਰਮਿੰਦਰ ਸਿੰਘ ਸੇਖਾ, ਸਤਨਾਮ ਸਿੰਘ ਸੱਤਾ ਰੋੜੀਆਂ, ਫ਼ੌਜੀ ਪ੍ਰਕਾਸ਼ ਸਿੰਘ, ਰਾਜਾ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |