ਮਲੌਦ, 4 ਅਪੈ੍ਰਲ (ਸਹਾਰਨ ਮਾਜਰਾ)- ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਵਿਚੋਂ ਮਾਨਵਤਾ ਦੀ ਸੇਵਾ ਵਿਚ ਸਮਰਪਿਤ ਭਾਵਨਾ ਨਾਲ ਜੁਟੇ ਸਤੀਸ਼ ਕੁਮਾਰ (ਸਤੀਸ਼ ਐੱਨ. ਜੀ. ਓ) ਵਲੋਂ ਮਰੀਜ਼ਾਂ ਨੂੰ ਸਹੀ ਤੇ ਸਸਤੇ ਇਲਾਜ਼ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਸਤੀਸ਼ ਕੁਮਾਰ ਇੱਕ ਉਹ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ | ਫਾਊਾਡੇਸ਼ਨ ਲੈਬ ਮਲੌਦ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਕਰੀਬ ਅੱਧੇ ਰੇਟਾਂ 'ਤੇ ਸ਼ੁਰੂ ਕੀਤੀ ਗਈ ਸੁਵਿਧਾ ਦੇਣ ਵਾਲੇ ਸਤੀਸ਼ ਕੁਮਾਰ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਕਥਿਤ ਲੁੱਟ ਨੂੰ ਰੋਕਣ ਲਈ ਕਰੀਬ 2000 ਲੈਬਾਂ ਖੋਲ੍ਹਣਗੇ | ਉਨ੍ਹਾਂ ਦੱਸਿਆ ਕਿ ਅੱਜ ਤੱਕ ਪੀ. ਜੀ. ਆਈ ਚੰਡੀਗੜ੍ਹ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ 4 ਮਾਹਿਰ ਡਾਕਟਰਾਂ ਵਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਦੇਣ ਦੀ ਸਿਫਾਰਸ਼ ਕੀਤੀ ਗਈ ਹੈ | ਸਤੀਸ਼ ਕੁਮਾਰ 2016 ਤੋਂ ਸਮਾਜ ਸੇਵੀ ਸਫ਼ਰ ਸ਼ੁਰੂ ਕਰਕੇ ਡਾ. ਹਿਮਾਂਸ਼ੂ ਗੁਪਤਾ ਦੇ ਸਹਿਯੋਗ ਨਾਲ ਹਜ਼ਾਰਾਂ ਲੋਕਾਂ ਦੇ ਮੁਫ਼ਤ ਅਪਰੇਸ਼ਨ ਕਰਵਾ ਕੇ ਮਨੁੱਖਤਾ ਲਈ ਇੱਕ ਵੱਡੀ ਮਿਸਾਲ ਬਣ ਗਏ ਹਨ | ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਗੁਰਦੁਆਰਾ ਗੁਰਸ਼ਬਦ ਮਲੌਦ ਦੀ ਸਮੁੱਚੀ ਕਮੇਟੀ, ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਮਲੌਦ ਦੇ ਪ੍ਰਧਾਨ ਸੰਜੀਵ ਮੋਦਗਿੱਲ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਸਮੇਤ ਮਲੌਦ, ਚੇਅਰਮੈਨ ਅਮਰੀਕ ਸਿੰਘ ਰੋੜੀਆਂ ਆਦਿ ਵਲੋਂ ਸਤੀਸ਼ ਕੁਮਾਰ ਨੂੰ ਸਟੇਟ ਐਵਾਰਡ ਦੇਣ ਦੀ ਮੰਗ ਕੀਤੀ ਹੈ |