07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਵਾਢੀ ਸਿਰ 'ਤੇ, ਖ਼ਰਾਬ ਮੌਸਮ ਦੇ ਚੱਲਦਿਆਂ ਕਿਸਾਨ ਡੁੱਬੇ ਚਿੰਤਾ 'ਚ

Ad Position 21
No active advertisement
ਅਜੀਤ ਡੈਸਕ 07-04-2026
• ਇਸ ਸਾਲ ਕਿਸਾਨ ਦਾ ਹਰ ਫ਼ਸਲ ਪੱਖੋਂ ਰਿਹਾ ਬੁਰਾ ਹਾਲ- ਜੁਗਰਾਜ ਮੰਡ
ਮਾਛੀਵਾੜਾ ਸਾਹਿਬ, 6 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਬਾਰਸ਼ ਅਤੇ ਗੜੇਮਾਰੀ ਕਾਰਨ ਖੇਤਾਂ ਵਿਚ ਖੜ੍ਹੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਬਹੁਤੇ ਪੰਜਾਬ ਵਿਚ ਜਿੱਥੇ ਤੇਜ ਹਵਾਵਾਂ ਤੇ ਮੀਂਹ ਕਾਰਨ ਕਣਕ ਦੀ ਫ਼ਸਲ ਵਿਛ ਗਈ ਅਤੇ ਗੜੇਮਾਰੀ ਨਾਲ ਸਿੱਟੇ ਵੀ ਟੁੱਟ ਗਏ ਹਨ | ਸੂਬੇ ਵਿਚ 30 ਤੋਂ 35 ਹੈਕਟੇਅਰ ਦੇ ਕਰੀਬ ਫ਼ਸਲ ਦਾ ਨੁਕਸਾਨ ਹੋਇਆ ਹੈ | ਇਸ ਮੌਕੇ ਸੀਨੀਅਰ ਕਿਸਾਨ ਆਗੂ ਜੁਗਰਾਜ ਸਿੰਘ ਮੰਡ ਨੇ ਦੱਸਿਆ ਕਿ ਪਹਿਲਾਂ ਮੱਕੀ ਦੀ ਫ਼ਸਲ ਦਾ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਅਤੇ ਉਸ ਤੋਂ ਬਾਅਦ ਝੋਨੇ ਦਾ ਝਾੜ ਬੌਣੇ ਵਾਇਰਸ ਤੇ ਫੰਗਸ ਰੋਗ ਕਾਰਨ ਬਹੁਤ ਜ਼ਿਆਦਾ ਘੱਟ ਨਿਕਲਿਆ | ਇਸ ਤੋਂ ਬਾਅਦ ਆਲੂਆਂ ਦੀ ਫ਼ਸਲ ਵੀ ਇਸ ਵਾਰ ਬਹੁਤੀ ਕਾਮਯਾਬ ਨਾ ਹੋਈ | ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਜਿੱਥੇ ਇਹ ਤਿੰਨੋਂ ਫ਼ਸਲਾਂ ਦਾ ਨੁਕਸਾਨ ਹੋਇਆ ਹੁਣ ਕਣਕ ਦੀ ਫ਼ਸਲ ਦਾ ਵੀ ਨੁਕਸਾਨ ਹੋ ਰਿਹਾ ਹੈ | ਤੇਜ਼ ਹਵਾਵਾਂ ਤੇ ਬਾਰਸ਼ ਕਾਰਨ ਕਣਕ ਦੀ ਫ਼ਸਲ ਵਿਛ ਗਈ ਹੈ ਅਤੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ | ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਸਿਰ 'ਤੇ ਹੈ, ਪਰ ਮੌਸਮ ਦਿਨ ਬ ਦਿਨ ਵਿਗੜਦਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ 20 ਦਿਨ ਪਹਿਲਾਂ ਪਈ ਗਰਮੀ ਕਾਰਨ ਇਹ ਲੱਗ ਰਿਹਾ ਸੀ ਕਿ ਕਿਸਾਨ ਨੂੰ ਇੱਕ ਤਰ੍ਹਾਂ ਦੀ ਨਿਰਾਸ਼ਾ ਲੱਗ ਰਹੀ ਸੀ | ਉਸ ਤੋਂ ਬਾਅਦ ਬਾਰਸ਼ ਕਾਰਨ ਚਿਹਰੇ ਖਿੜ ਗਏ, ਪਰ ਹੁਣ ਬੇਮੌਸਮੀ ਬਾਰਸ਼ ਕਾਰਨ ਕਿਸਾਨ ਜਾਵੇ ਤਾਂ ਕਿੱਧਰ ਨੂੰ ਜਾਵੇ, ਕਿਉਂਕਿ ਉਹ ਦਿਨ ਰਾਤ ਮਿਹਨਤ ਕਰ ਕੇ ਫ਼ਸਲ ਨੂੰ ਪਾਲਦਾ ਹੈ | ਪਰ ਇਸ ਵਾਰ ਇਹ ਲੱਗ ਰਿਹਾ ਹੈ ਕਿ ਕਣਕ ਦੀ ਫ਼ਸਲ ਦਾ ਝਾੜ ਘਟੇਗਾ | ਮੰਡ ਨੇ ਕਿਹਾ ਕਿ ਆਉਣ ਵਾਲੀ 15 ਤਰੀਕ ਤੱਕ ਬਾਰਸ਼ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਵੱਢਣ ਵਿਚ ਦਿੱਕਤ ਆਵੇਗੀ ਤੇ ਝਾੜ ਹੋਰ ਘਟੇਗਾ |
Ad Position 22
No active advertisement
ਪਿਛਲੀ ਖ਼ਬਰ ਘਰ-ਘਰ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਬੁਟਾਹਰੀ ਵਿਖੇ ਭਰਵੀਂ ਇਕੱਤਰਤਾ ਅਗਲੀ ਖ਼ਬਰ ਪਿੰਡ ਗੁਰਮ ਵਿਖੇ ਕੁੱਤਿਆਂ ਨੇ 20 ਤੋਂ 25 ਭੇਡਾਂ ਨੋਚ-ਨੋਚ ਕੇ ਖਾਧੀਆਂ, ਲੱਖਾਂ ਦਾ ਨੁਕਸਾਨ
Ad Position 24