07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਿੰਡ ਗੁਰਮ ਵਿਖੇ ਕੁੱਤਿਆਂ ਨੇ 20 ਤੋਂ 25 ਭੇਡਾਂ ਨੋਚ-ਨੋਚ ਕੇ ਖਾਧੀਆਂ, ਲੱਖਾਂ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 07-04-2026
ਡੇਹਲੋਂ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਗੁਰਮ ਵਿਖੇ ਬੀਤੀ ਦੇਰ ਰਾਤ ਖ਼ੰੂਖ਼ਾਰ ਕੁੱਤਿਆਂ ਵਲੋਂ 20 ਤੋਂ 25 ਭੇਡਾਂ ਨੋਚ-ਨੋਚ ਕੇ ਖਾ ਗਏ, ਜਿਸ ਕਾਰਨ ਪੀੜਤ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਦਾ ਖ਼ਦਸ਼ਾ ਹੈ | ਜਾਣਕਾਰੀ ਅਨੁਸਾਰ ਪਿੰਡ ਗੁਰਮ ਵਸਨੀਕ ਸੁਲਤਾਨ ਖਾਨ ਅਤੇ ਗੁਲਜ਼ਾਰ ਖਾਨ ਵਲੋਂ ਭੇਡਾਂ ਦਾ ਵਾੜਾ ਬਣਾਇਆ ਹੋਇਆ, ਜਿਸ ਵਿਚ 45 ਤੋਂ 50 ਦੇ ਕਰੀਬ ਭੇਡਾਂ ਰੱਖੀਆਂ ਹੋਈਆਂ ਹਨ | ਇਸ ਵਾੜੇ ਅੰਦਰ ਦਾਖਲ ਹੋ ਕੇ ਖ਼ੰੂਖ਼ਾਰ ਕੁੱਤਿਆਂ ਨੇ 20 ਤੋਂ 25 ਦੇ ਕਰੀਬ ਭੇਡਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਨੋਚ ਨੋਚ ਕੇ ਖਾ ਗਏ | ਜ਼ਿਕਰਯੋਗ ਹੈ ਕਿ ਕੁੱਤੇ ਐਨੇ ਖ਼ੰੂਖ਼ਾਰ ਸਨ ਕਿ ਉਨ੍ਹਾਂ ਜਾਨਵਰਾਂ ਦੇ ਵਿਚ ਕੁੱਝ ਵੀ ਨਹੀਂ ਛੱਡਿਆ, ਸਿਰਫ਼ ਖੱਲ ਹੀ ਬਚੀ ਹੋਈ ਸੀ | ਭੇਡਾਂ ਦੇ ਮਾਲਕਾਂ ਸੁਲਤਾਨ ਖਾਨ ਅਤੇ ਗੁਲਜ਼ਾਰ ਖਾਨ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਭੇਡਾਂ ਨੂੰ ਵਾੜੇ ਵਿਚ ਬੰਨਿ੍ਹਆ ਤੇ ਸੌਣ ਤੋਂ ਬਾਅਦ ਪਤਾ ਨਹੀਂ ਚੱਲਿਆ ਕਿ ਕਦੋਂ ਕਿੰਨੇ ਕੁੱਤੇ ਵਾੜੇ ਅੰਦਰ ਦਾਖਲ ਹੋਏ ਤੇ ਭੇਡਾਂ ਨੂੰ ਖਾ ਗਏ | ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਤਾਂ ਗੁਜ਼ਾਰਾ ਹੀ ਇਨ੍ਹਾਂ ਭੇਡਾਂ ਦੇ ਸਹਾਰੇ ਹੁੰਦਾ ਹੈ | ਇਸ ਸਬੰਧੀ ਪਿੰਡ ਗੁਰਮ ਦੇ ਸਰਪੰਚ ਜਗਮੋਹਣ ਸਿੰਘ ਨੇ ਕਿਹਾ ਕਿ ਅਸੀਂ ਆਵਾਰਾ ਕੁੱਤਿਆਂ ਤੋਂ ਬਹੁਤ ਦੁਖੀ ਹਾਂ | ਇਹ ਜੋ ਘਟਨਾ ਇੱਕ ਗਰੀਬ ਪਰਿਵਾਰ ਨਾਲ ਵਾਪਰੀ ਹੈ ਬਹੁਤ ਹੀ ਮਾੜੀ ਅਤੇ ਦੁਖਦਾਈ ਘਟਨਾ ਹੈ, ਜਿਸ ਕਾਰਨ ਪਿੰਡ ਵਿਚ ਸਹਿਮ ਦਾ ਮਾਹੌਲ ਹੈ | ਦੇਰ ਸ਼ਾਮ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ | ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਲਾਡੀ ਜੱਸੜ, ਬਲਾਕ ਕਾਂਗਰਸ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਗੁਰਿੰਦਰ ਸਿੰਘ ਢੋਡੇ, ਸਾਬਕਾ ਸਰਪੰਚ ਬਲਰਾਜ ਸਿੰਘ ਗੁਰਮ, ਮਾਨ ਸਿੰਘ ਦਿਓਲ, ਦਵਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ, ਕੇ. ਕੇ. ਜਰਖੜ, ਕੇ. ਐੱਸ. ਸੰਧੂ, ਗੁਰੀ ਢੋਡੇ, ਜਸਵੀਰ ਗੁਰਮ, ਦਵਿੰਦਰ ਦਿਓਲ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਢੀ ਸਿਰ 'ਤੇ, ਖ਼ਰਾਬ ਮੌਸਮ ਦੇ ਚੱਲਦਿਆਂ ਕਿਸਾਨ ਡੁੱਬੇ ਚਿੰਤਾ 'ਚ ਅਗਲੀ ਖ਼ਬਰ ਬਾਜ਼ਾਰਾਂ 'ਚੋਂ ਨਗਰ ਕੌਂਸਲ ਤੇ ਟਰੈਫ਼ਿਕ ਵਿਭਾਗ ਨੇ ਨਾਜਾਇਜ਼ ਕਬਜ਼ੇ ਹਟਵਾਏ
Ad Position 24