07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਾਜ਼ਾਰਾਂ 'ਚੋਂ ਨਗਰ ਕੌਂਸਲ ਤੇ ਟਰੈਫ਼ਿਕ ਵਿਭਾਗ ਨੇ ਨਾਜਾਇਜ਼ ਕਬਜ਼ੇ ਹਟਵਾਏ

Ad Position 21
No active advertisement
ਅਜੀਤ ਡੈਸਕ 07-04-2026
ਮਾਛੀਵਾੜਾ ਸਾਹਿਬ, 6 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਅੱਜ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰ ਜੋ ਆਵਾਜਾਈ ਵਿਚ ਵਿਘਨ ਪਾਇਆ ਜਾ ਰਿਹਾ ਹੈ ਉਸ ਨੂੰ ਨਗਰ ਕੌਂਸਲ ਮਾਛੀਵਾੜਾ ਸਾਹਿਬ ਅਤੇ ਟਰੈਫ਼ਿਕ ਵਿਭਾਗ ਵਲੋਂ ਸਖ਼ਤੀ ਨਾਲ ਹਟਵਾਇਆ ਗਿਆ | ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਰੋਕਣ ਲਈ ਦੁਕਾਨਾਂ ਅੱਗੇ ਪੀਲੀ ਪੱਟੀ ਲਗਾਈ ਗਈ ਹੈ | ਪਰ ਫਿਰ ਵੀ ਕੁੱਝ ਦੁਕਾਨਦਾਰ ਨਿਯਮਾਂ ਦੇ ਉਲਟ ਜਾ ਕੇ ਸੜਕਾਂ ਦੇ ਬਾਹਰ ਸਮਾਨ ਲਗਾ ਦਿੰਦੇ ਹਨ, ਜਿਸ ਨਾਲ ਆਵਾਜਾਈ ਵਿਚ ਵੱਡੀ ਸਮੱਸਿਆ ਖੜੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰਾਂ ਵਿਚ ਜਾਮ ਲੱਗ ਜਾਂਦਾ ਹੈ, ਇੱਥੋਂ ਤੱਕ ਕੁੱਝ ਦੁਕਾਨਦਾਰ ਆਪਣੇ ਅੱਗੇ ਸੜਕ 'ਤੇ ਸਮਾਨ ਵੇਚਣ ਵਾਲਿਆਂ ਦੀਆਂ ਰੇਹੜੀਆਂ ਲਗਾ ਕੇ ਉਨ੍ਹਾਂ ਤੋਂ ਪੈਸੇ ਵੀ ਵਸੂਲਦੇ ਹਨ, ਪਰ ਉਨ੍ਹਾਂ ਦੀ ਗ਼ਲਤੀ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਪ੍ਰਧਾਨ ਕੁੰਦਰਾ ਨੇ ਕਿਹਾ ਕਿ ਅੱਜ ਨਗਰ ਕੌਂਸਲ ਟੀਮ ਅਤੇ ਟਰੈਫ਼ਿਕ ਵਿਭਾਗ ਵਲੋਂ ਸੰਯੁਕਤ ਰੂਪ ਵਿਚ ਕਾਰਵਾਈ ਕਰਦਿਆਂ ਬਾਜ਼ਾਰ 'ਚੋਂ ਨਾਜਾਇਜ਼ ਕਬਜ਼ੇ ਹਟਵਾ ਕੇ ਲੋਕਾਂ ਦਾ ਪੀਲੀ ਪੱਟੀ ਤੋਂ ਬਾਹਰ ਲੱਗਿਆ ਸਮਾਨ ਜ਼ਬਤ ਕਰ ਲਿਆ ਹੈ | ਇਸ ਮੌਕੇ ਉਨ੍ਹਾਂ ਨਾਲ ਟਰੈਫ਼ਿਕ ਇੰਚਾਰਜ ਜਸਵੀਰ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗੁਰਮ ਵਿਖੇ ਕੁੱਤਿਆਂ ਨੇ 20 ਤੋਂ 25 ਭੇਡਾਂ ਨੋਚ-ਨੋਚ ਕੇ ਖਾਧੀਆਂ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਬਿਕਰਮਜੀਤ ਸਿੰਘ ਚੀਮਾ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਜ਼ਿਲ੍ਹਾ ਭਾਜਪਾ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ
Ad Position 24