18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਡਾ. ਸੋਮਪਾਲ ਹੀਰਾ ਰੂਬਰੂ ਸਮਾਗਮ ਯਾਦਗਾਰੀ ਹੋ ਨਿਬੜਿਆ

Ad Position 21
No active advertisement
ਅਜੀਤ ਡੈਸਕ 09-04-2026
ਦੋਰਾਹਾ, 8 ਅਪ੍ਰੈਲ ਮਨਜੀਤ ਸਿੰਘ ਗਿੱਲ-ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਨਾਟਕਕਾਰ, ਰੰਗਕਰਮੀ, ਨਿਰਦੇਸ਼ਕ ਡਾ. ਸੋਮਪਾਲ ਹੀਰਾ (ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ) ਨਾਲ ਗਹਿਰ ਗੰਭੀਰ ਰੂਬਰੂ ਕਰਵਾਇਆ ਗਿਆ ਅਤੇ ਸਭਾ ਦੇ ਸਮੂਹ ਅਹੁਦੇਦਾਰਾਂ, ਕਾਰਜਕਾਰੀ ਮੈਂਬਰਾਂ ਅਤੇ ਹਾਜ਼ਰੀਨ ਵੱਲੋਂ ਡਾ. ਸੋਮਪਾਲ ਹੀਰਾ ਨੂੰ ਲੋਈ, ਟਰਾਫ਼ੀ ਅਤੇ ਇੱਕੀ ਸੌ ਰੁਪਏ ਦੀ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਭਾ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਸੋਮਪਾਲ ਹੀਰਾ ਦਾ ਰੂਬਰੂ ਅਮਿੱਟ ਪ੍ਰਭਾਵ ਛੱਡ ਗਿਆ | ਡਾ. ਸੋਮਪਾਲ ਹੀਰਾ ਨੇ ਆਪਣੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਤੰਗੀਆਂ ਤੁਰਸ਼ੀਆਂ ਨਾਲ ਜੂਝ ਕੇ ਇਸ ਮੁਕਾਮ ਤਕ ਪੁੱਜੇ ਹਨ | ਉਨ੍ਹਾਂ ਕਿਹਾ ਕਾਸ਼ ਮੇਰੇ ਪਿਤਾ ਜੀ ਮੇਰੀਆਂ ਅੱਜ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਤਾਂ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਮਿਲਣੀ ਸੀ | ਉਨ੍ਹਾਂ ਦੱਸਿਆ ਕਿ ਮੈਂ ਆਪਣਾ ਪਹਿਲਾ ਨਾਟਕ 'ਮਿੱਟੀ ਦਾ ਰੱਬ' ਕਿਸੇ ਪਾਖੰਡੀ ਬਾਬੇ ਨੂੰ ਆਧਾਰ ਬਣਾ ਕੇ ਲਿਖਿਆ ਸੀ | ਫਿਰ ਉਨ੍ਹਾਂ ਨੇ ਇਸ ਨਾਟਕ ਦਾ 'ਸੱਚ ਦਾ ਕਤਲ' ਨਾਮ ਰੱਖ ਦਿੱਤਾ | ਡਾ. ਸੋਮਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਪਹਿਲਾ ਨਾਟਕ ਕਰਨ ਵਾਸਤੇ ਸਾਈਕਲ 'ਤੇ ਗਏ ਸਨ ਅਤੇ ਅੱਜ ਇਹ ਸਫ਼ਰ ਜਹਾਜ਼ਾਂ ਤਕ ਪੁੱਜ ਗਿਆ ਹੈ | ਡਾ. ਸੋਮਪਾਲ ਦਾ ਰੂਬਰੂ ਸਮਾਗਮ ਦੌਰਾਨ ਲਗਾਤਾਰ ਦੋ ਘੰਟੇ ਤਕ ਗੱਲਬਾਤ ਕੀਤੀ | ਚਮਕੌਰ ਸਾਹਿਬ ਤੋਂ ਉਚੇਚੇ ਤੌਰ 'ਤੇ ਪੁੱਜੇ ਪ੍ਰਸਿੱਧ ਸਿੱਖਿਆ ਕਰਮੀ ਸਵਰਨ ਸਿੰਘ ਭੰਗੂ ਨੇ ਉਨ੍ਹਾਂ ਨਾਲ ਸੰਵਾਦ ਰਚਾਇਆ ਅਤੇ ਇਕ ਸੰਖੇਪ ਭਾਸ਼ਣ ਵੀ ਕਰਿਆ | ਪ੍ਰਸਿੱਧ ਨਾਟਕਕਾਰ ਅਤੇ ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਥੀਏਟਰ ਨਾਲ ਸਬੰਧਿਤ ਕੀਮਤੀ ਗੱਲਾਂ ਕਰੀਆਂ | ਸ਼ਾਇਰ ਐੱਸ. ਨਸੀਮ, ਬਲਜਿੰਦਰ ਸਿੰਘ ਮਾਛੀਵਾੜਾ, ਗੁਰਦਾਸ ਸਿੰਘ, ਮਨਦੀਪ ਮਾਂਗਟ, ਪ੍ਰੋ. ਸ਼ਮਸ਼ਾਦ ਅਲੀ, ਵਿਸ਼ਵਿੰਦਰ ਰਾਮਪੁਰ ਨੇ ਡਾ. ਸੋਮਪਾਲ ਹੀਰਾ ਨੂੰ ਅਹਿਮ ਸਵਾਲ ਕੀਤੇ, ਜਿਨ੍ਹਾਂ ਦਾ ਉੱਤਰ ਡਾ. ਸਾਹਿਬ ਨੇ ਬੜੇ ਸੰਤੁਲਿਤ ਤਰੀਕੇ ਨਾਲ ਦਿੱਤਾ | ਰਚਨਾਵਾਂ ਦੇ ਦੌਰ ਵਿਚ ਸ਼ੇਰ ਸਿੰਘ ਰਾਣਵਾਂ ਨੇ ਗੀਤ 'ਐਸਾ ਖ਼ਾਲਸਾ ਸਜਾਉਣਾ', ਨੇਤਰ ਸਿੰਘ ਮੁੱਤੋਂ ਨੇ ਕਵਿਤਾ 'ਕੱਲਮ ਕੱਲਾ', ਦਲਬੀਰ ਸਿੰਘ ਕਲੇਰ ਨੇ ਮਿੰਨੀ ਕਹਾਣੀ 'ਹਾੜੀ ਦੀ ਵਾਢੀ', ਨਵਦੀਪ ਸ਼ਰਮਾ ਮਾਛੀਵਾੜਾ ਨੇ ਗ਼ਜ਼ਲ 'ਕਿਸੇ ਨੂੰ ਕਾਤਲ ਕਿਸੇ ਨੂੰ ਕਾਤਲ ਕੀ-ਕੀ ਬਣਾ ਜਾਂਦੇ ਨੇ', ਵਿਸ਼ਵਿੰਦਰ ਰਾਮਪੁਰ ਨੇ ਗ਼ਜ਼ਲ 'ਬਹੁਤ ਕੁਝ ਸਾਨੂੰ ਸਿਖਾਉਂਦਾ ਵਕਤ ਹੈ', ਲਖਬੀਰ ਸਿੰਘ ਲੱਭਾ ਨੇ ਜਸਵੀਰ ਘੁਲਾਲ ਦਾ ਗੀਤ ਸੁਣਾਇਆ | ਇਸ ਤੋਂ ਬਿਨਾ ਪੰਜਾਬੀ ਦੇ ਚਰਚਿਤ ਕਵੀ ਭਗਵਾਨ ਢਿੱਲੋਂ ਨੇ ਆਪਣੀ ਗਹਿਰ ਗੰਭੀਰ ਕਵਿਤਾ 'ਸ਼ਾਇਰ ਪੀਲੂ ਕਟਹਿਰੇ ਵਿਚ ਸੁਣਾਈ | ਤਰਨ ਰਾਮਪੁਰ ਨੇ ਆਪਣੀ ਗ਼ਜ਼ਲ 'ਦਿਲ ਦੀ ਹਰ ਗੱਲ ਕਹਿ ਗਈ ਕਵਿਤਾ', ਸਿਕੰਦਰ ਰਾਮਪੁਰੀ ਨੇ ਗੀਤ 'ਰੁੱਖ ਕੱਟੇ ਗਏ' ਡਾ. ਸੋਮਪਾਲ ਹੀਰਾ ਨੇ ਕਵਿਤਾ 'ਨਿੱਕੀ ਸੁੱਕੀ ਜਾਤ', ਪ੍ਰਭਜੋਤ ਰਾਮਪੁਰ ਨੇ ਕਵਿਤਾ 'ਕਵਿਤਾ ਵਰਗਾ', ਗੁਰਦਾਸ ਸਿੰਘ ਨੇ ਕਵਿਤਾ 'ਗੁਰੂਘਰ ਦੀ ਆਵਾਜ਼ ਸੁਣਾਈ' ਅਤੇ ਅਮਰਿੰਦਰ ਸੋਹਲ ਨੇ ਗ਼ਜ਼ਲ 'ਤੇਰਾ ਆਉਣਾ, ਤੇਰਾ ਜਾਣਾ ਕੁਝ ਠੀਕ ਨਈਾ ਲੱਗਦਾ' ਸੁਣਾਈ | ਇਸ ਮੌਕੇ ਖ਼ਜ਼ਾਨ ਸਿੰਘ, ਜਸਵੰਤ ਸਿੰਘ ਕਾਕੂ, ਦਲਜਿੰਦਰ ਮਾਂਗਟ, ਜਸਵੰਤ ਸਿੰਘ ਕਾਲ਼ਾ ਸਰਪੰਚ, ਉਦੈਵੀਰ ਸਿੰਘ, ਜਜ਼ਬਾਤੀ, ਰਘਬੀਰ ਸਿੰਘ, ਡਾ. ਟਹਿਲ ਸਿੰਘ ਜੱਸਲ, ਬਲਰਾਜ ਸਿੰਘ, ਉੱਘੇ ਨਾਟਕਕਾਰ ਜਗਦੀਸ਼ ਸਿੰਘ, ਹਰਜੀਤ ਸਿੰਘ ਵੈਦ, ਆਗਿਆਪਾਲ ਸਿੰਘ ਬੰਬੇ ਸਟੋਰ, ਈਸ਼ਵਰ ਸਿੰਘ ਦੋਰਾਹਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹਰਬੰਸਪੁਰਾ ਦੀ ਮਨਪ੍ਰੀਤ ਸਿੰਘ ਰਾਜਾ ਦੀ ਅਗਵਾਈ ਵਾਲੀ ਪੰਚਾਇਤ ਦੇ ਹੱਕ 'ਚ ਹੋਇਆ ਨਗਰ ਦਾ ਭਰਵਾਂ ਇਕੱਠ ਅਗਲੀ ਖ਼ਬਰ ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ
Ad Position 24