18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਿੰਡ ਹਰਬੰਸਪੁਰਾ ਦੀ ਮਨਪ੍ਰੀਤ ਸਿੰਘ ਰਾਜਾ ਦੀ ਅਗਵਾਈ ਵਾਲੀ ਪੰਚਾਇਤ ਦੇ ਹੱਕ 'ਚ ਹੋਇਆ ਨਗਰ ਦਾ ਭਰਵਾਂ ਇਕੱਠ

Ad Position 21
No active advertisement
ਅਜੀਤ ਡੈਸਕ 09-04-2026
ਬੀਜਾ, 8 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਹਰਬੰਸਪੁਰਾ ਦੇ ਸਰਪੰਚ ਮਨਪ੍ਰੀਤ ਸਿੰਘ ਰਾਜਾ ਵਿਰੁੱਧ ਇੱਕ ਧਿਰ ਵਲੋਂ ਪਿੰਡ ਚ ਕੰਮ ਨਾ ਚਲਾਉਣ ਤੇ ਹੋਰ ਗੰਭੀਰ ਦੋਸ਼ ਲਗਾਏ ਸਨ | ਉਸ ਸਬੰਧੀ ਅਸਲ ਸੱਚ ਦੱਸਣ ਲਈ ਸਰਪੰਚ ਮਨਪ੍ਰੀਤ ਸਿੰਘ ਰਾਜਾ ਤੇ ਆਪਣੇ ਗ੍ਰਹਿ ਨਗਰ ਦਾ ਇਕੱਠ ਕੀਤਾ | ਜਿਸ ਵਿਚ ਕਾਂਗਰਸ, ਅਕਾਲੀ ਦਲ ਤੇ ਹੋਰ ਪਾਰਟੀਆਂ ਦੇ ਵਰਕਰਾਂ ਨੇ ਸ਼ਿਰਕਤ ਕੀਤੀ |
ਇਸ ਮੌਕੇ ਲਖਵੀਰ ਕੌਰ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਇਕਬਾਲ ਸਿੰਘ ਸੰਧੂ, ਮੋਹਣ ਸਿੰਘ, ਬਲਜੀਤ ਕੌਰ (ਸਾਰੇ ਪੰਚ) ਕਲੱਬ ਦੇ ਚੇਅਰਮੈਨ ਗਰਿੰਦਰ ਸਿੰਘ ਸੰਧੂ, ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਵਾਈਸ ਪ੍ਰਧਾਨ ਜਰਨੈਲ ਸਿੰਘ ਸੰਧੂ,ਖ਼ਜ਼ਾਨਚੀ ਭਿੰਦਰਪਾਲ ਸਿੰਘ ਸੰਧੂ, ਮੁੱਖ ਸਲਾਹਕਾਰ ਕਰਮ ਸੰਧੂ ਸਾਬਕਾ ਪ੍ਰਧਾਨ, ਸਵਰਨ ਸੰਧੂ, ਮਲਜਿੰਦਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਸੰਧੂ ਆਦਿ ਤੋਂ ਇਲਾਵਾ ਬੀਬੀਆਂ ਵੀ ਵੱਡੀ ਤਾਦਾਦ 'ਚ ਹਾਜ਼ਰ ਸਨ | ਇਸ ਮੌਕੇ ਨੂੰ ਹੱਥ ਖੜ੍ਹੇ ਕਰਕੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਸਰਪੰਚ ਮਨਪ੍ਰੀਤ ਸਿੰਘ ਰਾਜਾ ਦੀ ਅਗਵਾਈ ਵਾਲੀ ਗ੍ਰਾਮ ਪੰਚਾਇਤ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸਰਪੰਚ ਨੇ ਕਿਹਾ ਕਿ ਜਦੋਂ ਸਾਡੀ ਪੰਚਾਇਤ ਕੋਈ ਕੰਮ ਕਰਨ ਲਗਦੀ ਹੈ ਤਾਂ ਕੁੱਝ ਲੋਕ ਕੋਈ ਨਾ ਕੋਈ ਝੂਠੀ ਦਰਖਾਸਤ ਦੇ ਦਿੰਦੇ ਹਨ | ਮੇਰੀ ਨਗਰ ਤੇ ਇਲਾਕੇ ਅੰਦਰ ਛਵੀ ਖ਼ਰਾਬ ਕਰਨ ਲਈ ਮੇਰੇ ਤੇ ਨਸ਼ੇ ਖਾਣ ਦੇ ਝੂਠੇ ਦੋਸ਼ ਲਾਏ | ਮੇਰਾ ਡੋਪ ਟੈਸਟ ਪੋਜ਼ੀਟਿਵ ਨਹੀਂ ਆਇਆ | ਸਰਪੰਚ ਮਨਪ੍ਰੀਤ ਸਿੰਘ ਰਾਜਾ ਨੇ ਕਿਹਾ ਕਿ ਉਹ ਨਗਰ ਨੂੰ ਨਸ਼ਿਆਂ ਰਹਿਤ ਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਹੀ ਸਰਪੰਚੀ ਚੋਣ ਲੜੀ ਸੀ | ਸਾਨੂੰ ਹਾਲੇ ਤੱਕ ਪੰਜਾਬ ਸਰਕਾਰ ਵਲੋਂ ਕੋਈ ਗਰਾਂਟ ਨਹੀਂ ਆਈ | ਪਰ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਆਈਆਂ ਹੋਈਆਂ ਹਨ | ਉਨ੍ਹਾਂ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਨਗਰ ਵਿਚ ਵਿਕਾਸ ਕਾਰਜਾਂ ਨੂੰ ਜਲਦੀ ਹੀ ਅਮਲੀ ਜਾਮਾ ਪਹਿਨਾਉਣ ਲਈ ਵਚਨਬੱਧ ਹਾਂ |
Ad Position 22
No active advertisement
ਪਿਛਲੀ ਖ਼ਬਰ ਰਵਾਇਤੀ ਪਾਰਟੀਆਂ ਨੇ ਹੁਣ ਤੱਕ ਪਾਣੀਆਂ 'ਤੇ ਰਾਜਨੀਤੀ ਕੀਤੀ ਅਸੀਂ ਖੇਤਾਂ ਤੱਕ ਪਹੁੰਚਦਾ ਕੀਤਾ- ਵਿਧਾਇਕ ਗਿਆਸਪੁਰਾ ਅਗਲੀ ਖ਼ਬਰ ਡਾ. ਸੋਮਪਾਲ ਹੀਰਾ ਰੂਬਰੂ ਸਮਾਗਮ ਯਾਦਗਾਰੀ ਹੋ ਨਿਬੜਿਆ
Ad Position 24