18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਰਵਾਇਤੀ ਪਾਰਟੀਆਂ ਨੇ ਹੁਣ ਤੱਕ ਪਾਣੀਆਂ 'ਤੇ ਰਾਜਨੀਤੀ ਕੀਤੀ ਅਸੀਂ ਖੇਤਾਂ ਤੱਕ ਪਹੁੰਚਦਾ ਕੀਤਾ- ਵਿਧਾਇਕ ਗਿਆਸਪੁਰਾ

Ad Position 21
No active advertisement
ਅਜੀਤ ਡੈਸਕ 09-04-2026
ਮਲੌਦ, 8 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਦੀ ਸੱਤਾ 'ਤੇ ਲੰਮਾ ਸਮਾਂ ਰਾਜ ਕਰਨ ਵਾਲਿਆਂ ਨੇ ਹਮੇਸ਼ਾ ਪਾਣੀਆਂ ਦੇ ਮੁੱਦੇ 'ਤੇ ਰਾਜਨੀਤੀ ਕਰਕੇ ਕੁਰਸੀ ਹਥਿਆਉਣੀ ਚਾਹੀ | ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਹਿਰੀ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਦਾ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਉਪਰਾਲਾ ਕੀਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਜੋ ਕੰਮ ਰਵਾਇਤੀ ਪਾਰਟੀਆਂ ਲੰਮੇ ਸਮੇਂ ਦੌਰਾਨ ਨਹੀਂ ਕਰ ਸਕੀਆਂ ਉਹ ਕੰਮ ਮਾਨ ਸਰਕਾਰ ਨੇ ਕਰਕੇ ਵਿਖਾਏ ਹਨ, ਜਿਨ੍ਹਾਂ ਵਿਚ ਪੰਜ-ਪੰਜ ਪੈਨਸ਼ਨਾਂ ਲੈਣ ਵਾਲੇ ਲੀਡਰਾਂ ਦੀ ਇੱਕ ਪੈਨਸ਼ਨ ਕਰਨਾ, ਟੋਲ ਪਲਾਜੇ ਬੰਦ ਕਰਨੇ, ਸਰਕਾਰ ਬਣਦਿਆਂ ਸਾਰ ਹੀ ਹਰ ਵਰਗ ਦੇ ਲੋਕਾਂ ਲਈ 600 ਯੂਨਿਟ ਬਿਜਲੀ ਮੁਆਫ਼ ਕਰਨਾ ਜਿਸ ਨਾਲ 90 ਫ਼ੀਸਦੀ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਅਤੇ ਖੇਤੀ ਸੈਕਟਰ ਨੂੰ ਰਾਤ ਦੀ ਬਜਾਏ ਦਿਨ ਸਮੇਂ ਬਿਜਲੀ ਸਪਲਾਈ ਦੇਣੀ, ਪਿੰਡਾਂ ਅੰਦਰ ਸ਼ਾਨਦਾਰ ਖੇਡ ਮੈਦਾਨ ਬਣਾਉਣ ਦੇ ਨਾਲ-ਨਾਲ ਸੜਕਾਂ ਦਾ ਜੰਗੀ ਪੱਧਰ ਉੱਪਰ ਜਾਲ ਵਿਛਾਉਣ ਸਮੇਤ ਅਨੇਕਾਂ ਅਜਿਹੇ ਕਾਰਜ ਹਨ ਜੋ ਆਪਣੇ ਆਪ ਵਿਚ ਇੱਕ ਰਿਕਾਰਡ ਹਨ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸੂਬੇ ਦੇ ਲੋਕ ਬਹੁਤ ਹੀ ਸੂਝਵਾਨ ਹਨ, ਜਿੰਨ੍ਹਾ ਨੇ ਵੇਖ ਲਿਆ ਕਿ 70 ਸਾਲਾਂ ਦੇ ਮੁਕਾਬਲੇ ਚਾਰ ਸਾਲ 'ਆਪ' ਸਰਕਾਰ ਦੇ ਭਾਰੂ ਪੈ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ 40 ਪਿੰਡਾਂ ਨੂੰ ਸੇਵਾਵਾਂ ਦੇ ਰਿਹਾ ਇਕੋ-ਇਕ ਸੁਵਿਧਾ ਸੈਂਟਰ ਮਲੌਦ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਸੈਂਟਰ ਅਗਲੀ ਖ਼ਬਰ ਪਿੰਡ ਹਰਬੰਸਪੁਰਾ ਦੀ ਮਨਪ੍ਰੀਤ ਸਿੰਘ ਰਾਜਾ ਦੀ ਅਗਵਾਈ ਵਾਲੀ ਪੰਚਾਇਤ ਦੇ ਹੱਕ 'ਚ ਹੋਇਆ ਨਗਰ ਦਾ ਭਰਵਾਂ ਇਕੱਠ
Ad Position 24