18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

40 ਪਿੰਡਾਂ ਨੂੰ ਸੇਵਾਵਾਂ ਦੇ ਰਿਹਾ ਇਕੋ-ਇਕ ਸੁਵਿਧਾ ਸੈਂਟਰ ਮਲੌਦ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਸੈਂਟਰ

Ad Position 21
No active advertisement
ਅਜੀਤ ਡੈਸਕ 09-04-2026
ਮਲੌਦ, 8 ਅਪ੍ਰੈਲ (ਸਹਾਰਨ ਮਾਜਰਾ)- ਇਲਾਕੇ ਦੇ 40 ਪਿੰਡਾਂ ਨੂੰ ਸੇਵਾਵਾਂ ਦੇ ਰਿਹਾ ਇਕੋ ਇਕ ਸੁਵਿਧਾ ਸੈਂਟਰ ਮਲੌਦ ਵਿਖੇ ਲੋਕਾਂ ਨੂੰ ਅੰਤਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਕ ਪਾਸੇ ਤਾਂ ਸਕੂਲੀ ਵਿਦਿਆਰਥੀਆਂ ਦੇ ਆਧਾਰ ਕਾਰਡ ਨਾਲ ਫੋਨ ਨੰਬਰ ਜੋੜਨ ਲਈ ਲੰਮੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਕਿਉਂਕਿ ਇਸ ਤੋਂ ਸਕੂਲਾਂ ਵਿੱਚ ਦਾਖ਼ਲਿਆਂ ਵਿਚ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਆਧਾਰ ਕਾਰਡ ਇੱਕ ਜ਼ਰੂਰੀ ਦਸਤਾਵੇਜ਼ ਵਜੋਂ ਲਗਾਇਆ ਜਾਂਦਾ ਹੈ |
ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵੀ ਪੂਰੀ ਜ਼ੋਰਾਂ ਤੇ ਚੱਲ ਰਹੀ ਹੈ ਕਿਉਂਕਿ ਜਿੱਥੇ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲੇ ਸਮੇਂ ਇਸ ਸਰਟੀਫਿਕੇਟ ਦੀ ਅਤਿਅੰਤ ਜ਼ਰੂਰਤ ਪੈ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਬੀਬੀਆਂ ਨੂੰ ਇੱਕ ਇੱਕ ਹਜ਼ਾਰ, 1500 ਰੁਪਏ ਮਹੀਨਾ ਮਾਣ ਭੱਤਾ ਦੇਣ ਦੇ ਐਲਾਨ ਕਾਰਨ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਲਈ ਕਚਹਿਰੀਆਂ ਅਤੇ ਸੁਵਿਧਾ ਸੈਂਟਰ ਤੇ ਭੀੜ ਲੱਗੀ ਰਹਿੰਦੀ ਹੈ ਜਿਸ ਕਾਰਨ ਕੰਮ ਕਰਵਾਉਣ ਵਾਲੇ ਲੋਕ ਅੰਤਾਂ ਦੇ ਪ੍ਰੇਸ਼ਾਨ ਹਨ | ਬੀਬੀਆਂ ਸਵਖਤੇ ਤੋਂ ਹੀ ਸੁਵਿਧਾ ਸੈਂਟਰ ਅੱਗੇ ਪੁੱਜ ਜਾਂਦੀਆਂ ਹਨ, ਬਹੁਤ ਲੰਮਾਂ ਸਮਾਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਕਈ ਲੋਕ ਸਵੇਰੇ ਸਵੇਰੇ ਆਉਣ ਕਰਕੇ ਆਪਣੀ ਰੋਟੀ ਵੀ ਨਾਲ ਬੰਨ੍ਹ ਕੇ ਲਿਆਉਂਦੇ ਹਨ | ਪ੍ਰੰਤੂ ਉਨ੍ਹਾਂ ਦੀ ਵਾਰੀ ਫ਼ਿਰ ਵੀ ਨਹੀਂ ਆਉਂਦੀ | ਬੀਬੀ ਸੁਰਜੀਤ ਕੌਰ, ਬੰਤ ਸਿੰਘ, ਸਰਬਜੀਤ ਸਿੰਘ, ਬੀਬੀ ਪਰਮਜੀਤ ਕੌਰ, ਈਸ਼ਵਰ ਸਿੰਘ ਰੋੜੀਆਂ ਆਦਿ ਹੋਰ ਕੰਮ ਕਾਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਪਤਾ ਲੱਗਾ ਹੈ ਕਿ ਕਰੀਬ 30 ਕੂਪਨ ਹੀ ਹੁੰਦੇ ਹਨ | ਉਨ੍ਹਾਂ ਵਿਚੋਂ ਕਈ ਕੂਪਨ ਤਾਂ ਫ਼ੋਨ ਰਾਹੀਂ ਬੁੱਕ ਕਰਨ ਦੀਆਂ ਸੰਭਾਵਨਾਵਾਂ ਹਨ ਅਤੇ ਜਿਹੜੇ ਨਿੱਜੀ ਤੌਰ ਤੇ ਪੁੱਜ ਕੇ ਕੂਪਨ ਲੈ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ | ਫਿਰ ਕਈ ਵਾਰ ਨੈੱਟ ਸਰਵਰ ਦੀ ਮੰਦੀ ਹਾਲਤ ਕਿਹਾ ਸੁਣਿਆ ਜਾਂਦਾ ਹੈ ਅਤੇ ਕਈ ਵਾਰੀ ਉਹ 30 ਕੂਪਨ ਪੂਰੇ ਹੋ ਜਾਂਦੇ ਹਨ | ਫਿਰ ਅਗਲੇ ਦਿਨ ਸਵੇਰੇ ਹੀ ਲਾਈਨਾਂ ਵਿਚ ਲੱਗਣਾ ਪੈਂਦਾ ਹੈ | ਇਸ ਤਰ੍ਹਾਂ ਕਈ ਕਈ ਦਿਨ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਰਿਹਾ ਹੈ | ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਦਾਖ਼ਲੇ ਦੀਆਂ ਤਰੀਕਾਂ ਨਜ਼ਦੀਕ ਹੋਣ ਕਾਰਨ ਉਹ ਰੋਜ਼ਾਨਾ ਲਾਈਨਾਂ ਵਿਚ ਲੱਗਦੇ ਹਨ ਪ੍ਰੰਤੂ ਹਫ਼ਤਾ ਭਰ ਕੰਮ ਨਹੀਂ ਹੁੰਦੇ | ਉਨ੍ਹਾਂ ਨੂੰ ਆਪੋ ਆਪਣੇ ਕਾਰੋਬਾਰਾਂ ਨੂੰ ਬੰਦ ਕਰਕੇ ਜਾਂ ਛੁੱਟੀਆਂ ਲੈ ਕੇ ਸੁਵਿਧਾ ਲੈਣ ਲਈ ਸੁਵਿਧਾ ਸੈਂਟਰਾਂ ਅੱਗੇ ਖੜ੍ਹਨਾ ਪੈਂਦਾ ਹੈ ਪ੍ਰੰਤੂ ਇਨ੍ਹਾਂ ਸਮਾਂ ਇੰਤਜ਼ਾਰ ਕਰਨ ਉਪਰੰਤ ਵੀ ਦਸਤਾਵੇਜ਼ ਬਣਾਉਣ ਦੇ ਕੰਮ ਨਹੀਂ ਹੁੰਦੇ | ਮਲੌਦ ਸੁਵਿਧਾ ਸੈਂਟਰ ਅੱਗੇ ਆਪਣਾ ਕੰਮ ਕਾਜ ਕਰਵਾਉਣ ਲਈ ਖੜ੍ਹੇ ਈਸ਼ਵਰ ਸਿੰਘ ਰੋੜੀਆਂ ਨੇ ਕਿਹਾ ਕਿ ਉਹ ਬੇਹੱਦ ਦੁਖੀ ਹਨ ਕਿ ਲਗਾਤਾਰ ਕੁੱਝ ਦਿਨਾਂ ਤੋਂ ਆਧਾਰ ਕਾਰਡ ਲਿੰਕ ਕਰਵਾਉਣ ਲਈ ਇੱਥੇ ਆ ਕੇ ਲਾਈਨਾਂ ਵਿਚ ਲੱਗਦੇ ਹਨ ਪ੍ਰੰਤੂ ਨਿਰਸ਼ਤਾ ਹੀ ਪੱਲੇ ਪੈਂਦੀ ਹੈ | ਕਿਉਂਕਿ ਕਦੀ ਸਰਵਰ ਡਾਉਂਨ, ਕਦੀ ਕੂਪਨ ਪੂਰੇ ਹੋਣ ਦੀਆਂ ਗੱਲਾਂ ਕਰਮਚਾਰੀਆਂ ਵਲੋਂ ਆਖ ਮੋੜ ਦਿੱਤਾ ਜਾਂਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੁੱਝ ਲੋਕ ਇੱਥੇ ਨਿੱਜੀ ਤੌਰ ਤੇ ਆ ਕੂਪਨ ਵੀ ਨਹੀਂ ਲੈਂਦੇ ਪ੍ਰੰਤੂ ਉਨ੍ਹਾਂ ਦੀ ਵਾਰੀ ਪਹਿਲਾਂ ਆ ਕੇ ਕੰਮ ਕਰਵਾ ਕੇ ਘਰ ਨੂੰ ਤੁਰਦੇ ਹਨ |
ਫਿਰ ਬਿਨ੍ਹਾਂ ਪਹੁੰਚ ਵਾਲੇ ਗਰੀਬ ਲੋੜਵੰਦ ਲੋਕ ਕਿੱਧਰ ਜਾਣ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜਾਂ ਉਨ੍ਹਾਂ ਦੀ ਮਲੌਦ ਬਲਾਕ ਦੀ ਟੀਮ ਖ਼ਾਮੋਸ਼ ਕਿਉਂ ਹੈ? ਕੀ ਉਨ੍ਹਾਂ ਨੂੰ ਇੱਥੇ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਨਹੀਂ ਦਿੰਦੇ? | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਲੋਕਾਂ ਨੂੰ ਹੋ ਰਹੀ ਖੱਜਲ ਖ਼ੁਆਰੀ ਵੱਲ ਤੁਰੰਤ ਧਿਆਨ ਦੇ ਕੇ ਸੁਵਿਧਾ ਸੈਂਟਰ ਨੂੰ ਸਹੀ, ਸਮੇਂ ਸਿਰ ਜਲਦੀ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਸਕੂਲੀ ਵਿਦਿਆਰਥੀਆਂ ਅਤੇ ਖ਼ਾਸ ਤੌਰ 'ਤੇ ਬਜ਼ੁਰਗ ਮਾਤਾਵਾਂ ਨੂੰ ਸਮਾਂ ਖ਼ਰਾਬ ਕਰਕੇ ਸੜਕਾਂ ਤੇ ਰੁਲਣਾ ਨਾ ਪਵੇ | ਆਪ ਪਾਰਟੀ ਦੇ ਸੀਨੀਅਰ ਨੇਤਾ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲ ਖੇੜੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ | ਉਹ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਦੱਸ ਕੇ ਇਸ ਮੁਸ਼ਕਿਲ ਦਾ ਜਲਦੀ ਹੱਲ ਕਰਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਮੰਤਰੀ ਮੁੰਡੀਆਂ ਤੇ ਚੇਅਰਮੈਨ ਰਾਜੀ ਸਾਹਨੇਵਾਲ ਨੇ ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਅੰਦਰ ਸ਼ੈੱਡ ਦਾ ਕੀਤਾ ਰਸਮੀ ਉਦਘਾਟਨ... ਅਗਲੀ ਖ਼ਬਰ ਰਵਾਇਤੀ ਪਾਰਟੀਆਂ ਨੇ ਹੁਣ ਤੱਕ ਪਾਣੀਆਂ 'ਤੇ ਰਾਜਨੀਤੀ ਕੀਤੀ ਅਸੀਂ ਖੇਤਾਂ ਤੱਕ ਪਹੁੰਚਦਾ ਕੀਤਾ- ਵਿਧਾਇਕ ਗਿਆਸਪੁਰਾ
Ad Position 24