ਮਲੌਦ, 8 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਸਿੱਧਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ-ਮੇਲਾ ਵਿਸਾਖ ਦੀ ਮੱਸਿਆ ਦੇ ਦਿਹਾੜੇ 'ਤੇ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਲੱਗ ਰਿਹਾ ਹੈ | ਅੱਜ ਜੋੜ-ਮੇਲੇ ਅਤੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਉਪਰੰਤ ਪ੍ਰਧਾਨ ਸਵਰਨ ਸਿੰਘ ਲਸਾੜਾ ਨੇ ਦੱਸਿਆ ਕਿ ਜੋੜ-ਮੇਲੇ ਨੂੰ ਮੁੱਖ ਰੱਖਦਿਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਤੇ ਪ੍ਰਬੰਧਾਂ ਨੂੰ ਸੰਭਾਲਣ ਲਈ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ 17 ਅਪ੍ਰੈਲ ਨੂੰ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੇਰ ਸ਼ਾਮ ਤੱਕ ਕੌਮ ਦੇ ਮਹਾਨ ਢਾਡੀ, ਕਵੀਸ਼ਰ ਤੇ ਕਥਾਵਾਚਕ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਗੇ | ਇਸ ਮੌਕੇ ਮਲੂਕ ਸਿੰਘ ਜੁਲਮਗੜ੍ਹ, ਮਾ: ਮੇਵਾ ਸਿੰਘ ਜਰਗੜੀ, ਨਿਰਮਲ ਸਿੰਘ ਗਿੱਲ, ਸੈਕਟਰੀ ਅਵਤਾਰ ਸਿੰਘ ਜਰਗੜੀ, ਬੰਤ ਸਿੰਘ ਨਿਜ਼ਾਮਪੁਰ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਜਗਦੇਵ ਸਿੰਘ ਗਿੱਲ, ਛੋਟਾ ਸਿੰਘ ਲਸਾੜਾ, ਦਰਸ਼ਨ ਸਿੰਘ ਸਿਮਰਨਜੀਤ ਸਿੰਘ, ਗੁਰਮੇਲ ਸਿੰਘ ਮੇਜਰ ਸਿੰਘ ਮਦਨੀਪੁਰ, ਬਲਜਿੰਦਰ ਸਿੰਘ ਲਸਾੜਾ ਤੇ ਅੱਛਰਾ ਸਿੰਘ ਆਦਿ ਹਾਜ਼ਰ ਸਨ |