18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਏ. ਐਸ. ਕਾਲਜ ਖੰਨਾ ਵਿਖੇ ਕਾਨਵੋਕੇਸ਼ਨ ਸਮਾਰੋਹ

Ad Position 21
No active advertisement
ਅਜੀਤ ਡੈਸਕ 09-04-2026
ਖੰਨਾ, 8 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਏ. ਐਸ. ਕਾਲਜ ਖੰਨਾ ਵਿਖੇ 2019-20, 2020-21 ਅਤੇ 2021-22 ਸੈਸ਼ਨ ਲਈ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ | ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੰਜੇ ਕੌਸ਼ਿਕ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ | ਕਾਲਜ ਮੈਨੇਜਮੈਂਟ ਕਮੇਟੀ ਦੇ ਮੈਂਬਰ, ਜਿਨ੍ਹਾਂ ਵਿੱਚ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ, ਕਾਲਜ ਸਕੱਤਰ ਅਜੇ ਸੂਦ ਸ਼ਾਮਲ ਸਨ, ਦੇ ਨਾਲ ਏ. ਐਸ ਸੀਨੀਅਰ ਸੈਕੰਡਰੀ ਸਕੂਲ ਮੈਨੇਜਰ ਮੋਹਿਤ ਗੋਇਲ, ਏ. ਐਸ ਕਾਲਜ ਫ਼ਾਰ ਵੁਮੈਨ ਸਕੱਤਰ ਕਵਿਤਾ ਗੁਪਤਾ, ਏ. ਐਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਕੱਤਰ ਰਾਮਰੀਸ਼ ਵਿਜ, ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਸਕੱਤਰ ਸ਼ਿਵਮ ਬੇਦੀ, ਮੇਜਰ ਸੰਦੀਪ ਵਿਨਾਇਕ, ਏ. ਐਸ ਕਾਲਜ ਆਫ਼ ਐਜੂਕੇਸ਼ਨ ਪਿ੍ੰਸੀਪਲ ਪਵਨ ਕੁਮਾਰ, ਏ. ਐਸ. ਕਾਲਜ ਫ਼ਾਰ ਵੁਮੈਨ ਪਿ੍ੰਸੀਪਲ ਡਾ. ਨੀਤੂ ਓਹਰੀ, ਐਡਵੋਕੇਟ ਪਰਮਜੀਤ ਸਿੰਘ, ਸਾਬਕਾ ਸੀਨੀਅਰ ਮੈਂਬਰ ਰਾਜਕੁਮਾਰ ਸਾਹਨੇਵਾਲੀਆ ਹਾਜ਼ਰ ਸਨ | ਸਮਾਰੋਹ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਰਾਸ਼ਟਰੀ ਗੀਤ ਅਤੇ ਸਰਸਵਤੀ ਵੰਦਨਾ ਦੇ ਗਾਇਨ ਨਾਲ ਹੋਈ | ਕਾਲਜ ਦੇ ਪਿ੍ੰਸੀਪਲ ਡਾ. ਕੇ.ਕੇ. ਸ਼ਰਮਾ ਨੇ ਮੁੱਖ ਮਹਿਮਾਨ, ਪਤਵੰਤਿਆਂ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਟੇਜ ਤੋਂ ਸਵਾਗਤ ਕੀਤਾ | ਉਨ੍ਹਾਂ ਨੇ ਸਟੇਜ ਤੋਂ ਕਾਲਜ ਦੀ ਸਾਲਾਨਾ ਅਕਾਦਮਿਕ ਰਿਪੋਰਟ ਵੀ ਸਾਂਝੀ ਕੀਤੀ | ਮੈਨੇਜਮੈਂਟ ਦੇ ਜਨਰਲ ਸਕੱਤਰ ਰਾਜੇਸ਼ ਡਾਲੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਟੇਜ ਤੋਂ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਮਾਰੋਹ ਵਿੱਚ ਕੁੱਲ 418 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਡਾ. ਮਨੂ ਵਰਮਾ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ | ਮੈਨੇਜਮੈਂਟ ਚੇਅਰਮੈਨ ਸੰਜੀਵ ਧਮੀਜਾ ਨੇ ਮੁੱਖ ਮਹਿਮਾਨ, ਕਾਲਜ ਦੇ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਅਤੇ ਸਮਾਰੋਹ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ ਦਾ ਉਨ੍ਹਾਂ ਦੀ ਕੀਮਤੀ ਮੌਜੂਦਗੀ ਲਈ ਧੰਨਵਾਦ ਕੀਤਾ | ਉਨ੍ਹਾਂ ਨੇ ਡੀਨ ਅਕਾਦਮਿਕ ਡਾ. ਬਲਵਿੰਦਰ ਕੁਮਾਰ ਅਗਰਵਾਲ ਅਤੇ ਉਨ੍ਹਾਂ ਦੀ ਫੈਕਲਟੀ ਮੈਂਬਰਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਡਾ. ਸੰਜੇ ਕੌਸ਼ਿਕ ਨੂੰ ਕਾਲਜ ਪ੍ਰਬੰਧਨ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿੱਧਸਰ ਸਾਹਿਬ ਜੋੜ-ਮੇਲਾ 17 ਨੂੰ ਅਗਲੀ ਖ਼ਬਰ ਬਾਬਾ ਗੁਰਦਿਆਲ ਸਿੰਘ ਦਾ ਬਰਸੀ ਸਮਾਗਮ ਅੱਜ
Ad Position 24