ਮਾਛੀਵਾੜਾ ਸਾਹਿਬ, 8 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ਼੍ਰੀ ਕਿ੍ਪਾਨ ਭੇਂਟ ਸਾਹਿਬ ਵਿਖੇ ਮਹਾਨ ਤੇਜੱਸਵੀ ਤੇ ਤਪੱਸਵੀ ਬਾਬਾ ਗੁਰਦਿਆਲ ਸਿੰਘ ਦਾ ਬਰਸੀ ਸਮਾਗਮ 9 ਅਪ੍ਰੈਲ ਦਿਨ ਵੀਰਵਾਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਮੁੱਖ ਸੇਵਾਦਾਰ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਨੇ ਦੱਸਿਆ ਕਿ 9 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਤੋਂ ਬਾਅਦ ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਕਵੀਸ਼ਰ ਭਾਈ ਗੁਰਮੁਖ ਸਿੰਘ ਐੈੱਮ. ਏ., ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਬਾਬਾ ਬਲਦੇਵ ਸਿੰਘ ਰਾੜਾ ਸਾਹਿਬ ਵਾਲੇ ਅਤੇ ਹੋਰ ਰਾਗੀ, ਢਾਡੀ ਜਥੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਏ ਜਾਣਗੇ | ਸ਼ਾਮ ਸਮੇਂ ਨਿਹੰਗ ਸਿੰਘਾਂ ਵਲੋਂ ਮਹੱਲਾ ਸਜਾਇਆ ਜਾਵੇਗਾ | ਲਗਭਗ ਡੇਢ ਮਹੀਨੇ ਤੋਂ ਚੱਲ ਰਹੀ ਅਖੰਡ ਪਾਠ ਦੇ ਭੋਗ ਦੀ ਲੜੀ ਦੇ ਭੋਗ ਵਿਸਾਖੀ ਤੱਕ ਜਾਰੀ ਰਹਿਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਨੋਖ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਬਾਰਾ ਸਿੰਘ, ਫ਼ਤਿਹ ਸਿੰਘ, ਪਰਮਿੰਦਰ ਸਿੰਘ ਲੋਟੇ, ਕਿਰਪਾਲ ਸਿੰਘ, ਗੁਰਚਰਨ ਸਿੰਘ ਭਾਗਪੁਰ, ਰਛਪਾਲ ਸਿੰਘ, ਯੁਵਰਾਜ ਸਿੰਘ, ਸਤਵੀਰ ਸਿੰਘ, ਸਾਹਿਬ ਸਿੰਘ, ਗੁਰਪ੍ਰੀਤ ਕੌਰ ਬਾਲਿਓਾ, ਰਛਪਾਲ ਕੌਰ ਬਾਲਿਓਾ, ਹਰਜਿੰਦਰ ਕੌਰ ਬਾਲਿਓਾ ਆਦਿ ਵੀ ਹਾਜ਼ਰ ਸਨ |