15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਚੇਅਰਮੈਨ ਗਿੱਲ ਤੇ ਪ੍ਰਧਾਨ ਕੁੰਦਰਾ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

Ad Position 21
No active advertisement
ਅਜੀਤ ਡੈਸਕ 11-04-2026
ਮਾਛੀਵਾੜਾ ਸਾਹਿਬ, 10 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਅਤੇ ਸੱਚਾ ਸੌਦਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਸੰਯੁਕਤ ਰੂਪ ਵਿਚ ਕੀਤਾ | ਜਿਸ ਦੀ ਖਰੀਦ ਕੌਰ ਸੈਨ ਐਂਡ ਸੰਨਜ਼ ਤੋਂ ਕਿਸਾਨ ਬਹਾਦਰ ਸਿੰਘ ਲੁਬਣਗੜ੍ਹ ਦੀ ਢੇਰੀ ਪਨਗ੍ਰੇਨ ਖ਼ਰੀਦ ਏਜੰਸੀ ਨੇ ਕੀਤੀ | ਇਸ ਮੌਕੇ ਚੇਅਰਮੈਨ ਗਿੱਲ ਨੇ ਕਿਹਾ ਕਿ ਮੰਡੀ ਵਿਚ ਖ਼ਰੀਦ ਦੇ ਪ੍ਰਬੰਧ ਮੁਕੰਮਲ ਹਨ ਅਤੇ ਏਜੰਸੀਆਂ ਕੋਲ ਬਾਰਦਾਨਾ ਪਹੁੰਚ ਚੁੱਕਾ ਹੈ | ਉਨਾਂ ਕਿਹਾ ਕਿ ਮੰਡੀ ਬੋਰਡ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਦੀ ਫ਼ਸਲ ਅਦਾਇਗੀ ਤੁਰੰਤ ਕੀਤੀ ਜਾਵੇ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ | ਪ੍ਰਧਾਨ ਮੋਹਿਤ ਕੁੰਦਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਵੇਚਣ ਲਈ ਸੁੱਕੀ ਫ਼ਸਲ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਮੌਕੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ, ਰਾਜੀਵ ਕੌਸ਼ਲ, ਪਿ੍ੰਸ ਮਿੱਠੇਵਾਲ, ਬਲਵਿੰਦਰ ਸਿੰਘ ਮਾਨ, ਹਰਵਿੰਦਰ ਸਿੰਘ ਸ਼ੇਰੀਆਂ, ਤੇਜਵਿੰਦਰ ਸਿੰਘ ਡੀ.ਸੀ., ਪ੍ਰਵੀਨ ਮੱਕੜ, ਜਸਵੀਰ ਸਿੰਘ ਗਿੱਲ, ਸੈਕਟਰੀ ਅਰੁਨਿੰਦਰ ਸਿੰਘ ਮਾਂਗਟ, ਏ. ਐੈੱਫ. ਐੈੱਸ. ਓ. ਬਲਰਾਜ ਸਿੰਘ, ਅਮਰਿੰਦਰ ਸਿੰਘ ਹੈਪੀ, ਯਾਦਵਿੰਦਰ ਸਿੰਘ (ਦੋਵੇਂ ਇੰਸਪੈਕਟਰ), ਅਜੈ ਬਾਂਸਲ, ਭੁਪਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ ਬਰਤੀਆ, ਸੁਰਜੀਤ ਸਿੰਘ ਕਾਹਲੋਂ, ਹੈਪੀ ਬਾਂਸਲ, ਨਰਿੰਦਰਪਾਲ ਨਿੰਦੀ, ਗੁਰਨਾਮ ਖ਼ਾਲਸਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੌਰਲਾ ਵਲੋਂ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਦੂਜਾ ਦਸਤਾਰ ਮੁਕਾਬਲਾ ਕੱਲ੍ਹ ਅਗਲੀ ਖ਼ਬਰ 2027 'ਚ ਪੰਜਾਬ ਨੂੰ ਮਿਲੇਗੀ ਸਥਿਰ ਤੇ ਜਵਾਬਦੇਹ ਸਰਕਾਰ-ਮਜੀਠੀਆ ਪਾਇਲ ਦੇ ਅਕਾਲੀ ਆਗੂਆਂ ਦੇ ਵਫ਼ਦ ਨੇ ਮਜੀਠੀਆ ਨਾਲ ਕੀ...
Ad Position 24