15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਾਬਤ ਸੂਰਤ ਦਸਤਾਰਧਾਰੀ ਦਾ ਹੈਲਮਟ ਨਾ ਪਹਿਨਣ ਕਰ ਕੇ ਚਲਾਨ -ਮਾਤ ਭਾਸ਼ਾ ਵੀ ਦਰਕਿਨਾਰ

Ad Position 21
No active advertisement
ਅਜੀਤ ਡੈਸਕ 11-04-2026
ਸਾਹਨੇਵਾਲ, 10 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਪੰਜਾਬ ਦਾ ਆਵਾਜਾਈ ਮਹਿਕਮਾ ਅਤੇ ਇਸ ਦਾ ਪ੍ਰਸ਼ਾਸਨ ਆਪਣੇ ਕੰਮ ਪ੍ਰਤੀ ਕਿੰਨਾ ਕਾਬਿਲ ਅਤੇ ਲੋਕਾਂ ਲਈ ਇਮਾਨਦਾਰ ਤੇ ਜਵਾਬਦੇਹ ਹੈ | ਇਸ ਦੀ ਮਿਸਾਲ ਇਸ ਇੱਕ ਘਟਨਾ ਤੋਂ ਮਿਲ ਸਕਦੀ ਹੈ, ਜਿਸ ਬਾਬਤ ਅਧਿਆਪਕ ਆਗੂ ਤੇ ਸਮਾਜਸੇਵੀ ਜਗਜੀਤ ਸਿੰਘ ਮਾਨ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ | ਮਾਨ ਨੇ ਕਿਹਾ ਕਿ 23 ਫਰਵਰੀ ਨੂੰ ਫ਼ੋਨ ਉੱਪਰ ਇੱਕ ਸੁਨੇਹਾ ਆਉਂਦਾ ਹੈ ਕਿ ਤੁਹਾਡਾ ਈ ਚਲਾਨ ਕੀਤਾ ਗਿਆ ਹੈ, ਜਿਸ ਤਹਿਤ ਜੁਰਮਾਨਾ ਇੱਕ ਹਜ਼ਾਰ ਰੁਪਏ ਭਰਨਾ ਪਵੇਗਾ | ਉਨ੍ਹਾਂ ਕਿਹਾ ਕਿ ਜਦੋਂ ਉਸ ਸੁਨੇਹੇ 'ਤੇ ਕਲਿੱਕ ਕੀਤਾ ਗਿਆ ਤਾਂ ਉਸ ਵਿਚ ਦੋਸ਼ ਲਾਇਆ ਗਿਆ ਕਿ ਤੁਸੀਂ ਦੋਪਹੀਆ ਵਾਹਨ ਚਲਾਉਣ ਸਮੇਂ ਬੀ. ਆਈ. ਐੈੱਸ. ਸਟੈਂਡਰਡ ਦਾ ਹੈਲਮਟ ਨਹੀਂ ਪਾਇਆ ਸੀ | ਮਾਨ ਨੇ ਦੱਸਿਆ ਕਿ ਉਹ ਸਾਬਤ ਸੂਰਤ ਦਸਤਾਰਧਾਰੀ ਸਿੱਖ ਹਨ, ਸ਼ਾਇਦ ਕਿਸੇ ਤਕਨੀਕੀ ਕਮੀ ਕਾਰਨ ਇਹ ਈ ਚਲਾਨ ਆ ਗਿਆ ਹੋਵੇਗਾ | ਉਨ੍ਹਾਂ ਕਿਹਾ ਕਿ ਦੁਬਾਰਾ ਫ਼ੋਨ ਉੱਪਰ 25 ਮਾਰਚ ਨੂੰ ਸੁਨੇਹਾ ਆ ਗਿਆ ਕਿ ਜੇ 10 ਦਿਨਾ ਦੇ ਅੰਦਰ ਅੰਦਰ ਚਲਾਨ ਨਾ ਭਰਿਆ ਤਾਂ ਤੁਹਾਡੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮਹਿਕਮੇ ਤੇ ਪ੍ਰਸ਼ਾਸਨ ਵਲੋਂ ਜਾਣਬੁੱਝ ਕੇ ਸਿੱਖਾਂ ਨੂੰ ਹੈਲਮਟ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਅਜਿਹਾ ਨਾ ਕਰਨ 'ਤੇ ਈ ਚਲਾਨ ਰਾਹੀਂ ਜੁਰਮਾਨੇ ਭੇਜੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਘਟਨਾ ਸੰਬੰਧੀ ਐੱਸ. ਜੀ. ਪੀ. ਸੀ. ਪ੍ਰਧਾਨ, ਮੁੱਖ ਮੰਤਰੀ ਪੰਜਾਬ, ਆਵਾਜਾਈ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਧਾਰਮਿਕ ਪਛਾਣ ਉੱਪਰ ਸਵਾਲੀਆ ਨਿਸ਼ਾਨ ਲਗਾਉਣ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ, ਧਰਮ ਵਿਚ ਦਖ਼ਲ ਅੰਦਾਜ਼ੀ ਕਰਨ ਵਾਲੇ ਲੋਕਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਤੇ ਨਿਆਂ ਦੀ ਮੰਗ ਕੀਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਆਵਾਜਾਈ ਮਹਿਕਮਾ ਮਾਤ ਭਾਸ਼ਾ ਵਰਤਣ ਦੀ ਥਾਂ ਤੇ ਚਲਾਨ ਹਿੰਦੀ ਅਤੇ ਅੰਗਰੇਜ਼ੀ ਵਿਚ ਭੇਜ ਰਿਹਾ ਹੈ, ਜਿਸ ਕਾਰਨ ਜਿੱਥੇ ਆਮ ਲੋਕਾਂ ਨੂੰ ਆਵਾਜਾਈ ਦੇ ਕਿਹੜੇ ਨਿਯਮਾਂ ਨੂੰ ਤੋੜਨ ਕਰ ਕੇ ਜੁਰਮਾਨਾ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਚਲਾਨ ਲਈ ਹਿੰਦੀ ਤੇ ਅੰਗਰੇਜ਼ੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਲੁੱਟ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਪੱਤਰ ਭੇਜ ਕੇ ਜਾਣੂ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ' ਤਹਿਤ ਵਾਰਡ ਨੰਬਰ 7 ਪਾਇਲ 'ਚ ਪ੍ਰੋਗਰਾਮ ਅਗਲੀ ਖ਼ਬਰ ਸੰਤ ਗੁਰਦਿਆਲ ਸਿੰਘ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Ad Position 24