21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਰਤਾਏ ਗਏ ਲੰਗਰ

Ad Position 21
No active advertisement
ਅਜੀਤ ਡੈਸਕ 13-04-2026
ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਸੰਗਤਾਂ ਲਈ ਲੰਗਰ ਵਰਤਾਏ ਗਏ | ਲੰਗਰ ਦੀ ਦੇਖ ਰੇਖ ਅਮਨਦੀਪ ਸਿੰਘ ਭਾਟੀਆ ਅਤੇ ਭਾਜਪਾ ਨੇਤਾ ਰਣਜੀਤ ਸਿੰਘ ਹੀਰਾ ਨੇ ਕੀਤੀ | ਰਸਤੇ 'ਚ ਬਹੁਤ ਹੀ ਸੁੰਦਰ ਢੰਗ ਨਾਲ ਫੁੱਲਾਂ ਦੀ ਵਰਖਾ ਕਰ ਕੇ ਥਾਂ ਥਾਂ 'ਤੇ ਸੁੰਦਰ ਗੇਟ ਅਤੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਦੇ ਰਸਤਿਆਂ 'ਤੇ ਖ਼ਾਲਸਾਈ ਝੰਡੇ ਥਾਂ ਥਾਂ 'ਤੇ ਝੁੱਲ ਰਹੇ ਸਨ | ਪੂਰਾ ਰਸਤਾ ਸ਼ਾਨਦਾਰ ਲਾਈਟਾਂ ਨਾਲ ਸਜਾਇਆ ਗਿਆ ਸੀ | ਇਸ ਮੌਕੇ ਬਾਈ ਜੀ ਕੁਟੀਆ ਵਾਲੇ, ਗੌਂਸੀ ਦੀ ਖੂਹੀ ਵਾਲੇ ਸਵਾਮੀ ਜੀ ਅਤੇ ਸਮਾਜ ਦੇ ਸੰਤਾਂ ਵਲੋਂ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘਾਂ ਦੀਆਂ ਫ਼ੌਜਾਂ, ਘੋੜ ਸਵਾਰ ਤੇ ਹਾਥੀ ਤੇ ਊਾਠ ਵੀ ਸ਼ਾਮਿਲ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨÏਜਵਾਨ ਦੀ ਕੰਬਾਈਨ ਨਾਲ ਟੱਕਰ- ਗਰਦਨ ਧੜ ਤੋਂ ਹੋਈ ਵੱਖ
Ad Position 24