21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ, ਸਾਰਾ ਸ਼ਹਿਰ ਖ਼ਾਲਸਾਈ ਰੰਗ ਵਿਚ ਰੰਗਿਆ

Ad Position 21
No active advertisement
ਅਜੀਤ ਡੈਸਕ 13-04-2026

ਖੰਨਾ, 12 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਹਰਿ ਕੀਰਤਨ ਸੇਵਾ ਸੁਸਾਇਟੀ ਵਲੋਂ ਕੱਢੇ ਗਏ ਮਹਾਨ ਅਲੌਕਿਕ ਨਗਰ ਕੀਰਤਨ ਕਾਰਨ ਪੂਰਾ ਖੰਨਾ ਸ਼ਹਿਰ ਹੀ ਖ਼ਾਲਸਾਈ ਰੰਗ ਵਿਚ ਰੰਗਿਆ ਨਜ਼ਰ ਆਇਆ | ਇਹ ਨਗਰ ਕੀਰਤਨ ਕਈ ਕਿੱਲੋਮੀਟਰ ਲੰਮਾ ਸੀ ਅਤੇ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਬਾਅਦ ਰਾਤ ਦੇ 9 ਵਜੇ ਤੱਕ ਵੀ ਜਾਰੀ ਸੀ | ਇਹ ਵਿਸ਼ਾਲ ਨਗਰ ਕੀਰਤਨ ਸਮੂਹ ਸੰਗਤਾਂ, ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਦੇ ਸਹਿਯੋਗ ਨਾਲ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਕੱਢਿਆ ਗਿਆ | ਹਰ ਕੀਰਤਨ ਸੇਵਾ ਸੋਸਾਇਟੀ ਵੱਲੋਂ ਇਹ 9ਵਾਂ ਮਹਾਨ ਵਿਸ਼ਾਲ ਆਲੋਕਿਕ ਨਗਰ ਕੀਰਤਨ ਹੈ | ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੇਠ ਬਹੁਤ ਹੀ ਸ਼ਰਧਾ, ਸਤਿਕਾਰ ਤੇ ਜਾਹੋ ਜਲਾਲ ਨਾਲ ਕੱਢਿਆ ਗਿਆ | ਨਗਰ ਕੀਰਤਨ ਅੱਜ ਬਾਅਦ 11 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਨਿਊ ਮਾਡਲ ਟਾਊਨ, ਅਮਲੋਹ ਰੋਡ ਤੋਂ ਬਹੁਤ ਹੀ ਧੂਮ ਧਾਮ ਨਾਲ ਆਰੰਭ ਹੋਇਆ | ਇਹ ਨਗਰ ਕੀਰਤਨ ਅਮਲੋਹ ਰੋਡ ਤੋਂ ਗੁਲਮੋਹਰ ਨਗਰ, ਕ੍ਰਿਸ਼ਨਾ ਨਗਰ ਚੌਕ, ਸਪਰਿੰਗ ਡੇਲ ਸਕੂਲ, ਚੀਮਾ ਚੌਕ, ਮਲੇਰਕੋਟਲਾ ਰੋਡ ਅਤੇ ਮਲੇਰਕੋਟਲਾ ਚੌਕ ਤੋਂ ਹੁੰਦਾ ਹੋਇਆ ਜੀ. ਟੀ. ਰੋਡ ਤੇ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਨੇੜੇ ਗੁਜਰਦੇ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੰਨਾ ਵਿਖੇ ਸਮਾਪਤ ਹੋਇਆ |
ਰਸਤਿਆਂ ਦੀ ਸੰਗਤਾਂ ਨੇ ਨਾਲ ਨਾਲ ਕੀਤੀ ਸਫ਼ਾਈ
ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਬਹੁਤ ਹੀ ਸੁੰਦਰ ਤੇ ਨਿਵੇਕਲੇ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ | ਪਾਲਕੀ ਸਾਹਿਬ ਦੇ ਅੱਗੇ-ਅੱਗੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਦੇ ਨਾਲ-ਨਾਲ ਝਾੜੂ ਮਾਰ ਕੇ ਸਫ਼ਾਈ ਕੀਤੀ ਜਾ ਰਹੀ ਸੀ | ਇਸ ਦੇ ਨਾਲ ਨਾਲ ਸਾਰੇ ਰਸਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅੱਗੇ ਪਾਣੀ ਦਾ ਛਿੜਕਾਅ ਵੀ ਕੀਤਾ ਗਿਆ | ਕਈ ਕਿੱਲੋਮੀਟਰ ਲੰਬੇ ਇਸ ਨਗਰ ਕੀਰਤਨ ਨੇ ਜਿੱਥੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ, ਉੱਥੇ ਹੀ ਨਗਰ ਕੀਰਤਨ ਦੇ ਸਵਾਗਤ ਲਈ ਲੋਕ ਆਪ ਮੁਹਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਕਈ ਘਰਾਂ ਦੀਆਂ ਛੱਤਾਂ ਤੇ ਚੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਦਿਖਾਈ ਦਿੱਤੇ |
ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸੰਗਤਾਂ ਵਲੋਂ ਜਿੱਥੇ ਸਾਰੇ ਰਸਤੇ ਵਿਚ ਸਿਮਰਨ ਦਾ ਜਾਪ ਅਤੇ ਕੀਰਤਨ ਕੀਤਾ ਗਿਆ, ਉੱਥੇ ਹੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਾਰਾ ਸ਼ਹਿਰ ਗੂੰਜਣ ਲਗਾ ਦਿੱਤਾ ਗਿਆ | ਇਸ ਨਗਰ ਕੀਰਤਨ ਵਿਚ ਅਕਾਲੀ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਪੰਜਾਬ ਯੂਨੀਅਨ ਆਫ਼ ਜਰਨਾਲਿਸਟਸ ਦੇ ਪ੍ਰਧਾਨ ਹਰਜਿੰਦਰ ਸਿੰਘ ਲਾਲ, ਨਗਰ ਕੌਂਸਲ ਦੇ ਸਾਬਕ ਪ੍ਰਧਾਨ ਅਤੇ ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ, ਭਾਜਪਾ ਨੇਤਾ ਰਾਜੇਸ਼ ਡਾਲੀ, ਆਪ ਆਗੂ ਸਾਬਕਾ ਕੌਂਸਲਰ ਰਜਿੰਦਰ ਸਿੰਘ ਜੀਤ, ਜਤਿੰਦਰ ਦੇਵਗਨ, ਸੀਰਤ ਸਿੰਘ, ਖੁਸ਼ਦੇਵ ਸਿੰਘ, ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਕੌਂਸਲਰ ਪਰਮਪ੍ਰੀਤ ਸਿੰਘ ਪੋਪੀ, ਅਕਾਲੀ ਆਗੂ ਹਰਜੀਤ ਸਿੰਘ ਭਾਟੀਆ, ਸਾਬਕਾ ਕੌਂਸਲਰ ਸੁਧੀਰ ਸੋਨੂੰ, ਜਿਲਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਇਕੋਲਾਹਾ, ਨਵਤੇਜ ਸਿੰਘ ਖੱਟੜਾ, ਹਨੀ ਰੋਸ਼ਾ, ਜਸਪਾਲ ਸਿੰਘ ਕੰਗ, ਭੁਪਿੰਦਰ ਸਿੰਘ ਸਰਾਂ, ਮਨਜੋਤ ਸਿੰਘ ਨਵਾਂਪਿੰਡ, ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਸੋਨੂੰ, ਰਵਿੰਦਰ ਕੁਮਾਰ ਬਿੱਟੂ, ਬਲਜਿੰਦਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕਾਲਾ, ਰਾਹੁਲ ਸ਼ਰਮਾ, ਗੁਰਤੇਜ ਸਿੰਘ ਪੂਰਬਾ, ਤਲਵਿੰਦਰ ਸਿੰਘ ਨਾਗਰਾ, ਜੱਸੀ ਚਕੋਹੀ, ਵਰਿੰਦਰ ਸਿੰਘ ਟਿੰਕੂ, ਜੱਸੀ ਕਾਲੀਰਾਓ ,ਅਮਨ ਮਾਵੀ ਅਤੇ ਰਮਨ ਸ਼ਰਮਾ, ਗੁਰਪ੍ਰੀਤ ਨਾਗਪਾਲ, ਹਰਵਿੰਦਰ ਸ਼ੰਟੂ, ਦਲਜੀਤ ਥਾਪਰ, ਸਾਬਕਾ ਕੌਂਸਲਰ ਪਰਮਜੀਤ ਸਿੰਘ ਬੋਬੀ, ਗੁਰਪ੍ਰਸ਼ਾਦ ਸਿੰਘ ਭਾਟੀਆ, ਨਿਰਮਲ ਸਿੰਘ ਨਿੰਮਾ, ਜੋਗਿੰਦਰ ਸਿੰਘ ਜੱਗੀ, ਡਾ. ਜਸਪਾਲ ਸਿੰਘ, ਪਰਮਿੰਦਰ ਸਿੰਘ, ਅਜੀਤ ਸਿੰਘ ਜੋਤੀ ਪ੍ਰਧਾਨ, ਜਗਦੀਪ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਕੰਵਰ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਪ੍ਰਭਜੋਤ ਸਿੰਘ, ਕਮਲਜੀਤ ਸਿੰਘ, ਗੁਰਜੀਤ, ਜਗਦੀਪ ਸਿੰਘ ਮਿੱਕੀ, ਹਰਜਿੰਦਰ ਸਿੰਘ, ਕੰਵਲਇੰਦਰ ਸਿੰਘ, ਸੋਨੂੰ, ਹਰਜੀਤ ਸਿੰਘ, ਸਾਹਿਬ ਸਿੰਘ, ਤੇ ਗੁਰਮੀਤ ਸਿੰਘ, ਨਿਧੀ ਗਰਗ, ਮਿੰਕੂ ਮਿੱਤਲ ਸਮੇਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ | ਇਸ ਤੋਂ ਇਲਾਵਾ ਲਗਪਗ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਸ਼ਾਮਿਲ ਸਨ |
ਥਾਂ-ਥਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕੀਤੇ ਗਏ | ਇਸ ਮੌਕੇ ਸੰਗਤਾਂ ਵਲੋਂ ਹਰਿ ਕੀਰਤਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਕੀਤਾ ਜਾਂਦੇ ਇਸ ਉਪਰਾਲੇ ਨੂੰ ਬਹੁਤ ਸਲਾਹਿਆ ਗਿਆ | ਨਗਰ ਕੀਰਤਨ ਦੇ ਸਵਾਗਤ ਵਿਚ ਥਾਂ-ਥਾਂ ਤੇ ਕੁਲਚੇ ਛੋਲੇ, ਪਾਣੀ, ਮਿੱਠੇ ਜਲ ਤੇ ਖੀਰ ਦੇ ਲੰਗਰ ਲਾਏ ਗਏ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ 14 ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ ਅਗਲੀ ਖ਼ਬਰ ਨਿਹੰਗ ਸਿੰਘਾਂ ਦੀਆਂ ਫ਼ੌਜਾਂ, ਘੋੜ ਸਵਾਰ ਤੇ ਹਾਥੀ ਤੇ ਊਾਠ ਵੀ ਸ਼ਾਮਿਲ
Ad Position 24