20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਾਈ ਭਾਗੋ ਕਾਲਜ ਰਾਮਗੜ੍ਹ ਦੇ ਵਿਦਿਆਰਥੀਆਂ ਵਲੋਂ ਸ੍ਰੀ ਵਿਵੇਕਾਨੰਦ ਆਸ਼ਰਮ ਦਾ ਦੌਰਾ

Ad Position 21
No active advertisement
ਅਜੀਤ ਡੈਸਕ 13-04-2026
ਕੁਹਾੜਾ, 12 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਰੈੱਡ ਰਿਬਨ ਕਲੱਬ ਦੇ ਅਧੀਨ ਮਾਈ ਭਾਗੋ ਸਹਿ ਸਿੱਖਿਆ ਕਾਲਜ ਰਾਮਗੜ ਦੇ ਵਿਦਿਆਰਥੀਆਂ ਵਲੋਂ ਕਾਲਜ ਦੇ ਪਿ੍ੰਸੀਪਲ ਡਾ. ਸ਼ਿਖਾ ਢਲ ਦੀ ਅਗਵਾਈ ਹੇਠ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਦਾ ਦੌਰਾ ਕੀਤਾ ਗਿਆ | ਪਿ੍ੰਸੀਪਲ ਡਾ. ਸ਼ਿਖਾ ਢੱਲ ਨੇ ਦੱਸਿਆ ਕਿ ਇਹ ਦੌਰਾ ਸਾਰੇ ਵਿਦਿਆਰਥੀਆਂ ਲਈ ਬਹੁਤ ਹੀ ਭਾਵੁਕ ਅਤੇ ਪੇ੍ਰਰਨਾਦਾਇਕ ਸਾਬਤ ਹੋਇਆ ਅਤੇ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਵਰਗ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਨਾਲ ਖੁੱਲ ਕੇ ਗੱਲਬਾਤ ਕੀਤੀ ਅਤੇ ਉਨ•ਾਂ ਦੀਆਂ ਜੀਵਨ ਸਬੰਧੀ ਕਹਾਣੀਆਂ ਸੁਣੀਆਂ ਤੇ ਉਨਾਂ ਨਾਲ ਆਪਣਾ ਕੀਮਤੀ ਸਮਾਂ ਬਿਤਾਇਆ | ਉੱਥੇ ਕਈ ਪਲ ਇਸ ਤਰਾਂ ਦੇ ਵੀ ਆਏ ਜਿੱਥੇ ਬਜ਼ੁਰਗਾਂ ਦੀਆਂ ਗੱਲਾਂ ਨੇ ਸਭ ਵਿਦਿਆਰਥੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ | ਉਨਾਂ ਕਿਹਾ ਕਿ ਆਸ਼ਰਮ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਬਜ਼ੁਰਗਾਂ ਦੀ ਸੇਵਾ ਤੇ ਉਨਾਂ ਨਾਲ ਪਿਆਰ ਭਰਿਆ ਵਤੀਰਾ ਰੱਖਣ ਦੀ ਸਿੱਖਿਆ ਮਿਲੀ ਅਤੇ ਇਹ ਦੌਰਾ ਸਿਰਫ਼ ਗਤੀਵਿਧੀਆਂ ਤਕ ਹੀ ਸੀਮਤ ਨਹੀਂ ਸੀ, ਬਲਕਿ ਇੱਕ ਅਨਮੋਲ ਅਨੁਭਵ ਸੀ ਜੋ ਹਮੇਸ਼ਾ ਵਿਦਿਆਰਥੀਆਂ ਨੇ ਦਿਲਾਂ ਵਿਚ ਵਸਿਆ ਰਹੇਗਾ | ਅਖੀਰ ਵਿਚ ਕਾਲਜ ਵਲੋਂ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਇੰਜੀਨੀਅਰ ਬੋਪਾਰਾਏ ਨੇ ਖੁਰਾਲਗੜ੍ਹ ਵਿਖੇ ਲੰਗਰ ਲਗਾਉਣ ਲਈ ਲੰਗਰ ਵਾਲੀ ਗੱਡੀ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਸੰਤ ਆਸ਼ਰਮ ਧਬਲਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24