20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਇੰਜੀਨੀਅਰ ਬੋਪਾਰਾਏ ਨੇ ਖੁਰਾਲਗੜ੍ਹ ਵਿਖੇ ਲੰਗਰ ਲਗਾਉਣ ਲਈ ਲੰਗਰ ਵਾਲੀ ਗੱਡੀ ਨੂੰ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 13-04-2026
ਪਾਇਲ, 12 ਅਪੈ੍ਰਲ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਵਾਰਡ ਨੰਬਰ 11 ਗੁਰੂ ਰਵਿਦਾਸ ਕਮੇਟੀ ਪਾਇਲ ਤੇ ਪਾਇਲ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਖੁਰਾਲਗੜ੍ਹ ਵਿਖੇ ਲੰਗਰ ਲਗਾਉਣ ਲਈ ਰਾਸ਼ਨ ਦੀ ਗੱਡੀ ਭੇਜੀ ਗਈ | ਇਸ ਸਮੇਂ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਰਚਿਤ ਬਾਣੀ ਰਾਹੀ ਜਿਥੇ ਸਰਬ-ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਹੈ, ਉੱਥੇ ਭਗਤੀ ਦੇ ਮਾਰਗ ਨਾਲ ਜੀਵਨ ਨੂੰ ਸਫਲ ਬਣਾਉਣ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ | ਇਸ ਮਕੈਨਿਕ ਜੋਗਾ ਸਿੰਘ, ਤਰਲੋਚਨ ਸਿੰਘ ਅਤੇ ਹਰੀ ਰਾਮ ਨੇ ਦੱਸਿਆ ਕਿ ਹਰ ਸਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਖੁਰਾਲਗੜ੍ਹ ਵਿਖੇ ਵਿਖੇ 13, 14, 15 ਨੂੰ ਭਾਰੀ ਮੇਲਾ ਲੱਗਦਾ ਹੈ | ਜਿੱਥੇ ਲੱਖਾਂ ਸੰਗਤਾਂ ਪੁੱਜਦੀਆਂ ਹਨ, ਉਨ੍ਹਾਂ ਲਈ ਖੁਰਾਲਗੜ੍ਹ ਵਿਖੇ ਲੰਗਰ ਲਗਾਉਣ ਲਈ ਪਿਛਲੇ 11 ਸਾਲਾਂ ਤੋਂ ਰਾਸ਼ਨ ਭੇਜਿਆ ਜਾਂਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਿੰਦਰ ਸਿੰਘ, ਬੂਟਾ ਸਿੰਘ, ਬੇਅੰਤ ਸਿੰਘ ਪੰਧੇਰ ਖੇੜੀ, ਅੰਗਰੇਜ ਸਿੰਘ, ਦਲਵਾਰਾ ਸਿੰਘ, ਲਾਡੀ, ਮਨਪ੍ਰੀਤ ਸਿੰਘ ਬਿੱਲਾ, ਨੰਬਰਦਾਰ ਰਾਮਸਰੂਪ ਸਿੰਘ, ਸਾਬਕਾ ਕੌਸਲਰ ਨਿਰਮਲ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਜੋਧਾ ਸਿੰਘ, ਪਾਲ ਸਿੰਘ, ਦਾਰਾ ਸਿੰਘ, ਕਮਲਜੀਤ ਸਿੰਘ, ਹਰਨੇਕ ਸਿੰਘ , ਦਿਲਪ੍ਰੀਤ ਸਿੰਘ ਡੀ. ਪੀ ਆਦਿ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਦੇ ਡਾ. ਪ੍ਰਵੇਸ਼ ਨੇ ਲੈਫ਼ਟੀਨੈਂਟ ਦਾ ਰੈਂਕ ਕੀਤਾ ਪ੍ਰਾਪਤ ਅਗਲੀ ਖ਼ਬਰ ਮਾਈ ਭਾਗੋ ਕਾਲਜ ਰਾਮਗੜ੍ਹ ਦੇ ਵਿਦਿਆਰਥੀਆਂ ਵਲੋਂ ਸ੍ਰੀ ਵਿਵੇਕਾਨੰਦ ਆਸ਼ਰਮ ਦਾ ਦੌਰਾ
Ad Position 24