25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਦੀਆਂ ਧੱਜੀਆਂ ਉੱਡੀਆਂ, ਵਾਰਡਬੰਦੀ 'ਚ ਹੋਈਆਂ ਵੱਡੀਆਂ ਬੇਨਿਯਮੀਆਂ

Ad Position 21
No active advertisement
ਅਜੀਤ ਡੈਸਕ 14-04-2026
ਅਹਿਮਦਗੜ੍ਹ, 13 ਅਪ੍ਰੈਲ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਨਗਰ ਕੌਂਸਲਾਂ ਦੀ 31 ਦਸੰਬਰ ਨੂੰ 2025 ਨੂੰ ਵਾਰਡਬੰਦੀ ਕਰਦਿਆਂ ਗਜ਼ਟ ਨੋਟੀਫ਼ਿਕੇਸ਼ਨ ਕਰ ਦਿੱਤਾ ਗਿਆ ਸੀ, ਜਿਸ ਬਾਅਦ ਅਹਿਮਦਗੜ੍ਹ ਸ਼ਹਿਰ ਦੀ ਨਵੀਂ ਵਾਰਡਬੰਦੀ ਕਰਦਿਆਂ ਨਕਸ਼ਾ ਜਾਰੀ ਕਰ ਦਿੱਤਾ ਗਿਆ ਸੀ | ਪਰ ਨਵੀਂ ਹੱਦਬੰਦੀ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵਿਚਕਾਰ ਇਸ ਗੱਲ ਦਾ ਵੱਡਾ ਖ਼ਦਸ਼ਾ ਪਾਇਆਂ ਜਾ ਰਿਹਾ ਸੀ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਬਾਅਦ ਵੀ ਨਕਸ਼ੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਗਈਆ | ਇਸ ਸਬੰਧੀ ਸ਼ੁਰੂ ਤੋਂ ਹੀ ਹੋ ਰਹੀ ਚਰਚਾ ਹੁਣ ਉਜਾਗਰ ਅਤੇ ਸਹੀ ਸਾਬਤ ਹੋ ਗਈ ਹੈ ਜਦੋਂ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਨਵਾਂ ਨਕਸ਼ਾ ਲਿਆਂਦਾ ਗਿਆ ਜੋ ਗਜ਼ਟ ਨੋਟੀਫ਼ਿਕੇਸ਼ਨ ਦੇ ਮੁਤਾਬਿਕ ਬਹੁਤ ਉਲਟ ਫੇਰ ਹੈ, ਕਿਉਂਕਿ ਕਈ ਵਾਰਡਾਂ ਵਿਚ ਚੋਣ ਲੜਨ ਵਾਲੇ ਆਗੂਆਂ ਨੇ ਬਹੁਤ ਗੈਰ ਕਾਨੂੰਨੀ ਢੰਗ ਨਾਲ ਵਾਰਡਾਂ ਦੀਆਂ ਹੱਦਬੰਦੀਆਂ 31 ਦਸੰਬਰ 2025 ਦੇ ਹੋਏ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਵੀ ਹੇਰ ਫੇਰ ਨਾਲ ਕਰਵਾ ਲਈਆਂ ਸਨ ਜਿਨ੍ਹਾਂ ਦੀ ਇੱਥੇ ਆਮ ਚਰਚਾ ਸੀ | ਇਸੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅਹਿਮਦਗੜ੍ਹ ਨਗਰ ਕੌਂਸਲ ਦਫ਼ਤਰ ਵਿਖੇ 18 ਦਸੰਬਰ 2025 ਨੂੰ ਜੋ ਨਵੀਂ ਵਾਰਡਬੰਦੀ ਸਬੰਧੀ ਨਕਸ਼ਾ ਅਤੇ ਹੱਦਾਂ ਸਬੰਧੀ ਲਿਖਤ ਅਧਿਸੂਚਨਾ ਆਈ ਸੀ ਉਸ ਤੋਂ ਬਾਅਦ ਲੋਕਾਂ ਵਲੋਂ ਇਤਰਾਜ਼ ਵੀ ਦਿੱਤੇ ਗਏ ਸਨ | ਜਿਸ ਬਾਅਦ 31 ਦਸੰਬਰ 2025 ਨੂੰ ਕੁੱਝ ਰੱਦੋ ਬਦਲ ਕਰਦਿਆਂ ਪੰਜਾਬ ਸਰਕਾਰ ਵਲੋਂ ਗਜ਼ਟ ਨੋਟੀਫ਼ਿਕੇਸ਼ਨ ਕਰ ਦਿੱਤਾ ਗਿਆ ਸੀ ਅਤੇ ਨਵੀਂ ਵਾਰਡਬੰਦੀ ਵੀ ਫਾਈਨਲ ਕਰ ਦਿੱਤੀ ਗਈ ਸੀ | ਜਿਸ ਤੋਂ ਬਾਅਦ ਸ਼ਹਿਰ ਅੰਦਰ ਇਹ ਵੀ ਆਮ ਚਰਚਾ ਸੀ ਕਿ ਕੁੱਝ ਲੋਕਾਂ ਨੇ ਨੋਟੀਫ਼ਿਕੇਸ਼ਨ ਤੋਂ ਬਾਅਦ ਚੰਡੀਗੜ੍ਹ ਸਥਾਨਕ ਸਰਕਾਰ ਵਿਭਾਗ ਦੇ ਦਫ਼ਤਰ 'ਚ ਬੈਠੇ ਕੁੱਝ ਕਰੱਪਟ ਮੁਲਾਜ਼ਮਾਂ ਨਾਲ ਮਿਲੀ ਭੁਗਤ ਕਰ ਕੇ ਨਕਸ਼ੇ ਵਿਚ ਹੱਦਾਂ ਬਦਲਵਾ ਲਈਆਂ ਹਨ | ਜਿਨ੍ਹਾਂ ਦਾ ਸੱਚ ਹੁਣ ਸਾਹਮਣੇ ਵੀ ਆ ਗਿਆ ਹੈ | ਜਦੋਂ ਅੱਜ ਐੱਸ. ਡੀ. ਐੱਮ. ਦਫ਼ਤਰ ਵਿਖੇ ਸ਼ਹਿਰ ਦੇ ਬੀ. ਐੱਲ. ਓ. ਨੂੰ ਨਵਾਂ ਨਕਸ਼ਾ ਦਿੱਤਾ ਗਿਆ ਜੋ ਗਜ਼ਟ ਨੋਟੀਫ਼ਿਕੇਸ਼ਨ ਨਾਲ ਮੇਲ ਹੀ ਨਹੀਂ ਖਾਂਦਾ | ਜਿਸ ਵਿਚ ਵਾਰਡ ਨੰਬਰ 6, 7, 8, 10, 12, 13, 14 ਤੇ 15 ਦੀਆਂ ਹੱਦਾਂ ਵਿਚ ਵੱਡਾ ਫੇਰ ਬਦਲ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਪੁਰਾਣੇ ਨਕਸ਼ੇ ਤੇ ਬਾਅਦ ਵਿਚ ਲੱਗੀਆਂ ਲਕੀਰਾਂ ਵੀ ਸਾਫ਼ ਦਿਖਾਈ ਦੇ ਰਹੀਆਂ ਹਨ | ਇਸੇ ਸਬੰਧੀ ਸ਼ਹਿਰ ਦੇ ਲੋਕਾਂ ਨੇ ਸਥਾਨਕ ਸਰਕਾਰ ਵਿਭਾਗ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਜੋ ਨਕਸ਼ੇ 'ਚ ਹੇਰਫੇਰ ਹੋਈ ਹੈ, ਉਸ ਵਿਚ ਤੁਰੰਤ ਸੁਧਾਰ ਕੀਤਾ ਜਾਵੇ | ਇਸੇ ਸਬੰਧੀ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਗਜ਼ਟ ਨੋਟੀਫ਼ਿਕੇਸ਼ਨ ਬਾਅਦ ਨਕਸ਼ੇ 'ਚ ਹੋਏ ਉਲਟ ਫੇਰ ਸਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਅਦ ਵਿਚ ਬੇਨਿਯਮੀ ਹੋਈ ਹੈ ਤਾਂ ਉਸ ਸਬੰਧੀ ਜਾਂਚ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਚੀਮਾ ਵਲੋਂ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24