ਬੀਜਾ, 14 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸਰਦਾਰ ਏਡ ਵੈੱਲਫੇਅਰ ਸੁਸਾਇਟੀ ਪਿੰਡ ਭੌਰਲਾ ਵੱਲੋਂ ਦਾਨੀ ਸੱਜਣਾਂ ਤੇ ਮੰਜੀ ਸਾਹਿਬ ਕੋਟਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਦੂਸਰੇ ਦਸਤਾਰ, ਦੁਮਾਲਾ ਅਤੇ ਲੰਬੇ ਕੇਸਾਂ ਦੇ ਮੁਕਾਬਲੇ ਗੁਰਦਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਕਰਵਾਏ ਗਏ | ਜੂਨੀਅਰ ਦਸਤਾਰ ਮੁਕਾਬਲੇ ਵਿੱਚ ਸਹਿਬਜੋਤ ਸਿੰਘ ਰੁਪਾਲੋ ਨੇ ਪਹਿਲਾ, ਸੁਖਪ੍ਰੀਤ ਸਿੰਘ ਕਟਾਣੀ ਨੇ ਦੂਸਰਾ ਅਤੇ ਗੁਰਮੁੱਖ ਸਿੰਘ ਬਾਬਰਪੁਰ ਨੇ ਤੀਸਰਾ ਸਥਾਨ, ਸੀਨੀਅਰ ਦਸਤਾਰ ਮੁਕਾਬਲੇ ਵਿੱਚ ਗੁਰਸਿਮਰਨ ਸਿੰਘ ਘਲੋਟੀ ਨੇ ਪਹਿਲਾ, ਜਸਕਰਨ ਸਿੰਘ ਜਰਗੜੀ ਨੇ ਦੂਸਰਾ ਅਤੇ ਗੁਰਲੀਨ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਦੁਮਾਲਾ ਉਪਨ ਮੁਕਾਬਲੇ ਵਿੱਚ ਰਣਵੀਰ ਸਿੰਘ ਮੋਹਨਪੁਰ ਨੇ ਪਹਿਲਾ, ਮਨਵੀਰ ਸਿੰਘ ਮੋਹਨਪੁਰ ਨੇ ਦੂਸਰਾ, ਬਲਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੰਬੇ ਕੇਸ ਜੂਨੀਅਰ ਗਰੁੱਪ ਵਿੱਚੋ ਗੁਰਪ੍ਰੀਤ ਸਿੰਘ ਭੌਰਲਾ ਨੇ ਪਹਿਲਾ, ਅਨਹਦ ਕੌਰ ਭੌਰਲਾ ਨੇ ਦੂਸਰਾ, ਜਗਰਾਜ ਸਿੰਘ ਚਕੋਹੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਲੰਬੇ ਕੇਸ ਮੁਕਾਬਲੇ ਵਿਚੋਂ ਗੁਰਮਨਜੋਤ ਸਿੰਘ ਬੀਜਾ ਨੇ ਪਹਿਲਾ, ਅਮਨਪ੍ਰੀਤ ਸਿੰਘ ਭੋਰਲਾ ਨੇ ਦੂਸਰਾ, ਨਵਰੋਸ ਕੌਰ ਭੌਰਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸਿਰਫ਼ ਪਿੰਡ ਭੌਰਲਾ ਦੇ ਬੱਚਿਆਂ ਦੇ ਕਰਵਾਏ ਗਏ ਦਸਤਾਰ ਮੁਕਾਬਲੇ ਵਿੱਚ ਗੁਰਨਵ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਪਹਿਲਾ, ਏਕਮਜੀਤ ਸਿੰਘ ਪੁੱਤਰ ਜਤਿੰਦਰ ਸਿੰਘ ਨੇ ਦੂਸਰਾ, ਮਨਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦਸਤਾਰ ਮੁਕਾਬਲੇ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਕਰਮਜੀਤ ਸਿੰਘ ਚਕੋਹੀ ਡੀ . ਜੀ. ਐਮ. ਪੰਜਾਬ ਐਡ ਸਿੰਧ ਬੈਂਕ ਚੰਡੀਗੜ, ਕਮਲਜੀਤ ਸਿੰਘ ਕੈਨੇਡਾ, ਕੁਲਵੰਤ ਸਿੰਘ ਗਿੱਲ ਧਮੋਟ, ਦਸਤਾਰ ਪ੍ਰੇਮੀ ਗੁਰਦੀਪ ਸਿੰਘ ਅੜੈਚਾਂ, ਵਿਸ਼ਾਲ ਭਾਰਤੀ ਸਮਰਾਲਾ ਨੇ ਹਾਜ਼ਰੀ ਲਗਾਈ ਅਤੇ ਬੱਚਿਆਂ ਨੂੰ ਦਸਤਾਰ ਦੀ ਅਹਿਮੀਅਤ, ਸਿੱਖ ਦੇ ਕਿਰਦਾਰ ਅਤੇ ਵਿਸਾਖੀ ਦੇ ਦਿਹਾੜੇ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਦਸਤਾਰ ਮੁਕਾਬਲੇ ਦੀ ਜੱਜਮੈਂਟ ਇੰਟਰਨੈਸ਼ਨਲ ਦਸਤਾਰ ਕੋਚ ਸੰਦੀਪ ਸਿੰਘ ਬਗ਼ਲੀ ਅਤੇ ਗੁਰਜੀਤ ਸਿੰਘ ਨਿਭਾਈ ਗਈ | ਇਸ ਮੌਕੇ ਕੁਲਦੀਪ ਸਿੰਘ ਖੰਨਾ, ਇਕਬਾਲ ਸਿੰਘ ਮੈਨੇਜਰ, ਜਗਮੇਲ ਸਿੰਘ ਭੀਖੀ, ਪਰਮਜੀਤ ਸਿੰਘ ਪ੍ਰਚਾਰਕ, ਹਰਪ੍ਰੀਤ ਸਿੰਘ ਪ੍ਰਚਾਰਕ, ਕੁਲਦੀਪ ਸਿੰਘ ਗ੍ਰੰਥੀ ਸਿੰਘ, ਮਨਜੀਤ ਸਿੰਘ ਢਿੱਲੋਂ, ਬਲਵੀਰ ਸਿੰਘ ਧਮੋਟ, ਗੁਰਦੀਪ ਸਿੰਘ ਅੜੈਚਾਂ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਸੁਲਤਾਨਪੁਰ, ਹਰਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਜੇ ਈ, ਯਾਦਵਿੰਦਰ ਸਿੰਘ ਕਾਲਾ, ਸੁਖਚੈਨ ਸਿੰਘ, ਕਰਮਜੀਤ ਕੌਰ,ਗੋਬਿੰਦਰ ਕੌਰ, ਹਰਦੇਵ ਕੌਰ ਸਾਬਕਾ ਸਰਪੰਚ, ਕੁਲਦੀਪ ਕੌਰ ਅਤੇ ਲਖਵੀਰ ਕੌਰ, ਹਰਬੰਸ ਕੌਰ,ਰਮੇਸ ਸਿੰਘ, ਨਿਰਮਲ ਸਿੰਘ ਗੱਡੂ, ਕੁਲਦੀਪ ਸਿੰਘ, ਬਾਬਾ ਪਰਮਜੀਤ ਸਿੰਘ, ਪ੍ਰੇਮ ਸਿੰਘ, ਹਰਿੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਹਰੀਸ਼ ਸਿੰਘ, ਪ੍ਰਵੀਨ ਸਿੰਘ, ਤੇਜਿੰਦਰ ਸਿੰਘ ਗ੍ਰੰਥੀ, ਕੌਰ ਸਿੰਘ,ਨਗਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ | ਸੁਸਾਇਟੀ ਦੇ ਪ੍ਰਧਾਨ ਹਲਵਿੰਦਰ ਸਿੰਘ ਢਿੱਲੋਂ ਅਤੇ ਜਰਨਲ ਸਕੱਤਰ ਗੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਸਾਵਤ ਸਰੂਪ ਸਿੱਖੀ ਧਾਰਨ ਕਰਨ ਅਤੇ ਵੱਧ ਤੋਂ ਵੱਧ ਸਿੱਖੀ ਸਿਧਾਂਤਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ |