11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾਕਟਰ ਭੀਮ ਰਾਉ ਅੰਬੇਡਕਰ ਦੇ ਜਨਮ ਦਿਨ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵਿਸ਼ਾਲ ਕੈਂਪ

Ad Position 21
No active advertisement
ਅਜੀਤ ਡੈਸਕ 15-04-2026
ਦੋਰਾਹਾ, 14 ਅਪ੍ਰੈਲ (ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜ਼ੈਲਦਾਰ ਮੁਹੱਲਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਸਾਹਿਬ ਦੇ 135ਵੇਂ ਜਨਮ ਦਿਹਾੜੇ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਖਾਂ, ਦੰਦਾਂ ਅਤੇ ਖ਼ੂਨਦਾਨ ਦੇ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ | ਸਾਬਕਾ ਕੌਂਸਲਰ ਕੰਵਲ਼ਜੀਤ ਸਿੰਘ ਬਿੱਟੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਕਮੇਟੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ 14ਵਾਂ ਵਿਸ਼ਾਲ ਕੈਂਪ ਦਾ ਆਯੋਜਨ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ | ਉਨਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਸ਼ਿਰਕਤ ਕੀਤੀ ਤੇ ਕੈਂਪ ਦਾ ਉਦਘਾਟਨ ਆਪਣੇ ਕਰ ਕਮਲ ਨਾਲ ਕੀਤਾ | ਇਸ ਕੈਂਪ ਵਿੱਚ 700 ਤੋਂ ਉੱਪਰ ਮਰੀਜ਼ਾਂ ਨੇ ਅੱਖਾਂ, ਦੰਦਾਂ ਦਾ ਚੈੱਕਅਪ ਕਰਵਾ ਕੇ ਲਾਭ ਪ੍ਰਾਪਤ ਕੀਤਾ | ਉਨਾਂ ਅੱਗੇ ਦੱਸਿਆ ਕਿ ਜ਼ਰੂਰਤਮੰਦ ਮਰੀਜ਼ਾਂ ਨੂੰ ਫ਼ਰੀ ਦਵਾਈਆਂ, ਐਨਕਾਂ ਦਿੱਤੀਆਂ ਗਈਆਂ ਅਤੇ ਜਿਨ ਦਾ ਅੱਖਾਂ ਤੇ ਦੰਦਾਂ ਦਾ ਅਪ੍ਰੇਸ਼ਨ ਹੋਣ ਸੀ ਉਨਾਂ ਦਾ ਘੱਟ ਰੇਟਾਂ ਤੇ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ ਆਪਣੀ ਦੇਖ ਰੇਖ ਵਿੱਚ ਅਪ੍ਰੇਸ਼ਨ ਕੀਤੇ ਗਏ | ਇਸ ਮੌਕੇ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਉਨਾਂ ਨਾਲ ਸੁਖਵਿੰਦਰ ਸਿੰਘ ਨੋਨਾ ਡਾਇਰੈਕਟਰ ਮੰਡੀ ਕਾਰਣ ਬੋਰਡ, ਸ਼ਰਨਜੀਤ ਸਿੰਘ ਮਿੱਠੂ, ਗੁਰਦੀਪ ਸਿੰਘ ਅੜੈਚਾਂ, ਪ੍ਰੇਮ ਸਿੰਘ, ਸਾਧੂ ਸਿੰਘ ਕਨਗੋ, ਜਰਨੈਲ ਸਿੰਘ ਪਟਵਾਰੀ, ਸੂਬੇਦਾਰ ਮੇਜਰ ਸਿੰਘ, ਰਾਮ ਸਿੰਘ ਫ਼ੌਜੀ, ਐਸ. ਦੀ. ਓ ਨਿਰਮਲ ਸਿੰਘ, ਡਾਕਟਰ ਟਹਿਲ ਸਿੰਘ, ਮਾਸਟਰ ਬਿਕਰਮਜੀਤ ਸਿੰਘ, ਐਕਸੀਅਨ ਜਤਿੰਦਰ ਸਿੰਘ, ਮਨਜੀਤ ਸਿੰਘ ਧਾਮੀ, ਐਲ. ਆਈ ਸੀ. ਮੈਨੇਜਰ ਅਮਰ ਸਿੰਘ, ਸੈਕਟਰੀ ਗੁਰਮੀਤ ਸਿੰਘ, ਖ਼ਜ਼ਾਨਚੀ ਪ੍ਰੀਤਮ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਮੰਦਰ 'ਚ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਮੂਰਤੀ ਸਥਾਪਨਾ ਦਿਹਾੜਾ 19 ਨੂੰ, ਤਿਆਰੀਆਂ ਮੁਕੰਮਲ
Ad Position 24