ਖੰਨਾ, 14 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ, ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਬੱਬੂ ਉਚੇਚੇ ਤੌਰ 'ਤੇ ਪੁੱਜੇ | ਬੱਬੂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਹੀ ਭਾਰਤੀ ਸਮਾਜ ਨੂੰ ਏਕਤਾ ਅਤੇ ਬਰਾਬਰਤਾ ਦਿੱਤੀ ਹੈ | ਉਹ ਅਸਲੀ ਭਾਰਤ ਰਤਨ ਹਨ | ਇਸ ਮੌਕੇ ਬਲਵਿੰਦਰ ਸਿੰਘ ਪ੍ਰਤੀਕ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਕੌਰ, ਕੁਲਜੀਤ ਕੌਰ, ਬਲਜੀਤ ਕੌਰ, ਸੁਖਬੀਰ ਕੌਰ, ਜਸਲੀਨ ਕੌਰ, ਇਸ਼ਮੀਤ ਕੌਰ, ਜਸਲੀਨ ਕੌਰ, ਬੇਬੀ, ਗੁਰਨੂਰ ਕੌਰ, ਹਰਨੀਤ ਕੌਰ, ਅਨੁਰੀਤ ਕੌਰ ਆਦਿ ਹਾਜ਼ਰ ਸਨ |