11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ

Ad Position 21
No active advertisement
ਅਜੀਤ ਡੈਸਕ 15-04-2026
ਡੇਹਲੋਂ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਵਿਸਾਖੀ ਦਾ ਤਿਉਹਾਰ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਪੰਜਾਬ ਦੀ ਸਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣਾ ਅਤੇ ਨਵੇਂ ਸਾਲ ਅਤੇ ਨਵੀਂ ਸ਼ੁਰੂਆਤ ਦਾ ਸਵਾਗਤ ਕਰਨਾ ਸੀ | ਸਕੂਲ ਨੂੰ ਪੀਲੇ ਫੁੱਲਾਂ ਅਤੇ ਸਜਾਵਟ ਨਾਲ ਸੋਹਣੇ ਢੰਗ ਨਾਲ ਸਜਾਇਆ ਗਿਆ, ਜੋ ਕਿ ਕਣਕ ਦੀ ਫ਼ਸਲ ਦਾ ਪ੍ਰਤੀਕ ਹੈ | ਕਿੰਡਰਗਾਰਟਨ ਦੇ ਵਿਦਿਆਰਥੀਆਂ ਪੰਜਾਬੀ ਪਹਿਰਾਵੇ ਵਿੱਚ ਆਏ ਅਤੇ ਵਿਦਿਆਰਥੀਆਂ ਨੇ ਕਈ ਗਤੀਵਿਧੀਆਂ ਵਿੱਚ ਭਾਗ ਲਿਆ, ਜਿਵੇਂ ਕਿ ਕਰਾਫ਼ਟ ਬਣਾਉਣਾ, ਰੰਗ ਭਰਨਾ ਅਤੇ ਪਰੰਪਰਾਗਤ ਕਲਾ | ਕਲਾਸ 6 ਡਾਇਮੰਡ, ਪਰਲ ਅਤੇ ਰੂਬੀ ਦੇ ਵਿਦਿਆਰਥੀਆਂ ਨੇ ਕਰਾਫ਼ਟ ਗਤੀਵਿਧੀਆਂ ਕੀਤੀਆਂ | ਕਲਾਸ 3 ਟੋਪਾਜ ਦੇ ਵਿਦਿਆਰਥੀਆਂ ਨੇ ਕਲਾਸ-ਰੂਮ ਵਿੱਚ ਪੇਪਰ ਫੋਲਡਿੰਗ ਰਾਹੀਂ ਅਨਾਜ ਦੀਆਂ ਨਕਲਾਂ ਬਣਾਈਆਂ | ਕਲਾਸ 5 ਰੂਬੀ ਦੇ ਵਿਦਿਆਰਥੀਆਂ ਵਲੋਂ 'ਗਿੱਧਾ' ਦੀ ਪੇਸ਼ਕਸ਼ ਕੀਤੀ ਗਈ | ਤਨਵੀਰ, ਤਰਨਵੀਰ ਅਤੇ ਅਰਮਾਨ ਨੇ ਕਵੀਸ਼ਰੀ ਪੇਸ਼ ਕੀਤੀ | ਕਲਾਸ 5 ਰੂਬੀ ਦੇ ਪਾਰਥ, ਮਨਵੀਰ, ਪ੍ਰਭਜੋਤ ਅਤੇ ਜਸਮੀਨ ਵੱਲੋਂ ਅਤੇ ਕੇ. ਜੀ. 2 ਪਰਲ ਦੇ ਜਸਲੀਨ ਕੌਰ, ਸਹਜਪ੍ਰੀਤ ਸਿੰਘ, ਸਹਜਾਨ ਕੌਰ, ਐਂਜਲਪ੍ਰੀਤ ਕੌਰ, ਗੁਰਬਾਜ਼ ਸਿੰਘ, ਹਰਲੀਨ ਕੌਰ, ਮਨਵੀਰ ਸਿੰਘ, ਏਕਦਮਦੀਪ ਸਿੰਘ, ਅੰਸ਼ਪ੍ਰੀਤ ਕੌਰ, ਸੁਖਰਾਜ ਸਿੰਘ, ਮਨਵੀਰ ਸਿੰਘ, ਕਰਮਨਦੀਪ ਸਿੰਘ, ਰਵਨੀਤ ਕੌਰ, ਸੁਖਰਾਜ ਸਿੰਘ ਅਤੇ ਗੁਰਮਨਰੀਤ ਕੌਰ ਵਲੋਂ ਵਿਸਾਖੀ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਕਲਾਸ 7 ਰੂਬੀ ਦੇ ਅਰਮਾਨਜੋਤ ਸਿੰਘ, ਕਲਾਸ 7 ਪਰਲ ਦੀ ਲਾਵੰਨਿਆ ਅਤੇ ਮਨਰੀਤ ਕੌਰ ਅਤੇ ਕਲਾਸ 8 ਡਾਇਮੰਡ ਦੇ ਐਂਬਰ ਅਤੇ ਨਿਹਾਰਿਕਾ ਨੇ ਸਕੂਲ ਵਿੱਚ ਕਰਵਾਏ ਗਏ ਡਿਕਲੇਮੇਸ਼ਨ ਵਿੱਚ ਭਾਗ ਲਿਆ | ਕਲਾਸ 7 ਰੂਬੀ ਦੇ ਗੁਰਸਿਮਰਨ ਕੌਰ, ਅਸ਼ਵੀਰ ਕੌਰ, ਮਨਤ, ਅਵਨੀਤ ਕੌਰ, ਮਨਰੀਤ ਕੌਰ, ਸਿਮਰਨ ਕੌਰ, ਮਹਰੀਨ ਕੌਰ, ਗੁਰਲੀਨ ਕੌਰ, ਹਰਬੀਰ ਸਿੰਘ, ਜਸਕੀਰਤ ਸਿੰਘ, ਬਲਕਰਨ ਸਿੰਘ, ਰਹਾਨ, ਗੁਰਸਵਰਦੀਪ ਸਿੰਘ, ਜਸਕਰਨ ਸਿੰਘ ਅਤੇ ਹਰਕਿਸ਼ਨਜੋਤ ਸਿੰਘ ਨੇ ਭੰਗੜਾ ਪੇਸ਼ ਕੀਤਾ | ਸਕੂਲ ਦੀ ਚੇਅਰਪਰਸਨ ਸੁਮਨ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਕਿਹਾ ਸਕੂਲ ਸੰਸਥਾਂ ਵਲੋਂ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਤਿਉਹਾਰਾਂ ਦੀ ਮਹੱਤਤਾ ਸੰਬੰਧੀ ਜਾਗਰੂਕ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਨੇ ਸਮਾਜ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਕੀਤੀ ਬੁਲੰਦ - ਜ਼ਿਲ੍ਹਾ ਪ੍ਰਧਾਨ ਲੱਖਾ ਪਾਇਲ ਅਗਲੀ ਖ਼ਬਰ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24