ਮਲੌਦ, 14 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਤੇ ਬਲਾਕ ਕਾਂਗਰਸ ਦੋਰਾਹਾ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕੀਤੀ | ਮੀਟਿੰਗ ਉਪਰੰਤ ਸੰਵਿਧਾਨ ਦੇ ਰਚਣਹਾਰਾ ਡਾ: ਸਾਹਿਬ ਭੀਮ ਰਾਉ ਅੰਬੇਡਕਰ ਦਾ ਜਨਮ ਦਿਹਾੜਾ ਸਰਧਾ ਅਤੇ ਸਤਿਕਾਰ ਨਾਲ ਪੈਦਲ ਮਾਰਚ ਕੱਢ ਕੇ ਮਨਾਇਆ ਗਿਆ | ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਅੱਜ ਵਿਸਾਖੀ ਦਾ ਦਿਹਾੜਾ ਅਤੇ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਸਾਨੂੰ ਅੰਬੇਦਕਰ ਦੀ ਸੋਚ 'ਤੇ ਚੱਲਣਾ ਚਾਹੀਦਾ ਹੈ | ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਹੀਦ ਭਗਤ ਸਿੰਘ ਅਤੇ ਡਾ: ਭੀਮ ਰਾਓ ਅੰਬੇਦਕਰ ਦੀਆਂ ਫੋਟੋਆਂ ਤਾਂ ਜ਼ਰੂਰ ਲਗਾਈਆਂ ਹਨ ਪਰ ਕੰਮ ਉਨ੍ਹਾਂ ਦੀ ਸੋਚ ਤੋਂ ਉਲਟ ਕਰ ਰਹੀ ਹੈ | ਇਸ ਮੌਕੇ ਕਮਲਜੀਤ ਸਿੰਘ ਸਿਆੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਅਵਤਾਰ ਸਿੰਘ ਤਾਰੀ ਰਾਮਗੜ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੌਦ, ਗੁਰਮੁੱਖ ਸਿੰਘ ਗੋਮੀ ਸਿਆੜ ਮੈਂਬਰ ਬਲਾਕ ਸੰਮਤੀ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਬਲਵਿੰਦਰ ਸਿੰਘ ਸੀਹਾਂ ਦੌਦ, ਪਰਮਜੀਤ ਸਿੰਘ ਕਾਲਾ ਝੱਮਟ, ਸਤਿੰਦਰਦੀਪ ਕੌਰ ਦੀਪੀ ਮਾਂਗਟ ਪ੍ਰਧਾਨ ਮਹਿਲਾ ਕਾਂਗਰਸ, ਡਾ: ਭਗਤ ਸਿੰਘ ਮਿੰਟੂ ਸਿਹੌੜਾ ਸੋਸਲ ਮੀਡੀਆ ਇੰਚਾਰਜ, ਗੁਰਪ੍ਰੀਤ ਸਿੰਘ ਚੋਪੜਾ ਮੀਡੀਆ ਕੁਆਰਡੀਨੇਟਰ, ਗੁਰਬਾਜ ਸਿੰਘ ਜੁਲਮਗੜ, ਨਿਰਭੈ ਸਿੰਘ ਗਿੱਲ ਬੇਰਕਲਾਂ, ਹਰਵਿੰਦਰ ਸਿੰਘ ਬਿੰਦੀ ਕੂਹਲੀ ਕਲਾਂ, ਸੋਨੀ ਕੂਹਲੀ ਕਲਾਂ, ਮਨਪ੍ਰੀਤ ਸਿੰਘ ਘਲੋਟੀ, ਦਰਸ਼ਨ ਸਿੰਘ ਕਰਤਾਰਪੁਰ, ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ, ਜਸਵੀਰ ਸਿੰਘ ਸੀਹਾਂ ਦੌਦ, ਮਨਮੋਹਨ ਸਿੰਘ ਭੀਖੀ, ਬਿੱਲੂ ਸਿੰਘ ਸਾਬਕਾ ਸਰਪੰਚ ਭੀਖੀ, ਜਤਿੰਦਰ ਸਿੰਘ ਚੋਮੋਂ ਚੇਅਰਮੈਨ ਕਿਸਾਨ ਸੈਲ ਮਲੌਦ, ਮਨਜੀਤ ਸਿੰਘ ਗੁਪਤਾ ਮਾਲੋ ਦੌਦ, ਮੁਕੰਦ ਸਿੰਘ ਨੰਬਰਦਾਰ ਸਿਰਥਲਾ, ਜਸਵੀਰ ਸਿੰਘ ਗੋਸਲਾਂ, ਨਿਰਭੈ ਸਿੰਘ ਗੋਸਲਾਂ, ਇੰਦਰਜੀਤ ਸਿੰਘ ਕੁਲਾਹੜ ਆਦਿ ਹਾਜ਼ਰ ਸਨ |