ਮਾਛੀਵਾੜਾ ਸਾਹਿਬ, 15 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਰਟੀ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਜਿਸ ਲੜੀ ਤਹਿਤ ਮਾਛੀਵਾੜਾ ਸਾਹਿਬ ਤੋਂ ਟਕਸਾਲੀ ਆਗੂ ਜਥੇਦਾਰ ਕੇਵਲ ਸਿੰਘ ਕੱਦੋਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ | ਵਰਨਣਯੋਗ ਹੈ ਕਿ ਜਦੋਂ ਪੁਨਰ ਸੁਰਜੀਤੀ ਦੇ ਹਲਕਾ ਵਾਰ ਡੈਲੀਗੇਟ ਚੁਣੇ ਗਏ ਸਨ ਤਾਂ ਅਨੇਕਾਂ ਵਿਅਕਤੀ ਵੱਖ-ਵੱਖ ਇਲਾਕਿਆਂ 'ਚੋਂ ਚੁਣੇ ਪਰ ਉਨ੍ਹਾਂ ਨੇ ਪੁਨਰ ਸੁਰਜੀਤੀ ਸਬੰਧੀ ਕੋਈ ਬਹੁਤੀ ਸਰਗਰਮੀ ਨਹੀਂ ਦਿਖਾਈ | ਜਥੇਦਾਰ ਕੇਵਲ ਸਿੰਘ ਕੱਦੋਂ ਦੀ ਇਸ ਨਿਯੁਕਤੀ 'ਤੇ ਇਲਾਕੇ ਦੇ ਪੁਰਾਣੇ ਟਕਸਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜਥੇਦਾਰ ਕੱਦੋਂ ਨੇ ਕਿਹਾ ਕਿ ਉਹ ਹਮੇਸ਼ਾ ਟਕਸਾਲੀ ਅਕਾਲੀ ਹਨ ਅਤੇ ਹੁਣ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨਗੇ |