ਮਾਛੀਵਾੜਾ ਸਾਹਿਬ, 16 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਡੀ. ਪੀ. ਐੈੱਸ. ਜੂਨੀਅਰ ਨੇ ਵਿਸਾਖੀ ਦੇ ਤਿਉਹਾਰ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਦੌਰਾਨ ਨੰਨੇ ਸਿੱਖਿਆਰਥੀਆਂ ਨੇ ਕਲਾ, ਸਭਿਆਚਾਰ ਅਤੇ ਅਨੁਭਵੀ ਸਿੱਖਿਆ ਦਾ ਸਾਂਝਾ ਮਿਸ਼ਰਣ ਪੇਸ਼ ਕੀਤਾ | ਪਲੇਅ ਵੇਅ ਦੇ ਵਿਦਿਆਰਥੀਆਂ ਨੇ ਬਲਾਕ ਪੇਂਟਿੰਗ ਰਾਹੀਂ ਆਪਣੀ ਸਿਰਜਣਾਤਮਿਕਤਾ ਦੀ ਪੜਚੋਲ ਕੀਤੀ, ਕਣਕ ਦੇ ਬੱਲੀਆਂ ਦੀਆਂ ਸੁੰਦਰ ਚੀਜ਼ਾਂ ਤਿਆਰ ਕੀਤੀਆਂ | ਜਦਕਿ ਪ੍ਰੀ-ਨਰਸਰੀ ਦੇ ਬੱਚਿਆਂ ਨੇ ਇੱਕ ਮਜ਼ੇਦਾਰ ਕਾਗ਼ਜ਼ ਪਾੜਨ ਅਤੇ ਪੇਸਟ ਕਰਨ ਵਾਲੀ ਗਤੀਵਿਧੀ 'ਚ ਭਾਗ ਲਿਆ | ਨਰਸਰੀ ਦੇ ਵਿਦਿਆਰਥੀਆਂ ਨੇ ਉਂਗਲਾਂ ਦੀ ਪੇਂਟਿੰਗ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ | ਇਸ ਮੌਕੇ ਵੱਖ-ਵੱਖ ਤਰਾਂ ਦੇ ਪਕਵਾਨਾਂ ਬਣਾਏ ਗਏ | ਗ੍ਰੇਡ 1 ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਕਣਕ ਦੇ ਦਾਣਿਆਂ ਦੀਆਂ ਡੰਡੀਆਂ ਨੂੰ ਪੇਂਟ ਕਰ ਕੇ ਹੋਰ ਆਕਰਸ਼ਕ ਬਣਾਇਆ | ਬੱਚਿਆਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ |