ਦੋਰਾਹਾ, 17 ਅਪ੍ਰੈਲ (ਮਨਜੀਤ ਸਿੰਘ ਗਿੱਲ)-ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੇ ਉਤਾਵਲੇ ਨਜ਼ਰ ਆ ਰਹੇ ਹਨ ਕਿਉਂਕਿ ਖੇਤਰੀ ਪਾਰਟੀ ਹੋਣ ਕਾਰਨ ਪੰਜਾਬ ਦੀ ਹਰ ਵਰਗ ਦੇ ਲੋਕਾਂ ਨੂੰ ਲੈ ਕੇ ਚੱਲਣ ਦੀ ਸਮਰੱਥਾ ਰੱਖਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਹਰ ਵਰਗ ਦੀ ਲੋਕ ਇਹ ਮਹਿਸੂਸ ਕਰਦੇ ਹਨ ਕਿ ਆਪਣਿਆਂ ਦੀ ਸਰਕਾਰ ਹੈ | 2027 ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਬਣੇ ਜਿਹਦਾ ਪ੍ਰਤੱਖ ਸਬੂਤ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ 40 ਦੇ ਕਰੀਬ ਹਲਕਿਆਂ ਵਿਚ ਜੋ ਰੈਲੀਆਂ ਹੋਈਆਂ ਹਨ | ਉਨ੍ਹਾਂ ਦੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹੋਇਆ ਇਕੱਠ ਇਹ ਦੱਸਦਾ ਹੈ ਕਿ 2207 ਸ਼੍ਰੋਮਣੀ ਅਕਾਲੀ ਦੀ ਸਰਕਾਰ ਬਣਨਾ ਤਹਿ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਰੱਜ ਕੇ ਨੁਕਸਾਨ ਕੀਤਾ ਗਿਆ | ਉਨ੍ਹਾਂ ਆਪ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਸਾਰੇ ਅਫ਼ਸਰ ਪੰਜਾਬ ਦੀ ਦਿੱਲੀ ਤੋਂ ਲਿਆ ਕੇ ਤਾਇਨਾਤ ਕੀਤੇ ਹਨ | ਜਿਸ ਕਾਰਨ ਪੰਜਾਬ ਦੇ ਵਿਰੁੱਧ ਫ਼ੈਸਲੇ ਲਏ ਜਾ ਰਹੇ ਨੇ, ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਚੁਟਕਲੇ ਸੁਣਾ ਕੇ ਕੰਮ ਚਲਾ ਰਹੇ ਹਨ | ਇਸ ਸਮੇਂ ਸਾਬਕਾ ਮੈਂਬਰ ਬਲਵੰਤ ਸਿੰਘ ਘਲੋਟੀ, ਹਰਮਿੰਦਰ ਸਿੰਘ ਯੂ. ਐੱਸ. ਏ. ਸੀਨੀਅਰ ਅਕਾਲੀ ਲੀਡਰ, ਜਗਦੇਵ ਸਿੰਘ ਮੰਡੇਰ ਜਰਗ, ਹਰਜਿੰਦਰ ਸਿੰਘ ਭੱਟੀ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੁਰੀ ਘਲੋਟੀ, ਗੁਰਦੀਪ ਸਿੰਘ ਅੜੈ੍ਹਚਾਂ, ਸੀਨੀਅਰ ਅਕਾਲੀ ਲੀਡਰ ਗੁਰਮਿੰਦਰ ਸਿੰਘ ਗੁਰੀ, ਸੁਖਦੀਪ ਸਿੰਘ ਘਲੋਟੀ, ਬੌਬੀ ਸ਼ਾਹਪੁਰ ਆਦਿ ਹਾਜ਼ਰ ਸਨ |