15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਲੌਦ ਦਾਣਾ ਮੰਡੀ 'ਚ ਵਿਧਾਇਕ ਗਿਆਸਪੁਰਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ

Ad Position 21
No active advertisement
ਅਜੀਤ ਡੈਸਕ 18-04-2026
ਮਲੌਦ, 17 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਦਾਣਾ ਮੰਡੀ ਮਲੌਦ ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ ਦੀ ਹਾਜ਼ਰੀ ਦੌਰਾਨ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਪ੍ਰਧਾਨ ਸਿੰਘ ਸੋਮਲ ਦੀ ਦੁਕਾਨ ਤੋਂ ਕਿਸਾਨ ਅਵਤਾਰ ਸਿੰਘ ਬਾਬਰਪੁਰ ਦੀ ਢੇਰੀ ਵੇਅਰ ਹਾਊਸ ਖ਼ਰੀਦ ਏਜੰਸੀ ਰਾਹੀਂ ਸਰਕਾਰੀ ਸਮਰਥਨ ਮੁੱਲ ਦਾ ਭਾਅ ਲਗਵਾਇਆ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਿਸਾਨਾਂ ਨੂੰ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸਕੱਤਰ ਰਮੇਲ ਸਿੰਘ, ਹਰਮੀਤ ਸਿੰਘ ਸੋਮਲ, ਸਤਨਾਮ ਸਿੰਘ ਸੱਤਾ ਰੋੜੀਆਂ, ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾਂ, ਸਰਪੰਚ ਗੁਰਮੀਤ ਸਿੰਘ ਬੇਰ ਖੁਰਦ, ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ, ਸੋਮਨਾਥ ਸਿੰਘ, ਸੰਜੀਵ ਕੁਮਾਰ ਅਕਾਊਟੈਂਟ, ਸੇਵਾਦਾਰ ਬੂਟਾ ਸਿੰਘ ਸਮੇਤ ਆੜਤੀਏ ਤੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਉਤਾਵਲੇ-ਲਾਪਰਾਂ/ਜੱਲ੍ਹਾ
Ad Position 24