15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੇਂਦਰ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ, ਵਿਸ਼ੇਸ਼ ਟੀਮ ਦਾ ਦੌਰਾ ਰਿਹਾ ਸਫ਼ਲ-ਕਣਕ ਦੇ ਇਕ-ਇਕ ਦਾਣੇ ਦਾ ਪਵੇਗਾ ਮੁੱਲ

Ad Position 21
No active advertisement
ਅਜੀਤ ਡੈਸਕ 18-04-2026
ਮਾਛੀਵਾੜਾ ਸਾਹਿਬ, 17 ਅਪ੍ਰੈਲ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਪਹਿਲੀ ਅਪ੍ਰੈਲ ਤੋਂ ਕਣਕ ਦੀ ਫ਼ਸਲ ਦੀ ਸਰਕਾਰੀ ਬੋਲੀ ਸ਼ੁਰੂਆਤ ਹੋ ਗਈ ਸੀ | ਪਰ ਲਗਾਤਾਰ ਕਈ ਦਿਨ ਕਣਕ ਦੇ ਸੁੰਗੜੇ ਦਾਣੇ ਤੇ ਰੰਗ ਵਿਚ ਬਦਲਾਅ ਕਰ ਕੇ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਮੁਕੰਮਲ ਤੌਰ 'ਤੇ ਖਰੀਦ ਲਈ ਪਾਸਾ ਵਟਿਆ | ਅਖੀਰ ਕੇਂਦਰ ਤੋਂ ਰਿਆਇਤ ਦੀ ਮੰਗ ਵਿਚ ਇੱਕ ਵਿਸ਼ੇਸ਼ ਟੀਮ ਨੇ ਮਾਛੀਵਾੜਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਕਣਕ ਦੀਆਂ ਵੱਖ ਵੱਖ ਢੇਰੀਆਂ ਵਿਚ ਸੈਂਪਲ ਵੀ ਲਏ | ਹੁਣ ਕਿਸਾਨਾਂ ਲਈ ਰਾਹਤ ਭਰੀ ਗੱਲ ਇਹ ਹੈ ਕਿ ਇਸ ਟੀਮ ਨੇ ਏਜੰਸੀਆਂ ਦੇ ਨੁਮਾਇੰਦਿਆਂ ਦੀਆਂ ਵੱਖ-ਵੱਖ ਸਿਫ਼ਾਰਸ਼ਾਂ ਨੰੂ ਮੰਨਦੇ ਹੋਏ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖਰੀਦਣ ਦਾ ਰਾਹ ਪੱਧਰਾ ਕਰ ਦਿੱਤਾ ਹੈ | ਜਿਸ ਵਿਚ ਕਣਕ ਦੇ ਰੰਗ ਵਿਚ 70 ਫੀਸਦੀ ਦੀ ਸਿਫ਼ਾਰਿਸ਼ ਮੰਨੀ ਗਈ ਹੈ ਤੇ ਜਿਹੜਾ ਸੁੰਗੜਿਆ ਦਾਣੇ ਦੀ ਪਹਿਲਾਂ 6 ਫੀਸਦੀ ਦੀ ਸ਼ਰਤ ਸੀ | ਹੁਣ ਇਹ ਵੱਧ ਕੇ 15 ਫੀਸਦੀ ਹੋ ਗਿਆ ਹੈ, ਜਿਹੜਾ ਕਿ ਹੁਣ ਤੱਕ ਇੱਕ ਰਿਕਾਰਡ ਹੈ | ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਇਸ ਟੀਮ ਦਾ ਫ਼ੈਸਲਾ ਅਸਲ ਵਿਚ ਕਿਸਾਨਾਂ ਦੇ ਇੱਕ ਇੱਕ ਦਾਣੇ ਦਾ ਮੁੱਲ ਪਾਵੇਗਾ ਤੇ ਹੁਣ ਬਿਨਾਂ ਕਿਸੇ ਰੋਕ ਤੋਂ ਲਗਾਤਾਰ ਕਣਕ ਦੀ ਖਰੀਦ ਹੋਵੇਗੀ | ਹਾਲਾਂਕਿ ਅਨਾਜ ਮੰਡੀ ਵਿਚ ਚਾਰ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰ ਰਹੀਆਂ ਹਨ ਤੇ ਇਨ੍ਹਾਂ ਵਿਚ ਫਿਲਹਾਲ ਮਾਰਕਫੈੱਡ ਪਹਿਲੇ ਨੰਬਰ 'ਤੇ ਚੱਲ ਰਹੀ ਹੈ | ਇਸ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਅਰਵਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਹੁਣ ਤੱਕ ਮੰਡੀ ਵਿਚ 87000 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ ਤੇ ਕਰੀਬ 44000 ਕੁਇੰਟਲ ਲਿਫ਼ਟਿੰਗ ਹੋ ਚੁੱਕੀ ਹੈ ਤੇ ਇਹ ਰਫ਼ਤਾਰ ਹੁਣ ਲਗਾਤਾਰ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਸਿਹਤ ਸੁਵਿਧਾਵਾਂ ਦੇ ਮੁਲਾਂਕਣ ਦੇ ਆਧਾਰ 'ਤੇ ਚੰਗਾ ਸਥਾਨ ਹਾਸਿਲ ਕਾਇਆਕਲਪ ਅਧੀਨ ਸੀ. ਐੱਚ. ਸੀ. ਮਾਨੂੰਪੁਰ ਵਲੋਂ ਕ... ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
Ad Position 24