15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਿਹਤ ਸੁਵਿਧਾਵਾਂ ਦੇ ਮੁਲਾਂਕਣ ਦੇ ਆਧਾਰ 'ਤੇ ਚੰਗਾ ਸਥਾਨ ਹਾਸਿਲ ਕਾਇਆਕਲਪ ਅਧੀਨ ਸੀ. ਐੱਚ. ਸੀ. ਮਾਨੂੰਪੁਰ ਵਲੋਂ ਕੁਆਲੀਫਾਇਡ

Ad Position 21
No active advertisement
ਸੀ. ਐੱਚ. ਸੀ. ਮਾਨੂੰਪੁਰ ਵਿਖੇ ਜਾਣਕਾਰੀ ਦਿੰਦੇ ਸਿਹਤ ਅਧਿਕਾਰੀ | ਅਜੀਤ ਤਸਵੀਰ <br/> 18-04-2026
ਖੰਨਾ, 17 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਿਹਤ ਸੰਸਥਾਵਾਂ ਵਿਚ ਸਾਫ-ਸਫਾਈ, ਸੁਵਿਧਾਵਾਂ, ਮਰੀਜ਼ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਾਇਆਕਲਪ ਮੁਹਿੰਮ ਤਹਿਤ ਮੁਲਾਂਕਣ ਲਈ ਪਿਛਲੇ ਦਿਨਾਂ ਦੌਰਾਨ ਟੀਮ ਵਲੋਂ ਸੀ. ਐੱਚ. ਸੀ. ਮਾਨੂੰਪੁਰ ਦਾ ਦੌਰਾਨ ਕੀਤਾ ਗਿਆ ਸੀ | ਇਸ ਸਬੰਧੀ ਜਾਰੀ ਸੂਚੀ ਅਨੁਸਾਰ ਸੀ. ਐੱਚ. ਸੀ. ਮਾਨੂੰਪੁਰ ਨੇ ਸਾਰੇ ਮਾਪਦੰਡਾਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਕਾਇਆਕਲਪ ਕੁਆਲੀਫਾਇਡ ਕੀਤਾ ਹੈ | ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਨੇ ਦੱਸਿਆ ਕਿ ਕਾਇਆਕਲਪ ਅਧੀਨ ਨਿਰਧਾਰਿਤ ਮਾਪਦੰਡਾਂ ਅਨੁਸਾਰ ਸੀ. ਐੱਚ. ਸੀ. ਮਾਨੂੰਪੁਰ ਵਿਖੇ ਸਾਫ -ਸਫ਼ਾਈ ਪ੍ਰਬੰਧ, ਬਾਇਓ ਮੈਡੀਕਲ ਵੈਸਟ ਮੈਨੇਜਮੈਂਟ, ਡਾਕਟਰਾਂ ਦੀ ਉਪਲਬਧਤਾ, ਦਵਾਈਆਂ ਦੀ ਉਪਲਬਧਤਾ, ਕਚਰੇ ਦਾ ਨਿਪਟਾਰਾ, ਰਿਕਾਰਡ ਮੰਨਟੇਨਸ਼, ਮਰੀਜ਼ ਸਹੂਲਤਾਂ ਅਤੇ ਢਾਂਚਾਗਤ ਵਿਵਸਥਾਵਾਂ ਵਿਚ ਸੁਧਾਰ ਕੀਤਾ ਗਿਆ | ਜਿਸ ਕਾਰਨ ਕਾਇਆਕਲਪ 'ਚ ਬਿਹਤਰ ਸਥਾਨ ਹਾਸਿਲ ਕੀਤਾ ਹੈ, ਜਿਸ ਦਾ ਸਿਹਰਾ ਸਮੂਹ ਸਟਾਫ਼ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਵਿਚ ਆਪਣਾ ਯੋਗਦਾਨ ਦਿੱਤਾ ਹੈ |
ਉਨ੍ਹਾਂ ਨੇ ਕਿਹਾ ਕਿ ਸੀ. ਐੱਚ. ਸੀ. ਮਾਨੂੰਪੁਰ ਦੀ ਪੂਰੀ ਟੀਮ ਕਾਇਆਕਲਪ ਮਿਆਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਦਾ ਯਤਨਸ਼ੀਲ ਰਹੇਗੀ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਬਚਨਬੱਧ ਹੈ | ਇਸ ਸਮੇਂ ਡਾ. ਜਸਨੀਤ ਕੌਰ ਨੋਡਲ ਅਫ਼ਸਰ ਨੇ ਦੱਸਿਆ ਕਾਇਆਕਲਪ 'ਚ ਸੀ. ਐੱਚ. ਸੀ. ਮਾਨੂੰਪੁਰ ਅਧੀਨ ਪੈਂਦੇ ਆਯੂਸਮਾਨ ਅਰੋਗਿਆ ਕੇਂਦਰ ਖੱਟੜਾ, ਬਗ਼ਲੀ ਕਲਾਂ ਅਤੇ ਬੀਜਾ ਨੇ ਪੰਜਾਬ ਭਰ 'ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ | ਇਸ ਸਮੇਂ ਡਾ. ਵੰਦਨਾ ਰਾਠੌਰ, ਰਮਨਜੀਤ ਕੌਰ, ਅਮਿਤਪਾਲ ਸਿੰਘ ਅਤੇ ਗੁਰਦੇਵ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਗਰੁੱਪ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਭਾਜਪਾ ਦੇ ਸਾਬਕਾ ਕੌਮੀ ਜਨਰਲ ਸਕੱਤਰ ਜੋਸ਼ੀ ਮੁੱਖ ਮਹਿਮਾਨ, ਵਿਨੈ,... ਅਗਲੀ ਖ਼ਬਰ ਕੇਂਦਰ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ, ਵਿਸ਼ੇਸ਼ ਟੀਮ ਦਾ ਦੌਰਾ ਰਿਹਾ ਸਫ਼ਲ-ਕਣਕ ਦੇ ਇਕ-ਇਕ ਦਾਣੇ ਦਾ ਪਵੇਗਾ ਮੁੱਲ
Ad Position 24