ਖੰਨਾ, 17 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ 2026 ਬੜੇ ਹੀ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਸਾਬਕਾ ਰਾਸ਼ਟਰੀ ਜਨਰਲ ਸਕੱਤਰ, ਸੰਗਠਨ ਸੰਜੇ ਵਿਨਾਇਕ ਜੋਸ਼ੀ, ਵਿਸ਼ੇਸ਼ ਮਹਿਮਾਨਾਂ ਵਜੋਂ ਸੰਗਠਨ ਮੰਤਰੀ ਸਵਦੇਸ਼ੀ ਜਾਗਰਣ ਮੰਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਵਿਨੈ ਕੁਮਾਰ, ਕਮਲਜੀਤ ਸਿੰਘ ਕਮਲ ਅਤੇ ਡਾ. ਹਰਜਿੰਦਰ ਸਿੰਘ ਲਾਲ ਸ਼੍ਰੋਮਣੀ ਪੱਤਰਕਾਰ ਐਵਾਰਡੀ ਅਤੇ ਪ੍ਰਧਾਨ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਸ਼ਾਮਿਲ ਹੋਏੇ | ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਅਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ | ਵਿਦਿਆਰਥੀਆਂ ਵਲੋਂ ਗਾਇਨ ਭਜਨ ਨੇ ਮਾਹੌਲ ਨੂੰ ਆਧਿਆਤਮਿਕ ਬਣਾ ਦਿੱਤਾ | ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਹੋਰ ਮਾਨਯੋਗ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀਆਂ ਉਪਲਬਧੀਆਂ ਉੱਤੇ ਰੌਸ਼ਨੀ ਪਾਈ | ਕਾਲਜ ਸਕੱਤਰ ਰਮਰੀਸ਼ ਵਿਜ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮਰਪਣ ਅਤੇ ਲਗਾਤਾਰ ਮਿਹਨਤ ਨਾਲ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਜਰਨਲ ਸਕੱਤਰ ਰਾਜੇਸ਼ ਡਾਲੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੀ ਤਰੱਕੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਮੁੱਖ ਮਹਿਮਾਨ ਸੰਜੇ ਵਿਨਾਇਕ ਜੋਸ਼ੀ ਨੇ ਵਿਦਿਆਰਥੀਆਂ ਨੰੂ ਕਠਿਨ ਮਿਹਨਤ, ਸਕਾਰਾਤਮਿਕ ਸੋਚ ਅਤੇ ਲਕਸ਼ ਪ੍ਰਤੀ ਸਮਰਪਣ ਦਾ ਸੰਦੇਸ਼ ਦਿੱਤਾ ਅਤੇ ਸਮਾਜ ਸੇਵਾ ਅਤੇ ਲੀਡਰਸ਼ਿਪ ਗੁਣ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ | ਵਿਨੈ ਕੁਮਾਰ ਨੇ ਕਿਹਾ ਕਿ ਸਵਦੇਸ਼ੀ ਵਸਤਾਂ ਨੂੰ ਅਪਣਾਉਣਾ ਆਤਮ ਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖਦਾ ਹੈ | ਕਮਲਜੀਤ ਸਿੰਘ ਕਮਲ ਨੇ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ | ਡਾ. ਹਰਜਿੰਦਰ ਸਿੰਘ ਲਾਲ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਦੀ ਪਹਿਚਾਣ ਕਰ ਕੇ ਲਗਾਤਾਰ ਅੱਗੇ ਵਧਣ ਦੀ ਸਲਾਹ ਦਿੱਤੀ | ਪ੍ਰੋਗਰਾਮ ਦੌਰਾਨ ਭੰਗੜਾ, ਗਿੱਧਾ ਅਤੇ ਗੀਤ ਗਾਇਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਮਾਰੋਹ ਵਿੱਚ ਸਿੱਖਿਆ ਅਤੇ ਹੋਰ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੁੱਲ 136 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅਕਾਦਮਿਕ ਇਨਾਮ ਮੁਸਕਾਨ ਨੇ ਅਤੇ ਸਟੂਡੈਂਟ ਆਫ਼ ਦ ਯੀਅਰ ਦਾ ਖ਼ਿਤਾਬ ਏਕਮਜੋਤ ਸਿੰਘ ਰਾਏ ਨੇ ਹਾਸਲ ਕੀਤਾ | ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰ ਸੱਦੇ ਗਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸੰਸਥਾ ਦੇ ਪ੍ਰਧਾਨ ਸੰਜੀਵ ਧਮੀਜਾ ਨੇ ਆਪਣੇ ਧੰਨਵਾਦ ਪ੍ਰਸਤਾਵ ਵਿਚ ਸਾਰੇ ਅਤਿਥੀਆਂ, ਪ੍ਰਬੰਧਨ, ਸਟਾਫ਼ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਸਮਾਰੋਹ ਦੀ ਸਫਲਤਾ ਲਈ ਸਭ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਮੰਚ ਦਾ ਸੰਚਾਲਨ ਪ੍ਰੋਫੈਸਰ ਹਰਨੀਤ ਅਤੇ ਪ੍ਰੋਫੈਸਰ ਕੋਮਲ ਜੋਸ਼ੀ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਐਡਵੋਕੇਟ ਨਵੀਨ ਥੰਮਨ ਉਪ ਪ੍ਰਧਾਨ, ਜਤਿੰਦਰ ਦੇਵਗਨ ਜੁਆਇੰਟ ਜਨਰਲ ਸਕੱਤਰ, ਅਜੈ ਸੂਦ ਸਕੱਤਰ ਏ. ਐੱਸ. ਕਾਲਜ ਖੰਨਾ, ਸੁਬੋਧ ਮਿੱਤਲ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ, ਮੋਹਿਤ ਗੋਇਲ ਮੈਨੇਜਰ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ, ਸ਼ਿਵਮ ਬੇਦੀ ਸਕੱਤਰ, ਐੱਮ. ਜੀ. ਸੀ. ਏ. ਐੱਸ. ਮਾਡਲ ਹਾਈ ਸਕੂਲ ਖੰਨਾ, ਸ਼ਾਲੂ ਕਾਲੀਆ, ਜਸਪਾਲ ਲੋਟੇ, ਡਾ. ਸੋਮੇਸ਼ ਬੱਤਾ, ਰਣਜੀਤ ਸਿੰਘ ਹੀਰਾ, ਡਾ. ਕੇ. ਕੇ. ਸ਼ਰਮਾ, ਡਾ.ਨੀਤੂ ਓਹਰੀ, ਅਨਿਲ ਭਾਰਦਵਾਜ, ਨਰਿੰਦਰ ਸੂਦ, ਮੇਜਰ ਸੰਦੀਪ ਵਿਨਾਇਕ, ਅਨੁਜ ਛਾਹੜੀਆ, ਕਿ੍ਸ਼ਨ ਗੌੜ, ਸੁਰਿੰਦਰ ਕਾਂਸਲ, ਹਰੀਸ਼ ਮਹਿੰਦਰੂ, ਅਨੂਪ ਸ਼ਰਮਾ, ਰਜਨੀਸ਼ ਬੇਦੀ, ਰਾਜ ਕੁਮਾਰ ਮੈਨਰੋ, ਵਿਜੇ ਗਰਗ, ਸੋਨੀ ਗਿੱਲ, ਜੈ ਕਿਸ਼ਨ ਚਾਵਲਾ, ਰਣਜੀਤ ਕੁਮਾਰ, ਹਰਸਿਮਰਨ ਸਿੰਘ ਰਿਚੀ, ਵਿਸ਼ਾਲ ਮਿੱਤਲ, ਮਨਜੀਤ ਸਿੰਘ ਕਲਸੀ, ਵਿਪਨ ਕਪੂਰ, ਰਵਿੰਦਰ ਮਹਾਜਨ, ਵਿਨੋਦ ਵੀਰਮਾਨੀ, ਰਵਿੰਦਰ ਮਨੋਚਾ, ਜਤਿਨ ਮਿੱਤਲ, ਐਡਵੋਕੇਟ ਰੁਪੇਸ਼ ਭਾਰਦਵਾਜ, ਹਿਮਾਂਸ਼ੂ ਸ਼ਰਮਾ, ਲਖਵਿੰਦਰ ਲੱਕੀ, ਸੰਜੇ ਗਾਂਧੀ, ਅਜੈ ਮਿੱਤਲ, ਮਨੋਜ ਘਈ, ਪਵਨ ਸੱਦੀ, ਬਬਲਾ ਮਹਿਤਾ, ਐਡਵੋਕੇਟ ਵਿਨੀਤ ਜੈਨ, ਮਨੀਸ਼ ਗੋਇਲ, ਵਿਨੀ ਮਲਹੋਤਰਾ, ਹਿਤੇਸ਼ ਗੁਪਤਾ, ਹਰਪ੍ਰੀਤ ਆਹਲੂਵਾਲੀਆ, ਉਂਕਾਰ ਸਿੰਘ ਸੱਤੂ, ਵਿਭੋਰ ਗਰਗ, ਵਿਕਾਸ ਸੂਦ, ਗੋਵਰਧਨ ਸੋਨੀ, ਅਮਰ ਸਚਦੇਵਾ, ਗੁਰਵੀਰ ਸਿੰਘ, ਅੰਕੁਰ ਗੋਇਲ, ਪਰਮਜੀਤ ਸਿੰਘ ਸੇਤੀਆ, ਐਲ. ਬੀ. ਨੰਦਾ, ਜਸਪਾਲ ਕਾਲੀਰਾਵ, ਡਾ. ਦੀਪਿਕਾ ਗਰਗ, ਸੁਧੀਰ ਸੋਨੰੂ, ਵਰਿੰਦਰ ਸੂਦ, ਵਿਪਿਨ ਸੂਦ, ਵਿਨੋਦ ਜੈਨ, ਸੁਖਵਿੰਦਰ ਸਿੰਘ ਸਲੌਦੀ, ਜੌਲੀ ਸਿੰਘ, ਸੰਦੀਪ, ਜਤਿੰਦਰ ਨਾਗਪਾਲ, ਅਨੀਸ਼ ਭਨੋਟ ਆਦਿ ਹਾਜ਼ਰ ਰਹੇ | ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ |