ਸਾਹਨੇਵਾਲ, 17 ਅਪ੍ਰੈਲ (ਹਨੀ ਚਾਠਲੀ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ 10 ਵੀਂ ਜਮਾਤ ਦੇ ਨਤੀਜਿਆਂ ਵਿਚ ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਲੁਧਿਆਣਾ ਸਕੂਲ 'ਚ ਪੜ੍ਹਦੀ ਸਾਹਨੇਵਾਲ ਦੀ ਵਸਨੀਕ ਏਕਮ ਕੌਰ ਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਜਿੱਥੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਆਪਣੇ ਪਰਿਵਾਰ ਦਾ ਨਾਮ ਅਤੇ ਕਸਬਾ ਸਾਹਨੇਵਾਲ ਦਾ ਨਾਮ ਵੀ ਰੌਸ਼ਨ ਕੀਤਾ | ਇਸ ਸੰਬੰਧੀ ਏਕਮ ਕੌਰ ਦੇ ਪਿਤਾ ਵਰਿਆਮ ਸਿੰਘ ਸੰਨੀ ਨੇ ਕਿਹਾ ਕਿ ਸਾਨੂੰ ਆਪਣੀ ਲੜਕੀ ਏਕਮ ਕੌਰ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਏਕਮ ਕੌਰ ਨੇ ਵਧੀਆ ਅੰਕ ਪ੍ਰਾਪਤ ਕਰ ਕੇ ਸਾਡਾ ਹੋਰ ਮਾਣ ਵਧਾ ਦਿੱਤਾ | ਇਸ ਮੌਕੇ ਏਕਮ ਕੌਰ ਨੇ ਕਿਹਾ ਕਿ ਹੁਣ ਹੋਰ ਵੀ ਅੱਗੋਂ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਮੈਂ ਆਪਣੀ ਮਿਹਨਤ ਨੂੰ ਜਾਰੀ ਰੱਖਾਂਗੀ | ਇਸ ਮੌਕੇ ਏਕਮ ਕੌਰ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੰੁਚੇ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ ਅਤੇ ਆਪ ਦੇ ਸਾਹਨੇਵਾਲ ਤੋਂ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਜਦੀਪ ਭਾਟੀਆ ਨੇ ਕਿਹਾ ਕਿ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਜੋ ਉਹ ਆਪਣੇ ਮਾਤਾ ਪਿਤਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇ | ਇਸ ਮੌਕੇ ਬਲਾਕ ਪ੍ਰਧਾਨ ਬੱਬੂ ਬਿਰਦੀ, ਕੌਂਸਲਰ ਜਸਵਿੰਦਰ ਕੌਰ ਤਲਵਾੜਾ, ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ, ਪੱਪੂ ਤਲਵਾੜਾ, ਰਵਿੰਦਰ ਸਿੰਘ ਬੱਬੂ ਖ਼ਾਲਸਾ, ਕੌਂਸਲਰ ਪਲਵਿੰਦਰ ਸਿੰਘ ਨੇ ਵੀ ਵਿਦਿਆਰਥਣ ਏਕਮ ਕੌਰ ਨੂੰ ਵਧਾਈਆਂ ਦਿੱਤੀਆਂ |