ਮਲੌਦ/ਪਾਇਲ, 21 ਅਪ੍ਰੈਲ (ਪੱਤਰ ਪ੍ਰੇਰਕਾਂ ਰਾਹੀਂ)- ਪੰਜਾਬ ਸਰਕਾਰ ਦੁਆਰਾ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਗਈ ਮੁਹਿੰਮ ਤਹਿਤ ਐਸ. ਐਸ. ਪੀ ਖੰਨਾ ਡਾ: ਦਰਪਣ ਆਹਲੂਵਾਲੀਆ ਤੇ ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮਲੌਦ ਦੇ ਐਸ. ਐਚ. ਓ ਦੁਆਰਾ ਗਠਿਤ ਕੀਤੀ ਗਈ ਗਸਤ ਟੀਮ ਦੀ ਅਗਵਾਈ ਕਰ ਰਹੇ ਥਾਣੇਦਾਰ ਸੁਖਦੀਪ ਸਿੰਘ (212) ਖੰਨਾ ਸਮੇਤ ਪੁਲਿਸ ਪਾਰਟੀ ਨੇੜੇ ਕੁਟੀਆ ਪਿੰਡ ਬੇਰ ਖ਼ੁਰਦ ਥਾਣਾ ਮਲੌਦ ਵਿਖੇ ਮੌਜੂਦ ਸੀ ਤਾਂ ਸਾਹਮਣੇ ਖੇਤਾਂ ਵਿਚ ਬਣੇ ਰਿਹਾਇਸ਼ੀ ਮਕਾਨ ਵਿਚੋਂ ਮੁੱਖ ਗੇਟ ਰਾਹੀਂ ਇੱਕ ਮੋਨਾ ਨੌਜਵਾਨ ਹਰਮਨਪ੍ਰੀਤ ਸਿੰਘ ਧਾਲੀਵਾਲ ਵਾਸੀ ਬੇਰ ਖ਼ੁਰਦ ਵਰਨਾ ਕਾਰ ਨੰਬਰ ਪੀ. ਬੀ 11 ਸੀ. ਜੇ 7770 ਲੈ ਕੇ ਨਿਕਲ ਰਿਹਾ ਸੀ | ਜਿਸ ਦੀ ਤਲਾਸ਼ੀ ਦੌਰਾਨ ਪਿਛਲੀ ਸੀਟ ਉੱਪਰ ਪਏ ਦੋ ਵਜ਼ਨਦਾਰ ਥੈਲੇ ਚੈੱਕ ਕੀਤੇ ਗਏ ਤਾਂ ਦੋਵਾਂ ਵਿਚੋਂ 60 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ | ਹਰਮਨਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਦੋਸੀ ਨਵਜੋਤ ਸਿੰਘ ਵਾਸੀ ਪਿੰਡ ਲੋਪੋਂ ਥਾਣਾ ਸਮਰਾਲਾ ਬਾਰੇ ਪਤਾ ਲੱਗਿਆ ਤਾਂ ਕਾਰਵਾਈ ਐਨ. ਡੀ. ਪੀ. ਐਸ ਐਕਟ ਤਹਿਤ 15/61/85 ਦੇ ਜੁਰਮ ਵਿਚ ਵਾਧਾ ਕਰਦਿਆਂ ਦੋਸ਼ੀਆਂ ਖਿਲਾਫ 29/61/85 ਰਾਹੀਂ ਮੁਕੱਦਮਾ ਨੰਬਰ 86 ਦਰਜ ਕਰਕੇ ਦਾ ਕਰਕੇ ਗਿ੍ਫ਼ਤਾਰ ਕੀਤਾ ਗਿਆ |